ਮਾਰਚ 15:- ਅੱਜ ਬੇਰੁਜਗਾਰ ਮਲਟੀਪਰਪਜ ਹੈਲਥ ਵਲੋਂ ਮਾਨਯੋਗ ਸਿਹਤ ਮੰਤਰੀ ਬਲਬੀਰ ਸਿੰਘ ਦੀ ਪਟਿਆਲਾ ਕੋਠੀ ਦਾ ਘਿਰਾਓ ਕੀਤਾ ਗਿਆ। ਧਰਨੇ ਨੂੰ ਸੰਬੋਧਿਤ ਕਰਦਿਆਂ ਤਿੱਖੇ ਸੁਰਾਂ ਚ ਸਰਕਾਰ ਦੀ ਨਿੰਦਾ ਕਰਦਿਆਂ ਕਿਹਾ ਕਿ ਅਨੇਕਾਂ ਮੀਟਿੰਗਾਂ ਕਰਨ ਉਪਰੰਤ ਮਪਹਵ ਮੇਲ ਦੀਆਂ 270 ਦੀ ਭਰਤੀ ਸਰਕਾਰ ਵਲੋਂ ਦਿੱਤੀ ਗਈ ਸੀ। 30 ਨਵੰਬਰ ਨੂੰ ਪੇਪਰ ਲੈਣ ਉਪਰੰਤ 20-21-22-23 ਜਨਵਰੀ ਨੂੰ ਕੌਂਸਲਿੰਗ ਹੋ ਚੁੱਕੀ ਆ।
ਪਰ ਉਸ ਤੋਂ ਬਾਅਦ ਅਨੇਕਾਂ ਮੀਟਿੰਗਾਂ ਕਰਨ ਦੇ ਬਾਵਜੂਦ ਸਰਕਾਰ ਤੇ ਡਿਪਾਰਟਮੈਂਟ ਵਲੋਂ ਸਾਨੂੰ ਜੋਇਨ ਕਰਨ ਬਾਰੇ ਕੋਈ ਸਾਰਥਿਕ ਕਦਮ ਨਹੀਂ ਚੁੱਕਿਆ ਗਿਆ। ਜਿਸ ਕਾਰਣ ਅੱਜ ਸਾਨੂੰ ਮਜਬੂਰੀ ਵੱਸ ਧਰਨੇ ਦੇ ਰੂਪ ਵਿੱਚ ਆਪਣਾ ਰੋਸ ਉਜਾਗਰ ਕੀਤਾ ਗਿਆ ਹੈ। ਮਾਨਯੋਗ ਤਹਿਸੀਲਦਾਰ ਸਾਹਿਬ ਵਲੋਂ ਮੀਟਿੰਗ ਦਾ ਲਿਖਤੀ ਭਰੋਸਾ ਦਿੱਤਾ ਗਿਆ ਤੇ ਮੰਤਰੀ ਸਾਹਿਬ ਦੇ ਦਫ਼ਤਰੀ ਅਮਲੇ ਵਲੋਂ ਮੰਗਾਂ ਨੂੰ ਲੈ ਕੇ ਹੱਲ ਕਰਨ ਦਾ ਪੂਰਨ ਵਿਸ਼ਵਾਸ ਦਵਾਇਆ ਗਿਆ।
ਜਿਸ ਉਪਰੰਤ ਧਰਨੇ ਨੂੰ ਸਮਾਪਤ ਕਰਨ ਦਾ ਐਲਾਨ ਕੀਤਾ ਗਿਆ। ਸੂਬਾ ਪ੍ਰਧਾਨ ਵਲੋਂ ਦੱਸਿਆ ਗਿਆ ਕਿ ਅਗਰ ਮੀਟਿੰਗ ਵਿੱਚ ਕੋਈ ਸਾਰਥਿਕ ਹੱਲ ਨਾ ਨਿਕਲਿਆ ਤਾਂ ਯੂਨੀਅਨ ਵਲੋਂ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ। ਮੌਕੇ ਉੱਪਰ ਸੂਬਾ ਪ੍ਰਧਾਨ ਹਰਵਿੰਦਰ ਪਟਿਆਲਾ, ਸਵਿੰਦਰ ਫਰੀਦਕੋਟ, ਨਵਦੀਪ ਰੋਮਾਣਾ, ਲਖਵਿੰਦਰ ਸਿੰਘ ਜੋਗਾ, ਰਾਜ ਸੰਗਤੀਵਾਲਾ, ਮੇਜਰ ਪਾਤੜ੍ਹਾਂ ਨੀਰਜ਼ ਫਿਰੋਜ਼ਪੁਰ, ਰਵਿੰਦਰ ਅਜਨਾਲਾ, ਸਹਿਬ ਸਿੰਘ,ਨਵਗਗਨ ਸਿੰਘ, ਸੁਰਿੰਦਰ ਫਿਰੋਜ਼ਪੁਰ, ਮਨਪ੍ਰੀਤ ਭੁੱਚੋ, ਗੁਰਪਿਆਰ ਮਾਨਸਾ, ਹਰਮਨਪ੍ਰੀਤ ਸਿੰਘ, ਆਦਿ ਮੌਜੂਦ ਸਨ।
ਬੇਰੁਜਗਾਰ ਮਲਟੀਪਰਪਜ ਹੈਲਥ ਵਰਕਰਾਂ ਵਲੋਂ ਸਿਹਤ ਮੰਤਰੀ ਦੀ ਕੋਠੀ ਦਾ ਕੀਤਾ ਗਿਆ ਘਿਰਾਓ
