ਪਟਿਆਲਾ 14 ਅਕਤੂਬਰ- ਸਿਹਤ ਵਿਭਾਗ ਵਿੱਚ ਮਲਟੀ ਪਰਪਜ਼ ਹੈਲਥ ਵਰਕਰ ਪੁਰਸ਼ ਦੀਆਂ ਨਵੀਆਂ 270 ਪੋਸਟਾਂ ਦਾ ਇਸ਼ਤਿਹਾਰ ਜਾਰੀ ਹੋ ਗਿਆ ਹੈ, ਹੁਣ ਸਾਡੀ ਯੂਨੀਅਨ ਦੀ ਇੱਕੋ ਇੱਕ ਮੰਗ ਹੈ ਕਿ ਸਾਡਾ ਪੇਪਰ ਜਲਦੀ ਲਿਆ ਜਾਵੇ।
ਯੂਨੀਅਨ ਸੂਬਾ ਪ੍ਰਧਾਨ ਹਰਵਿੰਦਰ ਸਿੰਘ ਪਟਿਆਲਾ ਅਤੇ ਮੀਤ ਪ੍ਰਧਾਨ ਬਲਕਾਰ ਸਿੰਘ, ਨੇ ਦੱਸਿਆ ਕਿ ।ਸੂਬੇ ਅੰਦਰ ਡੇਂਗੂ ਅਤੇ ਚਿਕਨਗੁਨੀਆ ਸਮੇਤ ਅਨੇਕਾਂ ਬਿਮਾਰੀਆਂ ਕੀਮਤੀ ਜਾਨਾਂ ਲੈ ਰਹੀਆਂ ਹਨ। ਇਸ ਕਰਕੇ ਸਾਡਾ ਪੇਪਰ ਜਲਦੀ ਲਿਆ ਜਾਵੇ ਤਾਂ ਜੋ ਪੇਪਰ ਪਾਸ ਕਰਕੇ ਸਿਹਤ ਵਰਕਰ ਸਰਕਾਰ ਦਾ ਸਾਥ ਦੇਣ।
ਉਹਨਾਂ ਕਿਹਾ ਕਿ ਦਰਜਨਾਂ ਮੀਟਿੰਗਾਂ ਵਿੱਚ ਸਿਹਤ ਮੰਤਰੀ ਨੇ ਭਾਵੇਂ ਭਰੋਸਾ ਦਿੱਤਾ ਹੈ ਕਿ ਤੁਹਾਡਾ ਪੇਪਰ ਜਲਦੀ ਲਿਆ ਜਾਵੇਗਾ, ਪਰ ਲਗਾਤਾਰ ਪੇਪਰ ਲੈਣ ਵਿੱਚ ਦੇਰੀ ਕੀਤੀ ਜਾ ਰਹੀ ਹੈ। ਇਸ ਸੰਘਰਸ਼ ਵਿਚ ਬੇਰੁਜ਼ਗਾਰ ਸਾਥੀ ਆਰ ਪਾਰ ਦੀ ਲੜਾਈ ਲਈ ਤਿਆਰ ਬਰ ਤਿਆਰ ਹਨ।
ਇਸ ਮੌਕੇ ਰਾਜ ਸੰਗਤੀਵਾਲਾ, ਨਾਹਰ ਸਿੰਘ, ਲਖਵਿੰਦਰ ਸਿੰਘ, ਸਾਹਿਬ ਸਿੰਘ, ਰਵਿੰਦਰ ਸਿੰਘ ਅਜਨਾਲਾ, ਨੀਰਜ਼ ਕੁਮਾਰ, ਵਿਕਰਮ ਫਿਰੋਜ਼ਪੁਰ, ਨਵਦੀਪ ਸਿੰਘ, ਗਗਨਦੀਪ ਸਿੰਘ, ਹਰਮਨ ਸਿੰਘ, ਦੀਪ ਸਿੰਘ, ਜਗਤਾਰ ਸਿੰਘ, ਮਨਪ੍ਰੀਤ ਸਿੰਘ,ਮੇਜਰ ਪਾਤੜਾਂ, ਮਨਦੀਪ ਝੁਨੀਰ, ਹਰਕੀਰਤ ਸਿੰਘ, ਸਤਵੀਰ ਸਿੰਘ, ਭੁਪਿੰਦਰ ਸੁਨਾਮ, ਗੁਰਪਿਆਰ ਸਿੰਘ ਆਦਿ ਹਾਜ਼ਰ ਸਨ।
ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰ ਮੇਲ ਯੂਨੀਅਨ ਵੱਲੋਂ 270 ਪੋਸਟਾਂ ਦਾ ਜਲਦੀ ਪੇਪਰ ਲੈਣ ਦੀ ਮੰਗ 19 ਨੂੰ ਸਿਹਤ ਮੰਤਰੀ ਜੀ ਦੀ ਕੋਠੀ ਦਾ ਘਿਰਾਓ
