ਨਵਾਂਸ਼ਹਿਰ/ਕਾਠਗੜ੍ਹ, 29 ਨਵੰਬਰ (ਜਤਿੰਦਰ ਪਾਲ ਸਿੰਘ ਕਲੇਰ):- ਪਿੰਡ ਰੈਲਮਾਜਰਾ ਦੀਆਂ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਦਿਨ ਛਿਪਣ ਤੋਂ ਬਾਅਦ ਸ਼ਿਕਾਰੀ ਲੋਕ ਕੁੱਤਿਆਂ ਨੂੰ ਨਾਲ ਲੈ ਕੇ ਜੰਗਲ ਵਿੱਚ ਵੜ ਜਾਂਦੇ ਹਨ, ਜੋ ਸ਼ਿਕਾਰ ਕਰਨ ਲਈ ਜੰਗਲੀ ਜੀਵਾਂ ਦਾ ਪਿੱਛਾ ਕਰਦੇ ਹਨ। ਅੱਜ ਇੱਕ ਬਾਰਾਂਸਿੰਗਾ ਦਾ ਬੱਚਾ ਸ਼ਿਕਾਰੀ ਕੁੱਤਿਆਂ ਤੋਂ ਆਪਣੀ ਜਾਨ ਬਚਾਉਂਦਾ ਹੋਇਆ ਪਿੰਡ ਰੈਲਮਾਜਰਾ ਦੀ ਪਾਣੀ ਵਾਲੀ ਟੈਂਕੀ ਕੋਲ ਪਹੁੰਚ ਗਿਆ। ਜਦੋਂ ਸਮਾਜ ਸੇਵੀ ਨੌਜਵਾਨ ਪ੍ਰਧਾਨ ਸੁਰਿੰਦਰ ਛਿੰਦਾ ਰੈਲਮਾਜਰਾ ਅਤੇ ਉਸ ਦੇ ਸਾਥੀ ਨੌਜਵਾਨਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਪੂਰਾ ਤਾਣ ਲਗਾ ਕੇ ਬਾਰਾਂਸਿੰਗਾ ਦੇ ਬੱਚੇ ਨੂੰ ਬਚਾਇਆ। ਇਸ ਮੌਕੇ ਕੁਲਵਿੰਦਰ ਸਿੰਘ ਕਿਦੂੰ, ਕਾਕੂ ਪੋਣਾਹਾਰੀ, ਆਲਮ ਮੁਹੰਮਦ, ਕਾਲਾ ਚੌਧਰੀ ਅਤੇ ਭੋਲੇਵਾਲ ਬੇਲਦਾਰ ਨੇ ਬਾਰਾਂਸਿੰਗਾ ਨੂੰ ਬਚਾਉਣ ਲਈ ਕਰੜੀ ਮਿਹਨਤ ਕੀਤੀ ਅਤੇ ਵਾਈਲਡ ਲਾਈਫ ਟੀਮ ਨੂੰ ਬੁਲਾ ਕੇ ਬਾਰਾਂਸਿੰਗਾ ਦੇ ਬੱਚੇ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ।
ਸ਼ਿਕਾਰੀ ਕੁੱਤਿਆਂ ਤੋਂ ਬਚਾਇਆ ਬਾਰਾਂਸਿੰਗਾ
