ਅੰਬਾਲਾ, 26 ਨਵੰਬਰ (ਆਰ. ਸਿੰਘ):- ਜ਼ਿਲ੍ਹਾ ਬਾਲ ਭਲਾਈ ਪ੍ਰੀਸ਼ਦ, ਬਾਲ ਭਵਨ, ਕੁਰੂਕਸ਼ੇਤਰ ਵਿਖੇ 25 ਤੋਂ 27 ਨਵੰਬਰ, 2026 ਤੱਕ ਆਯੋਜਿਤ ਕਰਵਾਏ ਜਾ ਰਹੇ ਡਵੀਜ਼ਨਲ ਪੱਧਰੀ ਬਾਲ ਦਿਵਸ ਮੁਕਾਬਲੇ 2026 ਦੇ ਪਹਿਲੇ ਦਿਨ (25 ਨਵੰਬਰ, 2026) ਅੰਬਾਲਾ ਜ਼ਿਲ੍ਹੇ ਦੇ ਭਾਗੀਦਾਰ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕਰਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ।ਪਹਿਲੇ ਦਿਨ ਦੇ ਮੁਕਾਬਲਿਆਂ ਦੇ ਨਤੀਜਿਆਂ ਅਨੁਸਾਰ, ਸਮੂਹ ਡਾਂਸ (ਗਰੁੱਪ 3) ਵਿਚ ਪੀ.ਕੇ.ਆਰ. ਜੈਨ ਵਾਟਿਕਾ ਸਕੂਲ, ਅੰਬਾਲਾ ਸ਼ਹਿਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸੋਲੋ ਡਾਂਸ (ਗਰੁੱਪ 2) ਵਿਚ ਸੋਹਨਲਾਲ ਡੀ.ਏ.ਵੀ. ਸਕੂਲ, ਅੰਬਾਲਾ ਸ਼ਹਿਰ ਦੀ ਗੁਰਸੀਰਤ ਕੌਰ ਨੇ ਪਹਿਲਾ ਸਥਾਨ ਅਤੇ ਗਰੁੱਪ ਡਾਂਸ (ਗਰੁੱਪ 2) ਵਿਚ ਪੁਲੀਸ ਡੀ.ਏ.ਵੀ. ਪਬਲਿਕ ਸਕੂਲ, ਅੰਬਾਲਾ ਸ਼ਹਿਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਸੋਲੋ ਡਾਂਸ (ਗਰੁੱਪ IV) ਵਿਚ ਕੇ.ਵੀ.-2, ਅੰਬਾਲਾ ਦੀ ਅਸ਼ਵਿਕਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਗਰੁੱਪ ਡਾਂਸ (ਗਰੁੱਪ IV) ਵਿਚ ਲਾਰਡ ਮਹਾਵੀਰ ਜੈਨ ਪਬਲਿਕ ਸਕੂਲ, ਅੰਬਾਲਾ ਛਾਉਣੀ ਨੇ ਪਹਿਲਾ ਸਥਾਨ ਅਤੇ ਪੁਲੀਸ ਡੀ.ਏ.ਵੀ. ਸਕੂਲ, ਅੰਬਾਲਾ ਸ਼ਹਿਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਗਰੁੱਪ ਡਾਂਸ (ਗਰੁੱਪ I) ਵਿਚ ਪੁਲੀਸ ਡੀ.ਏ.ਵੀ. ਸਕੂਲ, ਅੰਬਾਲਾ ਸ਼ਹਿਰ ਨੇ ਪਹਿਲਾ ਸਥਾਨ ਅਤੇ ਸੋਲੋ ਡਾਂਸ (ਗਰੁੱਪ III) ਵਿਚ ਆਰਮੀ ਪਬਲਿਕ ਸਕੂਲ, ਅੰਬਾਲਾ ਛਾਉਣੀ ਦੀ ਭੂਮਿਕਾ ਉਪਰੇਤੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਜ਼ਿਲ੍ਹਾ ਬਾਲ ਭਲਾਈ ਅਧਿਕਾਰੀ, ਅੰਬਾਲਾ ਨੇ ਇਸ ਸ਼ਾਨਦਾਰ ਪ੍ਰਾਪਤੀ 'ਤੇ ਸਾਰੇ ਜੇਤੂ ਬੱਚਿਆਂ, ਉਨ੍ਹਾਂ ਦੇ ਮਾਪਿਆਂ, ਸਬੰਧਤ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਆਉਣ ਵਾਲੇ ਮੁਕਾਬਲਿਆਂ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।
