ਗੜ੍ਹਸ਼ੰਕਰ, 27 ਜੁਲਾਈ:- ਸਹਾਰਾ ਅਤੇ ਪਰਲ ਕੰਪਨੀਆਂ ਦੇ ਖ਼ਿਲਾਫ਼ ਵਿਕਾਸ ਮੰਚ ਗੜ੍ਹਸ਼ੰਕਰ ਵੱਲੋਂ ਬਲਵਿੰਦਰ ਕੁਮਾਰ ਅਤੇ ਧਰਮਜੀਤ ਸਿੰਘ ਰਾਜਾ ਦੀ ਅਗਵਾਈ ਹੇਠ ਸਾਬਕਾ ਮੈਂਬਰ ਪਾਰਲੀਮੈਂਟ ਸ਼੍ਰੀ ਅਵਿਨਾਸ਼ ਰਾਏ ਖੰਨਾ ਰਾਹੀਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮੰਗ ਪੱਤਰ ਭੇਜਿਆ ਗਿਆ।
ਇਸ ਮੌਕੇ ਕੁਲਵਿੰਦਰ ਸੰਘਾ ਨੇ ਕਿਹਾ ਕਿ ਸਹਾਰਾ ਅਤੇ ਪਰਲ ਕੰਪਨੀਆਂ ਅਤੇ ਉਨ੍ਹਾਂ ਦੇ ਏਜੰਟਾਂ ਵੱਲੋਂ ਗਰੀਬ ਲੋਕਾਂ ਦੇ ਅਰਬਾਂ ਰੁਪਏ ਹੜੱਪ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ 31 ਮਾਰਚ 2023 ਤੋਂ ਬਾਅਦ ਦੀਆਂ ਕਈ ਕਿਸ਼ਤਾਂ ਵੀ ਇਨ੍ਹਾਂ ਏਜੰਟਾਂ ਕੋਲ ਹਨ, ਜਿਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।
ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਦੇ ਅਧੀਨ ਕੰਮ ਕਰ ਰਹੀ ਸੇਬੀ (SEBI) ਵੱਲੋਂ ਲੋਕਾਂ ਦੀ ਜਮ੍ਹਾਂ ਰਕਮ ਉਨ੍ਹਾਂ ਨੂੰ ਵਿਆਜ ਸਮੇਤ ਵਾਪਸ ਦਿਵਾਉਣ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣ, ਤਾਂ ਜੋ ਪੀੜਤ ਲੋਕਾਂ ਨੂੰ ਇਨਸਾਫ਼ ਮਿਲ ਸਕੇ।
ਇਸ ਮੌਕੇ ਹੇਮਰਾਜ, ਜਸਵਿੰਦਰ ਸਿੰਘ ਤਨੇਜਾ, ਬਲਵਿੰਦਰ ਕੁਮਾਰ, ਧਰਮਜੀਤ ਸਿੰਘ ਰਾਜਾ ਅਤੇ ਹੋਰ ਮੈਂਬਰ ਹਾਜ਼ਰ ਸਨ।