ਪਟਿਆਲਾ (ਮਨਪ੍ਰੀਤ ਸਿੰਘ):- ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਵਿਖੇ ਵਿਸ਼ਾਲ ਸ਼ਿਵ ਜੀ ਦੀ ਮੂਰਤੀ ਦੇ ਕੋਲ ਸੁਧਾਰ ਸਭਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਸ਼ਰਧਾ ਪੂਰਵਕ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸੰਸਥਾਪਕ ਸਤਨਾਮ ਹਸੀਜਾ ਨੇ ਸਾਰਿਆਂ ਨੂੰ ਗੁਰਪੁਰਬ ਦੀ ਵਧਾਈ ਦਿੱਤੀ ਅਤੇ ਬੇਨਤੀ ਕੀਤੀ ਕਿ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ—ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ—'ਤੇ ਚੱਲਣਾ ਚਾਹੀਦਾ ਹੈ।

ਸਵੇਰੇ 6:00 ਵਜੇ ਤੋਂ ਸੁਧਾਰ ਸਭਾ ਦੇ ਮਿਹਨਤੀ ਮੈਂਬਰ ਦਲੇਰ ਸੈਣੀ, ਰਾਜ ਕੁਮਾਰ ਰਾਜਾ, ਮਿੰਟੂ ਪ੍ਰਜਾਪਤ, ਇਕਬਾਲ ਸਿੰਘ ਸ਼ੰਟੀ, ਗੁਰਪ੍ਰੀਤ ਸਿੰਘ, ਅਜੇ, ਬੱਬੀ ਆਦਿ ਨੇ ਹਲਵਾਈਆਂ ਨਾਲ ਮਿਲ ਕੇ ਲੰਗਰ ਦੀ ਤਿਆਰੀ ਕੀਤੀ। ਸਵੇਰੇ 9:00 ਵਜੇ ਮਿੰਟੂ ਪ੍ਰਜਾਪਤ ਦੇ ਪਰਿਵਾਰ ਅਤੇ ਜੰਮੂ ਵਾਲੇ ਪੰਡਿਤ ਬੀ.ਡੀ. ਸ਼ਰਮਾ ਵੱਲੋਂ ਪ੍ਰਸ਼ਾਦ ਲਗਵਾਇਆ ਗਿਆ, ਜਿਸ ਉਪਰੰਤ ਸਮੋਸੇ ਅਤੇ ਚਾਹ ਦਾ ਅਤੁੱਟ ਲੰਗਰ ਵਰਤਾਇਆ ਗਿਆ।

ਸਵੇਰੇ 11:00 ਵਜੇ ਸਤਨਾਮ ਹਸੀਜਾ ਵੱਲੋਂ ਦੇਗ ਦਾ ਪ੍ਰਸ਼ਾਦ ਤਿਆਰ ਕਰਵਾਇਆ ਗਿਆ। ਗੁਰਦੁਆਰਾ ਭਾਈ ਜੱਸਾ ਸਿੰਘ ਤੋਂ ਭਾਈ ਜਸਵਿੰਦਰ ਸਿੰਘ ਜੀ ਦੇ ਨਾਲ ਗੁਰਦੁਆਰਾ ਸਾਹਿਬ ਦੀ ਸੰਗਤ ਅਤੇ ਸੁਧਾਰ ਸਭਾ ਦੇ ਸਾਰੇ ਮੈਂਬਰ ਪਹੁੰਚੇ। ਅਰਦਾਸ ਕਰਨ ਉਪਰੰਤ ਪ੍ਰਸ਼ਾਦ ਵਰਤਾਇਆ ਗਿਆ। ਦੇਗ ਦੇ ਨਾਲ ਪਲਾਓ, ਗੁਲਾਬ ਜਾਮੁਨ, ਬਰਫੀ ਅਤੇ ਚਾਹ ਦਾ ਅਤੁੱਟ ਲੰਗਰ ਵੀ ਵਰਤਾਇਆ ਗਿਆ। ਪਲਾਓ ਦਾ ਲੰਗਰ ਰਜਿੰਦਰਾ ਹਸਪਤਾਲ, ਪਿੰਗਲਾ ਆਸ਼ਰਮ ਸਨੌਰ ਰੋਡ ਅਤੇ ਰੋੜੀ ਕੁੱਟ ਮੁਹੱਲਾ ਵਿਖੇ ਵੀ ਭੇਜਿਆ ਗਿਆ।

ਸ਼ਾਮ 7:00 ਵਜੇ ਮੰਦਿਰ ਸ੍ਰੀ ਕੇਦਾਰ ਨਾਥ ਜੀ ਵਿਖੇ ਦੀਪਮਾਲਾ ਕੀਤੀ ਗਈ। ਗੁਰਦੁਆਰਾ ਸਾਹਿਬ ਤੋਂ ਸੰਗਤ ਵੀ ਪਹੁੰਚੀ ਅਤੇ ਸੁਧਾਰ ਸਭਾ ਦੇ ਮੈਂਬਰਾਂ ਤੇ ਭਗਤਾਂ ਵੱਲੋਂ ਮਿਲ ਕੇ ਦੀਪਮਾਲਾ ਕੀਤੀ ਗਈ। ਇਸ ਮੌਕੇ ਆਤਿਸ਼ਬਾਜ਼ੀ ਵੀ ਚਲਾਈ ਗਈ। ਸਾਰਿਆਂ ਨੇ ਇੱਕ-ਦੂਜੇ ਨੂੰ ਗੁਰਪੁਰਬ ਅਤੇ ਦੇਵ ਦੀਵਾਲੀ ਦੀਤੀਆਂ।।