ਹੁਸ਼ਿਆਰਪੁਰ/ਅਜਨੋਹਾ (ਦਲਜੀਤ ਅਜਨੋਹਾ):- ਹੁਸ਼ਿਆਰਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਜਨੋਹਾ ਵਿਖੇ ਵਿਦਿਆਰਥੀਆਂ ਲਈ ਮਿਡ-ਡੇ ਮੀਲ ਤਿਆਰ ਕਰਨ ਦੀ ਸਹੂਲਤ ਵਾਸਤੇ 40 ਲੀਟਰ ਦਾ ਪ੍ਰੈਸ਼ਰ ਕੁੱਕਰ ਅਤੇ ਹੋਰ ਲੋੜੀਂਦਾ ਸਮਾਨ ਭੇਟ ਕੀਤਾ ਗਿਆ। ਇਹ ਯੋਗਦਾਨ ਨਡਾਲੋਂ ਪਿੰਡ ਦੀ ਵਸਨੀਕ ਸਤਵੀਰ ਕੌਰ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਦਿੱਤਾ ਗਿਆ।
ਸਕੂਲ ਦੇ ਪ੍ਰਿੰਸੀਪਲ ਅਤੇ ਸਟਾਫ ਨੇ ਇਸ ਸਹਿਯੋਗ ਲਈ ਸਤਵੀਰ ਕੌਰ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਪ੍ਰਿੰਸੀਪਲ ਹਰਮਨੋਜ ਕੁਮਾਰ ਦੇ ਨਾਲ ਸਟਾਫ ਮੈਂਬਰ ਗੁਰਜੀਤ ਕੌਰ, ਜਤਿੰਦਰ ਸਿੰਘ, ਸਰਬਜੀਤ ਕੌਰ, ਸਤਨਾਮ ਕੁਮਾਰ ਅਤੇ ਰਾਜਵਿੰਦਰ ਕੌਰ ਵੀ ਹਾਜ਼ਰ ਸਨ।
ਉਮੀਦ ਹੈ ਕਿ ਇਸ ਯੋਗਦਾਨ ਨਾਲ ਸਕੂਲ ਵਿੱਚ ਮਿਡ-ਡੇ ਮੀਲ ਦੀ ਵਿਵਸਥਾ ਨੂੰ ਹੋਰ ਬਿਹਤਰ ਬਣਾਉਣ ਵਿੱਚ ਮਦਦ ਮਿਲੇਗੀ।
