ਹੋਸ਼ਿਆਰਪੁਰ (ਦਲਜੀਤ ਅਜਨੋਹਾ):- ਭਾਰਤੀ ਜੀਵਨ ਬੀਮਾ ਨਿਗਮ (LIC) ਵੱਲੋਂ ਸ਼ਾਨਦਾਰ ਕਾਰਜਸ਼ੈਲੀ ਅਤੇ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਐਡਵਾਈਜ਼ਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸੇ ਲੜੀ ਤਹਿਤ LIC ਹੋਸ਼ਿਆਰਪੁਰ ਬ੍ਰਾਂਚ ਦੀ ਸੀਨੀਅਰ LIC ਬੀਐਮ ਕਲੱਬ ਮੈਂਬਰ ਐਡਵਾਈਜ਼ਰ ਡਾ. ਮਮਤਾ ਨੂੰ ਉਨ੍ਹਾਂ ਦੀ ਸ਼ਾਨਦਾਰ ਕਾਰਜਸ਼ੈਲੀ ਲਈ LIC ਨੌਰਥ ਜ਼ੋਨ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਡਾ. ਮਮਤਾ ਆਪਣੀ ਮਿਹਨਤ, ਲਗਨ ਅਤੇ ਬਿਹਤਰ ਕਾਰਜਪ੍ਰਣਾਲੀ ਸਦਕਾ ਲਗਾਤਾਰ ਸਫਲਤਾ ਦੀਆਂ ਨਵੀਆਂ ਬੁਲੰਦੀਆਂ ਨੂੰ ਛੂਹ ਰਹੀਆਂ ਹਨ। ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਅਤੇ ਕਾਰਜਸ਼ੈਲੀ ਨੂੰ ਦੇਖਦਿਆਂ ਪਿਛਲੇ ਕਈ ਸਾਲਾਂ ਤੋਂ ਉਨ੍ਹਾਂ ਨੂੰ ਲਗਾਤਾਰ ਸਨਮਾਨਿਤ ਕੀਤਾ ਜਾ ਰਿਹਾ ਹੈ। ਨੌਰਥ ਜ਼ੋਨ ਪੱਧਰ 'ਤੇ ਮਿਲੀ ਇਹ ਪ੍ਰਾਪਤੀ ਉਨ੍ਹਾਂ ਦੀ ਪੇਸ਼ੇਵਰ ਵਚਨਬੱਧਤਾ ਅਤੇ ਕਾਰਜਕੁਸ਼ਲਤਾ ਦਾ ਸਬੂਤ ਹੈ।
ਇਸ ਸਨਮਾਨ ਦੇ ਮੌਕੇ ਬ੍ਰਾਂਚ ਮੈਨੇਜਰ ਜੋਗਿੰਦਰ ਪਾਲ, ਡੀਓ ਸੁਰਿੰਦਰ ਸਿੰਘ, ਏਬੀਐਮ ਵਿਨੋਦ ਗੋਇਲ, ਏਬੀਐਮ ਬ੍ਰਿਜਪਾਲ ਸਿੰਘ ਸ਼ੇਖਾਵਤ, ਸਮ੍ਰਿਤੀ ਸ਼ੈਲੀ ਸਮੇਤ ਹੋਰ ਪਤਵੰਤੇ ਵਿਅਕਤੀ ਹਾਜ਼ਰ ਰਹੇ। ਸਾਰਿਆਂ ਨੇ ਇਸ ਪ੍ਰਾਪਤੀ 'ਤੇ ਡਾ. ਮਮਤਾ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।
