ਹੁਸ਼ਿਆਰਪੁਰ- ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ ਵਲੋਂ 17 ਤੋਂ 21 ਮਾਰਚ ਤੱਕ ਵਿਸ਼ੇਸ਼ ਮੁਹਿੰਮ ਰਾਹੀਂ ਨੌਜਵਾਨਾਂ ਨੂੰ ਪ੍ਰਧਾਨ ਮੰਤਰੀ ਇਨਟਰਨਸ਼ਿਪ ਸਕੀਮ ਲਈ ਰਜਿਸਟਰ ਕੀਤਾ ਜਾਵੇਗਾ। ਸਕੀਮ ਤਹਿਤ 12 ਮਹੀਨੇ ਦੀ ਸਿਖਲਾਈ ਲਈ ਦੇਸ਼ ਦੀਆਂ 500 ਮੋਹਰੀ ਕੰਪਨੀਆਂ ਵਿਚ ਪੇਸ਼ਕਸ਼ ਕੀਤੀ ਜਾ ਰਹੀ ਹੈ ਤਾਂ ਜੋ ਨੌਜਵਾਨਾਂ ਨੂੰ ਲੋੜੀਂਦੀ ਸਿਖਲਾਈ ਅਤੇ ਤਜ਼ਰਬਾ ਹਾਸਲ ਕਰਨ ਦਾ ਮੌਕਾ ਮਿਲ ਸਕੇ।
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਸਿਖਲਾਈ ਹਾਸਲ ਕਰਨ ਵਾਲੇ ਨੌਜਵਾਨਾਂ ਨੂੰ 6000 ਰੁਪਏ ਦੀ ਯਕਮੁਸ਼ਤ ਵਿੱਤੀ ਸਹਾਇਤਾ ਤੋਂ ਇਲਾਵਾ 5000 ਰੁਪਏ ਮਾਸਿਕ ਭੱਤਾ ਮਿਲੇਗਾ ਅਤੇ ਉਨ੍ਹਾਂ ਲਈ ਨਾਮੀ ਕੰਪਨੀਆਂ ਵਿਚ ਤਜ਼ਰਬਾ ਹਾਸਲ ਕਰਨ ਦਾ ਲਾਹੇਵੰਦ ਮੌਕਾ ਹੋਵੇਗਾ। ਜ਼ਿਕਰਯੋਗ ਹੈ ਕਿ ਬਿਨੈਕਾਰ ਦੀ ਉਮਰ 21 ਤੋਂ 24 ਸਾਲ ਹੋਣੀ ਚਾਹੀਦੀ ਹੈ ਅਤੇ ਉਹ ਫੁੱਲ ਟਾਈਮ ਪੜ੍ਹਾਈ ਜਾਂ ਰੋਜ਼ਗਾਰ ਲਈ ਦਰਜ ਹੋਣਾਂ ਚਾਹੀਦਾ ਹੈ।
ਇਸ ਸਬੰਧੀ pminternshipscheme.com ‘ਤੇ 31 ਮਾਰਚ ਤੱਕ ਅਪਲਾਈ ਕੀਤਾ ਜਾ ਸਕਦਾ ਹੈ ਜਾਂ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ ਨਾਲ ਰਾਬਤਾ ਕੀਤਾ ਜਾ ਸਕਦਾ ਹੈ।
You May Also Like
RBU NSS Camp Concludes with Social Service and Health Awareness Activities
ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਸੱਤ ਦਿਨਾਂ ਰੁਜ਼ਗਾਰ ਯੋਗਤਾ ਅਤੇ ਹੁਨਰ ਸਿਖਲਾਈ ਪ੍ਰੋਗਰਾਮ ਆਰੰਭ
ਕੁਰੂਕਸ਼ੇਤਰ ਯੂਨੀਵਰਸਿਟੀ ਅਤੇ ਐਸ.ਜੇ.ਐਚ.ਆਈ.ਐਫ.ਐਮ. ਵਿਚਕਾਰ ਖੋਜ ਅਤੇ ਨੀਤੀ ਅਧਿਐਨ ਨੂੰ ਉਤਸ਼ਾਹਿਤ ਕਰਨ ਲਈ ਹੋਇਆ ਐਮ.ਓ.ਯੂ.