ਪਾਇਲ:- ਗੁਰੂ ਨਾਨਕ ਹਸਪਤਾਲ ਰਾੜਾ ਸਾਹਿਬ ਦੇ ਸੰਸਥਾਪਕ ਡਾ. ਗੁਰਜੀਤ ਸਿੰਘ ਨਾਲ 21 ਲੱਖ 41 ਹਜ਼ਾਰ ਰੁਪਏ ਦੀ ਸਾਈਬਰ ਠੱਗੀ ਦੇ ਮਾਮਲੇ ਵਿਚ ਪੁਲੀਸ ਨੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਸ਼ਿਕਾਇਤਕਰਤਾ ਡਾ. ਗੁਰਜੀਤ ਸਿੰਘ ਨੇ ਦੱਸਿਆ ਕਿ 13 ਜਨਵਰੀ ਨੂੰ ਅਣਪਛਾਤੇ ਵਿਅਕਤੀਆਂ ਨੇ ਐੱਮ. ਐੱਸ. ਐੱਮ. ਈ. ਇਨੋਵੇਸ਼ਨ ਸਕੀਮ ਤਹਿਤ ਕਰਜ਼ਾ/ਗਰਾਂਟ ਦੇਣ ਦੇ ਬਹਾਨੇ ਉਸ ਦੇ ਖਾਤਿਆਂ ਵਿੱਚੋਂ ਧੋਖਾਧੜੀ ਨਾਲ 21, 41,000 ਰੁਪਏ ਟਰਾਂਸਫਰ ਕਰ ਲਏ ਸਨ। ਖੰਨਾ ਵਿਚ ਕੇਸ ਦਰਜ ਹੋਣ ਤੋਂ ਬਾਅਦ ਤੁਰੰਤ ਕਾਰਵਾਈ ਕਰਦਿਆਂ ਡੀ ਜੀ ਪੀ ਪੰਜਾਬ ਗੌਰਵ ਯਾਦਵ, ਡੀ ਆਈ ਜੀ ਲੁਧਿਆਣਾ ਰੇਂਜ ਸਤਿੰਦਰ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਸਾਈਬਰ ਧੋਖਾਧੜੀ ਅਤੇ ਹੋਰ ਅਪਰਾਧਾਂ ਨੂੰ ਰੋਕਣ ਲਈ ਐੱਸ ਐੱਸ ਪੀ ਖੰਨਾ ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ।
ਇਸ ਮੁਹਿੰਮ ਦੌਰਾਨ ਐੱਸ ਪੀ( ਜਾਂਚ) ਖੰਨਾ ਪਵਨਜੀਤ ਦੀ ਅਗਵਾਈ ਹੇਠ ਅਤੇ ਡੀ ਐੱਸ ਪੀ( ਡੀ) ਮੋਹਿਤ ਸਿੰਗਲਾ ਦੀ ਨਿਗਰਾਨੀ ਹੇਠ ਇੰਸਪੈਕਟਰ ਵਿਨੋਦ ਕੁਮਾਰ, ਇੰਚਾਰਜ ਸਾਈਬਰ ਕ੍ਰਾਈਮ ਖੰਨਾ ਦੀਆਂ ਪੁਲੀਸ ਟੀਮਾਂ ਨੇ ਉਪਰੋਕਤ ਮਾਮਲੇ ਵਿੱਚ ਕੁੱਲ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ 21,41,000 ਰੁਪਏ ਬਰਾਮਦ ਕਰਕੇ ਪੀੜਤ ਡਾ. ਗੁਰਜੀਤ ਸਿੰਘ ਨੂੰ ਵਾਪਸ ਕਰ ਦਿੱਤੇ ਹਨ ਜਿਨ੍ਹਾਂ ਦੀ ਪਛਾਣ ਮੇਘਨਾ ਪੰਕਜ ਗਾਲਾ ਵਾਸੀ ਮੁੰਬਈ/ਜੈਪੁਰ, ਪੁਸ਼ਕਰ ਪੁੱਤਰ ਸੰਜੀਵ ਕੁਮਾਰ ਵਾਸੀ ਧੌਲਪੁਰ, ਰਾਜਸਥਾਨ ਅਤੇ ਭੁਪੇਂਦਰ ਸ਼ਰਮਾ ਪੁੱਤਰ ਮਹੇਸ਼ ਕੁਮਾਰ ਸ਼ਰਮਾ ਵਾਸੀ ਝਾਲਾਵਾੜ, ਰਾਜਸਥਾਨ ਵਜੋਂ ਹੋਈ ਹੈ।
2141 ਲੱਖ ਦੀ ਠੱਗੀ ਦੇ ਮਾਮਲੇ ਵਿਚ ਤਿੰਨ ਗ੍ਰਿਫਤਾਰ ਪੀਡ਼ਤ ਡਾਕਟਰ ਗੁਰਜੀਤ ਸਿੰਘ ਨੂੰ ਵਾਪਸ ਕੀਤੀ ਰਕਮ
