ਨਵਾਂਸ਼ਹਿਰ/ਕਾਠਗੜ੍ਹ, 25 ਨਵੰਬਰ (ਜਤਿੰਦਰ ਪਾਲ ਸਿੰਘ ਕਲੇਰ):- ਹਲਕੇ ਦੇ ਪਿੰਡ ਨਿੱਘੀ ਵਿਖੇ ਹਰ ਸਾਲ ਵਾਂਗ ਬਾਬਾ ਵਿਸ਼ਵਕਰਮਾ ਜੀ ਦਾ ਮੂਰਤੀ ਸਥਾਪਨਾ ਦਿਵਸ ਬਾਬਾ ਪਰਮਜੀਤ ਮੌਜੀ ਦੀ ਅਗਵਾਈ ਵਿੱਚ ਸਮੂਹ ਸੰਗਤਾਂ ਵੱਲੋਂ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਸਬੰਧ ਵਿੱਚ ਵਿਧੀ-ਵਿਧਾਨ ਨਾਲ ਪਹਿਲਾਂ ਬਾਬਾ ਜੀ ਦੀ ਪੂਜਾ-ਅਰਚਨਾ ਕੀਤੀ ਗਈ ਅਤੇ ਫਿਰ ਬਾਬਾ ਪਰਮਜੀਤ ਮੌਜੀ ਤੇ ਕਾਬਲ ਸਿੰਘ ਚੇਚੀ ਵੱਲੋਂ ਝੰਡੇ ਦੀ ਰਸਮ ਨਿਭਾਈ ਗਈ।
ਹਲਕਾ ਵਿਧਾਇਕ ਸ਼੍ਰੀਮਤੀ ਸੰਤੋਸ਼ ਕਟਾਰੀਆ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਸਥਾਪਨਾ ਦਿਵਸ ਦੀ ਵਧਾਈ ਦਿੰਦਿਆਂ ਪਿੰਡ ਦੀਆਂ ਬਜ਼ੁਰਗ ਮਹਿਲਾਵਾਂ ਸ਼੍ਰੀਮਤੀ ਕਮਲਾ ਰਾਣੀ, ਬਚਨ ਕੌਰ, ਵਿਦਿਆ ਰਾਣੀ ਅਤੇ ਪਿੰਡ ਦੇ ਬਜ਼ੁਰਗ ਬਾਬਾ ਰਾਮਪਾਲ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ। ਉਨ੍ਹਾਂ ਨੇ ਮੰਦਰ ਦੇ ਲੰਗਰ ਹਾਲ ਵਾਸਤੇ ਦੋ ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਸੰਗਤਾਂ ਲਈ ਲੰਗਰ ਵੀ ਵਰਤਾਇਆ ਗਿਆ।
ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਮ ਕੁਮਾਰ, ਲਾਡੀ ਭਗਤ, ਚਰਨਜੀਤ ਧੀਮਾਨ, ਕੈਸ਼ੀਅਰ ਪਵਨ ਪੰਮੀ, ਦੀਵਾਨ ਚੰਦ ਧੀਮਾਨ, ਗੁਰਨਾਮ ਧੀਮਾਨ, ਨਿੰਮੀ ਧੀਮਾਨ, ਨੰਬਰਦਾਰ ਸੰਦੀਪ ਚੇਚੀ, ਬਲਵੀਰ ਫੌਜੀ, ਠੇਕੇਦਾਰ ਪਵਨ ਕਾਲਾ, ਵਿਜੇ ਨਾਫਰੀ, ਬਲਦੇਵ ਬਿੰਦੀ, ਸਰਪੰਚ ਬਲਵੀਰ ਕੁਮਾਰ, ਰਾਮ ਦਾਸ, ਬਲਰਾਮ ਧੀਮਾਨ, ਡਾ. ਅਮਨ ਧੀਮਾਨ, ਸਰਵਣ ਭਗਤ, ਪ੍ਰਿੰਸ ਚੇਚੀ, ਸੁਰਿੰਦਰ ਪੰਚ, ਸੁਖਦੇਵ ਚੇਚੀ, ਕਮਲ ਸਿੰਘ, ਦੇਸਰਾਜ ਹਲਵਾਈ, ਰੂਪ ਲਾਲ ਰੀਟਾ. ਏਐਸਆਈ, ਸੁਭਾਸ਼ ਚੇਚੀ, ਕਾਲਾ ਤੇ ਧੀਮਾਨ, ਕਰਨ ਧੀਮਾਨ ਅਤੇ ਪਿੰਡ ਵਾਸੀ ਹਾਜ਼ਰ ਸਨ।
