ਮੈਗਾ ਜੋਬ ਫੇਅਰ ਵਿੱਚ 144 ਉਮੀਦਵਾਰਾਂ ਨੇ ਲਿਆ ਹਿੱਸਾ 98 ਦੂਜੇ ਰਾਊਂਡ ਲਈ ਚੁਣੇ ਗਏ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 26 ਅਗਸਤ:- ਮਾਡਲ ਕਰੀਅਰ ਸੈਂਟਰ, (MCC) ਐਸ.ਏ.ਐਸ ਨਗਰ ਵੱਲੋਂ ਐਮ.ਐਲ.ਏ. ਡੇਰਾਬੱਸੀ, ਸਰਦਾਰ ਕੁਲਜੀਤ ਸਿੰਘ ਰੰਧਾਵਾਂ ਦੀ ਰਹੁਨਮਾਈ ਹੇਠ ਮਿਤੀ 25/08/2026 ਦਿਨ ਮੰਗਲਵਾਰ ਨੂੰ ਮੈਗਾ ਜੋਬ ਫੇਅਰ ਦਾ ਆਯੋਜਨ ਕਮਿਊਨੀਟੀ ਸੈਂਟਰ, ਡੇਰਾਬੱਸੀ, ਓਪ. ਤਹਿਸੀਲ ਦਫਤਰ ਡੇਰਾਬਸੀ, ਮੋਹਾਲੀ ਵਿਖੇ ਕੀਤਾ ਗਿਆ।
ਇਸ ਜੋਬ ਫੇਅਰ ਵਿੱਚ ਐਮ.ਸੀ.ਸੀ. ਵਲੋਂ ਰੋਜ਼ੀ ਸਿੰਗਲਾ, ਯੰਗ ਪ੍ਰੋਫੈਸ਼ਨਲ ਵਲੋਂ ਜਾਣਕਾਰੀ ਦਿੱਤੀ ਗਈ ਕਿ ਇਸ ਜੋਬ ਫੇਅਰ ਵਿੱਚ ਸੀ.ਐਸ.ਸੀ. ਸੈਂਟਰ, ਐਨ.ਆਈ.ਆਈ.ਟੀ. ਲਿਮਿਟੇਡ, ਆਈ.ਸੀ.ਆਈ.ਸੀ.ਆਈ ਬੈਂਕ ਆਈ.ਟੀ.ਐਮ., 360 ਬਾਈਟਸ, ਡੈਨੋਨ ਨਿਊਟ੍ਰੀਸ਼ੀਆ ਇੰਟਰਨੈਸ਼ਨਲ ਪ੍ਰਾਈਵੇਟ ਲਿਮਿਟੇਡ, ਏਅਰਟੈੱਲ ਐਕਸਸਟ੍ਰੀਮ ਫਾਈਬਰ, ਟੀਸੀਐਸ ਆਈਓਨ ਥਰਡ ਪਾਰਟੀ, ਕੁਐਸ (QUESS), ਕਾਵੇਰੀ ਸਰਵਿਸਿਜ਼, ਪ੍ਰੋਟਾਕ ਸਲੂਸ਼ਨ, ਰਾਈਜ਼ਅੱਪ ਐਚ.ਆਰ. ਸਰਵਿਸਿਜ਼ ਪ੍ਰਾਈਵੇਟ ਲਿਮਟਿਡ, ਗੇਟਸ ਇੰਡੀਆ ਪ੍ਰਾਈਵੇਟ ਲਿਮਿਟੇਡ, ਬਲਿੰਕਿਟ, ਲਿੱਪਕਾਰਟ, ਜੀ.ਆਈ. ਗਰੁੱਪ, ਕਿਊਰੇਜਰਜ਼ ਹੈਲਥਕੇਅਰ, ਅਪੋਲੋ ਫਾਰਮੇਸੀਜ਼ ਲਿਮਿਟੇਡ,ਸਰਕਲ ਆਫ਼ ਕਰਸਟ,ਅਡੇਕੋ (ਏਅਰਟੈੱਲ(, ਸਟਾਫਿੰਗ ਟਾਈਟਨਸ ਪ੍ਰਾਈਵੇਟ ਲਿਮਿਟੇਡ ਆਦਿ ਦੀਆਂ ਵੱਖ ਵੱਖ ਅਸਾਮੀਆਂ ਲਈ 10ਵੀ, 12ਵੀਂ ਅਤੇ ਗ੍ਰੈਜੂਏਟ ਪ੍ਰਾਰਥੀਆਂ ਦੀ ਚੋਣ ਕੀਤੀ ਗਈ। ਇਸ ਵਿੱਚ 144 ਪ੍ਰਾਰਥੀਆਂ ਨੇ ਭਾਗ ਲਿਤਾ ਜਿਸ ਵਿਚੋਂ 98 ਪ੍ਰਾਰਥੀਆਂ ਨੂੰ ਦੂਜੇ ਰਾਊਡ ਲਈ ਸਿਲੈਕਟ ਕੀਤਾ ਗਿਆ।
ਇਸ ਜੋਬ ਫੇਅਰ ਵਿੱਚ ਸ੍ਰੀਮਤੀ ਨੀਲਮ ਮਾਹੇ, ਡਿਪਟੀ ਡਾਇਰੇਕਟਰ, ਡੀ.ਬੀ.ਈ.ਈ., ਜਲੰਧਰ ਵਲੋਂ ਸ਼ਿਰਕਤ ਕੀਤੀ ਗਈ ਅਤੇ ਸ੍ਰੀਮਤੀ ਸੁਖਮਨ ਮਾਨ, ਈ.ਜੀ.ਟੀ.ਓ. ਸ੍ਰੀਮਤੀ ਸੁਖਅਮਨ ਬਾਠ ਡਿਪਟੀ ਸੀ.ਈ.ਓ., ਅਤੇ ਡੀ.ਬੀ.ਈ.ਈ. ਸਟਾਫ ਮੌਜੂਦ ਰਹੇ।
ਐਮ.ਐਲ.ਏ. ਡੇਰਾਬੱਸੀ, ਸਰਦਾਰ ਕੁਲਜੀਤ ਸਿੰਘ ਰੰਧਾਵਾਂ ਨੇ ਉਮੀਦਵਾਰਾਂ ਨੂੰ ਪ੍ਰੇਰਿਤ ਕਰਦਿਆ ਕਿਹਾ ਕਿ ਇਹੋ ਜਿਹੇ ਮੌਕਿਆ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ ਅਤੇ ਵੱਧ ਤੋਂ ਵੱਧ ਰੋਜਗਾਰ ਪ੍ਰਾਪਤ ਕਰਨ।
