ਗੜਸ਼ੰਕਰ:- ਅੱਜ 9 ਫਰਵਰੀ 2026 ਨੂੰ ਪਿੰਡ ਸਲਾਹ ਪੁਰ, ਟਰੱਕ ਯੂਨੀਅਨ ਗੜਸ਼ੰਕਰ, ਅੰਬੇਦਕਰ ਨਗਰ ਗੜ੍ਹਸ਼ੰਕਰ ਵਿਸ਼ਾਲ ਮੀਟਿੰਗਾਂ ਕੀਤੀਆਂ, ਇਨ੍ਹਾਂ ਮੀਟਿੰਗਾਂ ਨੂੰ ਦਰਸ਼ਨ ਸਿੰਘ ਮੱਟੂ ਸੂਬਾਈ ਮੀਤ ਪ੍ਰਧਾਨ ਦਰਸ਼ਨ ਸਿੰਘ ਮੱਟੂ, ਵਿਕਾਸ ਮੰਚ ਗੜ੍ਹਸ਼ੰਕਰ ਦੇ ਪ੍ਰਧਾਨ ਕੁਲਵਿੰਦਰ ਸੰਘਾ ਨੇ ਸੰਬੋਧਨ ਕਰਦਿਆਂ ਚਾਰ ਲੇਬਰ ਕੋਡ ਰੱਦ ਕਰਕੇ 44 ਲੇਬਰ ਕਾਨੂੰਨ ਬਹਾਲ ਕੀਤੇ ਜਾਣ, ਬਿਜਲੀ ਸੋਧ ਬਿੱਲ 2025 ਰੱਦ ਕਰੋ,  ਸੀਡ ਬਿੱਲ ਰੱਦ ਕਰੋ, ਮਨਰੇਗਾ ਸਕੀਮ ਬਹਾਲ ਕਰੋ ਦੀ ਮੰਗ ਕੀਤੀ ਗਈ। 
ਇਕੱਠਾਂ ਵਿੱਚ ਕਿਸਾਨਾਂ ਮਜਦੂਰਾਂ   ਨੇ ਜਿੱਤ ਤਕ ਸੰਘਰਸ਼ ਜਾਰੀ ਰੱਖਣ ਦਾ ਪ੍ਰਣ ਲਿਆ। ਇਸ ਮੌਕੇ ਕਿ੍ਸ਼ਨ, ਅੱਜੇ ਬੱਗਾ, ਪਿਆਰਾ ਸਿੰਘ, ਫੌਜੀ, ਪਾਲ ਚੌਧਰੀ, ਗੁਰਦਿਆਲ ਸਿੰਘ, ਸਤਵਿੰਦਰ ਸਿੰਘ ਦਿਆਲ  ਮਲਕੀਤ ਸਿੰਘ, ਤਰਸੇਮ ਲਾਲ ਅਤੇ ਹੋਰ ਬੀਬੀਆਂ ਹਾਜਰ ਸਨ।