ਗੜ੍ਹਸ਼ੰਕਰ:- ਅੱਜ ਪਿੰਡ ਸੈਲਾਖੁਰਦ  ਤੋ ਮੁੱਖ ਮੰਤਰੀ ਤੀਰਥ  ਯਾਤਰਾ ਯੋਜਨਾ ਤਹਿਤ ਬਜ਼ੁਰਗ  ਯਾਤਰੀਆ ਨਾਲ  ਭਰੀ ਬੱਸ ਸ਼੍ਰੀ  ਅੰਮ੍ਰਿਤਸਰ ਲਈ  ਰਵਾਨਾ ਹੋਈ। ਇਸ  ਬੱਸ  ਨੂੰ ਗੁਰਲਾਲ ਸੈਲਾ ਸਰਪੰਚ ਅਤੇ ਦਲਜੀਤ ਸਿੰਘ ਸਰਪੰਚ ਸੈਲਾਖੁਰਦ ਤੇ ਬਲਾਕ ਪ੍ਰਧਾਨ ਦੀ ਅਗਵਾਈ ਹੇਠ ਯਾਤਰਾ ਲਈ ਰਵਾਨਾ ਹੋਈ ਇਸ ਬੱਸ  ਨੂੰ ਗੁਰਲਾਲ ਸਿੰਘ ਤੇ ਦਲਜੀਤ ਸਿੰਘ  ਨੇ ਹਰੀ ਝੰਡੀ ਦੇਕੇ ਰਵਾਨਾ ਕੀਤਾ ਗਿਆ। 
ਇਹ ਯਾਤਰੀਆ  ਦੀ ਭਰੀ ਬੱਸ ਅੰਮ੍ਰਿਤਸਰ  ਵਿਖੇ ਪਹੁੰਚ ਕੇ ਦੁਰਗਿਆਣਾ ਮੰਦਰ ਵਿਖੇ ਮੱਥਾ ਟੇਕਿਆ। ਇਸ ਉਪਰੰਤ ਜਿਲਿਆਵਾਲਾ ਬਾਗ,ਸ਼੍ਰੀ ਹਰਿਮੰਦਰ ਸਾਹਿਬ  ਤੇ ਬਾਹਗਾ ਬਾਰਡਰ ਦੇ ਦਰਸ਼ਨ ਕਰਨਗੇ। ਇਸ ਪੰਜਾਬ ਸਰਕਾਰ  ਦੀ ਸਕੀਮ ਤਹਿਤ ਯਾਤਰਾ ਕਰਕੇ ਬਜੁਰਗ ਪੰਜਾਬ ਸਰਕਾਰ  ਦਾ ਬਹੁਤ ਧੰਨਵਾਦ ਕਰਦੇ ਹਨ ਇਸ  ਯਾਤਰਾ ਦੌਰਾਨ  ਯਾਤਰੀਆ  ਨੂੰ ਰਹਿਣ  ਸਹਿਣ ਤੇ ਖਾਣ ਪੀਣ ਦਾ ਸਾਰਾ ਪ੍ਰਬੰਧ ਪੰਜਾਬ ਸਰਕਾਰ  ਕਰਦੀ ਹੈ।