ਹੁਸ਼ਿਆਰਪੁਰ/ਦਲਜੀਤ ਅਜਨੋਹਾ (ਪੈਗਾਮ-ਏ-ਜਗਤ):- ਸਮੂਹ ਗਯਾਰ ਸਮਾਜ ਦੋਆਬਾ ਰੀਜਨ ਵੱਲੋਂ ਹੁਸ਼ਿਆਰਪੁਰ ਵਿਖੇ ਸਾਲਾਨਾ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਗਯਾਰ ਸਮਾਜ ਵੱਲੋਂ ਭਾਜਪਾ ਆਗੂ ਡਾ. ਰਮਨ ਘਈ ਨੂੰ ਗਯਾਰ ਬਿਰਾਦਰੀ ਅਤੇ ਸਮਾਜ ਲਈ ਪਾਏ ਜਾ ਰਹੇ ਯੋਗਦਾਨ ਵਾਸਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਘਈ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਸ ਤਰ੍ਹਾਂ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਦੇ ਕੇ ਦੇਸ਼ ਦੇ ਹੇਠਲੇ ਆਰਥਿਕ ਪੱਧਰ 'ਤੇ ਰਹਿਣ ਵਾਲੇ 60 ਫੀਸਦੀ ਲੋਕਾਂ ਨੂੰ ਗਰੀਬੀ ਰੇਖਾ ਤੋਂ ਬਾਹਰ ਕੱਢਿਆ ਹੈ, ਉਸ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਘੱਟ ਹੈ।
ਸਾਲਾਨਾ ਮੇਲੇ ਵਿੱਚ ਮੌਜੂਦ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਘਈ ਨੇ ਕੇਂਦਰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਇਨ੍ਹਾਂ ਦਾ ਲਾਭ ਲੈ ਕੇ ਆਪਣਾ ਜੀਵਨ ਪੱਧਰ ਉੱਚਾ ਚੁੱਕਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੇ ਹਰ ਵਰਗ ਨੂੰ ਅੱਗੇ ਵਧਾਉਣ ਲਈ ਕੰਮ ਕਰ ਰਹੀ ਹੈ, ਜੋ ਕਿ ਸ਼ਲਾਘਾਯੋਗ ਕਦਮ ਹੈ। ਡਾ. ਘਈ ਨੇ ਗਯਾਰ ਸਮਾਜ ਨੂੰ ਸਾਲਾਨਾ ਮੇਲੇ ਦੀ ਵਧਾਈ ਦਿੰਦਿਆਂ ਸਮੁੱਚੇ ਸਮਾਜ ਦੀ ਸੁੱਖ-ਸ਼ਾਂਤੀ ਅਤੇ ਤਰੱਕੀ ਦੀ ਕਾਮਨਾ ਕੀਤੀ। ਇਸ ਮੌਕੇ ਗਯਾਰ ਸਮਾਜ ਵੱਲੋਂ ਡਾ. ਰਮਨ ਘਈ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਉਦਲ ਪ੍ਰਧਾਨ, ਰਵੀ ਕੁਮਾਰ, ਬਚਨ, ਮਨੋਜ ਕੁਮਾਰ, ਨੀਟਾ, ਬੱਬਲੂ ਕੁਮਾਰ, ਬਬਲੀ ਕੁਮਾਰ, ਫੌਜੀ ਸਿੰਘ, ਮਿਥੁਨ ਕੁਮਾਰ, ਬਾਦਲ ਕੁਮਾਰ, ਕਰਨੈਲ ਸਿੰਘ, ਕਰਨ ਪਹਿਲਵਾਨ, ਹਰੀ ਸਿੰਘ, ਮੋਹਨ ਕੁਮਾਰ, ਸੈਲਾ, ਗੜ੍ਹਸ਼ੰਕਰ ਤੋਂ ਸਲੀਨ ਕੁਮਾਰ, ਸੋਮਰਾਜ, ਮੋਮਰਾਜ ਤੋਂ ਇਲਾਵਾ ਹੋਰ ਨੌਜਵਾਨ ਆਗੂ ਵੀ ਸ਼ਾਮਲ ਹੋਏ।
