ਗੜ੍ਹਸ਼ੰਕਰ- ਸਰਕਾਰੀ ਹਾਈ ਸਕੂਲ ਬਾਰਾਪੁਰ ਵਿਖੇ ਦੋ ਦਿਨਾਂ ਵਿਸ਼ਿਆਂ ਦੇ ਮੇਲੇ ਕਰਵਾਏ ਗਏ | ਪਹਿਲੇ ਦਿਨ 13 ਅਕਤੂਬਰ 2025 ਨੂੰ ਸਾਇੰਸ ਅਤੇ ਗਣਿਤ ਵਿਸ਼ੇ ਨਾਲ ਸੰਬੰਧਿਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ |14 ਅਕਤੂਬਰ 2025 ਦਿਨ ਮੰਗਲਵਾਰ ਨੂੰ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਵਿਸ਼ੇ ਨਾਲ ਸੰਬੰਧਿਤ ਗਤੀਵਿਧੀਆਂ ਕਰਵਾਈਆਂ ਗਈਆਂ | 
ਇਸ ਮੇਲੇ ਨੂੰ ਡੀ.ਡੀ.ਓ. ਸ੍ਰੀ ਲਖਵਿੰਦਰ ਸਿੰਘ ਜੀ ਦੀ ਅਗਵਾਈ ਵਿੱਚ ਕਰਵਾਇਆ ਗਿਆ, ਜਿਸ ਵਿੱਚ ਮੁੱਖ ਤੌਰ ਤੇ ਸ੍ਰੀ ਰਾਮ ਸਰੂਪ ਬੀ.ਆਰ.ਸੀ ਗੜ੍ਹਸ਼ੰਕਰ 2 ਅਤੇ ਸ੍ਰੀ ਅਨੁਪਮ ਕੁਮਾਰ ਸ਼ਰਮਾ ਬੀ.ਆਰ.ਸੀ ਗੜਸ਼ੰਕਰ 2 ਜੀ ਨੇ ਮੁੱਖ ਭਾਗੀਦਾਰੀ ਦਿੱਤੀ | 
ਦੋਨੋਂ ਦਿਨਾਂ ਦੌਰਾਨ ਸਕੂਲ ਮੈਨੇਜਮੈਂਟ ਕਮੇਟੀ ਸਰਕਾਰੀ ਹਾਈ ਸਕੂਲ  ਬਾਰਾਪੁਰ ਅਤੇ ਸਕੂਲ ਮੈਨੇਜਮੈਂਟ ਕਮੇਟੀ ਸਰਕਾਰੀ ਐਲੀਮੈਂਟਰੀ ਸਕੂਲ  ਬਾਰਾਪੁਰ ਦੇ ਮੈਂਬਰਾਂ ਨੇ ਹਾਜ਼ਰੀ ਲਗਵਾਈ | ਇਸ ਮੌਕੇ ਸਕੂਲ ਇੰਚਾਰਜ ਸ੍ਰੀ ਰਾਮ ਕ੍ਰਿਸ਼ਨ ਅਤੇ ਪ੍ਰਾਈਮਰੀ ਵਿੰਗ ਦੇ ਇੰਚਾਰਜ ਸਰਦਾਰ ਦਲਬਾਗ ਸਿੰਘ ਜੀ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਵੀ ਕੀਤਾ ਅਤੇ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦਿੰਦੇ ਹੋਏ ਉਹਨਾਂ ਦੀ ਭਾਗੀਦਾਰੀ ਲਈ ਪ੍ਰੋਤਸਾਹਿਤ ਕੀਤਾ ਗਿਆ | 
ਦੋਨੋਂ ਦਿਨ ਵਿਦਿਆਰਥੀਆਂ ਵੱਲੋਂ ਵੱਖ ਵੱਖ ਵਿਸ਼ਿਆਂ ਨਾਲ ਸੰਬੰਧਿਤ ਚਾਰਟ ਮਾਡਲ, ਫਲੈਸ਼ ਕਾਰਡ, ਕਿਰਿਆਵਾਂ , ਰੋਲ ਪਲੇ, ਖੇਡਾਂ ਮਾਨਚਿੱਤਰ ਗਲੋਬ ਆਦਿ ਦੀ ਵਰਤੋਂ ਨਾਲ ਮੇਲੇ ਨੂੰ ਸੰਪੂਰਨ ਕੀਤਾ |  ਇਸ ਮੌਕੇ ਵਿਸ਼ਾ ਅਧਿਆਪਕ ਸਰਦਾਰ ਗੁਰਵਿੰਦਰ ਸਿੰਘ, ਮਿਸ ਮਨਪ੍ਰੀਤ ਕੌਰ ਅਤੇ ਸ਼੍ਰੀਮਤੀ ਸ਼੍ਰੀਆ ਵਿੱਜ ਜੀ ਦਾ ਵਿਸ਼ੇਸ਼ ਯੋਗਦਾਨ ਰਿਹਾ | ਇਸ ਮੇਲੇ ਦੌਰਾਨ ਵਿਦਿਆਰਥੀਆਂ ਵਿੱਚ ਉਤਸ਼ਾਹ ਅਤੇ ਰੁਚੀ ਵੇਖਣ ਨੂੰ ਮਿਲੀ |