ਨਵਾਂਸ਼ਹਿਰ (ਦੇਸ ਰਾਜ ਬਾਲੀ):- ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਟਰੱਸਟ ਰਜਿ. ਨਵਾਂਸ਼ਹਿਰ ਵੱਲੋਂ ਅੰਮ੍ਰਿਤ ਬਾਣੀ ਭਵਨ ਨਵਾਂਸ਼ਹਿਰ ਵਿਖੇ ਮਹੀਨਾਵਾਰੀ ਸਤਿਸੰਗ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤ ਬਾਣੀ ਦੇ ਦੋ ਅਖੰਡ ਜਾਪ ਕਰਵਾਏ ਗਏ। ਪਹਿਲਾ ਜਾਪ ਸ਼੍ਰੀ ਡੀ.ਸੀ. ਭਾਟੀਆ ਜਲੰਧਰ ਵੱਲੋਂ ਅਤੇ ਦੂਜਾ ਜਾਪ ਸ਼੍ਰੀ ਬਲਵੀਰ ਭੰਗਲਾਂ ਵੱਲੋਂ ਕਰਵਾਇਆ ਗਿਆ, ਜਦਕਿ ਪਾਠੀ ਦੀਆਂ ਸੇਵਾਵਾਂ ਸ਼੍ਰੀ ਰੌਸ਼ਨ ਛੋਕਰਾਂ, ਸੱਤ ਪਾਲ ਸੰਗੀ ਅਤੇ ਹਰਮੇਸ਼ ਥਾਂਦੀਆਂ ਨੇ ਨਿਭਾਈਆਂ। ਇਸ ਮੌਕੇ ਸ਼੍ਰੀ ਰਛਪਾਲ ਬਿੱਟੂ ਦੇ ਪੋਤਰੇ ਪਾਰਸ ਸਿੰਘ ਦਾ ਜਨਮ ਦਿਨ ਵੀ ਮਨਾਇਆ ਗਿਆ। ਉਪਰੰਤ ਸ਼੍ਰੀ ਚਰਨ ਨਿਗਾਹ ਦੇ ਜਥੇ ਵੱਲੋਂ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂਆਂ ਦੀ ਬਾਣੀ ਨਾਲ ਜੋੜਿਆ ਗਿਆ।
ਇਸ ਮੌਕੇ ਸਹਿਯੋਗੀ ਸਾਥੀਆਂ ਦਾ ਟਰੱਸਟ ਵੱਲੋਂ ਸਨਮਾਨ ਵੀ ਕੀਤਾ ਗਿਆ, ਜਿਨ੍ਹਾਂ ਵਿੱਚ ਸਰਵਸ਼੍ਰੀ ਸੱਤ ਪਾਲ ਵਿਰਦੀ ਐਡਵੋਕੇਟ, ਪੱਤਰਕਾਰ ਮਹਿੰਦਰ ਸੂਦ, ਮਾ. ਗਿੰਦ ਰਾਮ, ਮਾ. ਹਰਬਲਾਸ, ਸੱਤਿਆ ਦੇਵੀ ਭੰਗਲਾਂ, ਕਮਲਜੀਤ ਕੌਰ ਕਮਲ, ਅੰਜੂ ਜੱਸਲ, ਸੀਮਾ ਰਾਣੀ ਜ਼ਿਲ੍ਹਾ ਮੈਨੇਜਰ, ਪ੍ਰਿੰਸੀਪਲ ਪ੍ਰਵੀਨ ਕੌਰ, ਐਡਵੋਕੇਟ ਸ਼ਮਸ਼ੇਰ ਸਿੰਘ ਝਿੱਕਾ, ਪ੍ਰਸ਼ੋਤਮ ਲੱਧੜ, ਸੱਤ ਪਾਲ ਬੇਲੀ, ਦਰਸ਼ਨ ਰਾਮ ਪੱਲੀ ਉੱਚੀ, ਨਾਜਰ ਰਾਮ ਭੰਗਲਾਂ, ਠਾਕਰ ਦਾਸ ਮਾਹੀ ਆਦਿ ਦੇ ਨਾਮ ਵਰਨਣਯੋਗ ਹਨ।
ਇਸ ਮੌਕੇ ਟਰੱਸਟ ਮੈਂਬਰ ਸਰਵਸ਼੍ਰੀ ਸੱਤ ਪਾਲ ਸਾਹਲੋਂ ਪ੍ਰਧਾਨ, ਪਰਮਜੀਤ ਮਹਾਲੋਂ, ਰੇਸ਼ਮ ਸਿੰਘ ਐਡਵੋਕੇਟ, ਰਾਮ ਆਸਰਾ, ਜੋਗਿੰਦਰ ਸਿੰਘ ਮੈਂਗੜਾ, ਝਲਮਣ ਹੰਸਰੋਂ, ਅਮਨਦੀਪ ਸਿੰਘ ਸਾਹਲੋਂ, ਹਰਨਾਮ ਸਿੰਘ ਬਰਨਾਲਾ, ਹਰਮੇਸ਼ ਮੇਸ਼ੀ ਆਦਿ ਵੀ ਹਾਜ਼ਰ ਸਨ।
ਅਖੀਰ ਵਿੱਚ ਚਾਹ, ਬਰੈੱਡ ਆਦਿ ਦਾ ਲੰਗਰ ਵੀ ਵਰਤਾਇਆ ਗਿਆ।
