ਨਵਾਂਸ਼ਹਿਰ, 27 ਅਕਤੂਬਰ- ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਜੇ.ਐੱਸ.ਐੱਫ.ਐੱਚ.ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 556 ਸਾਲਾ ਪ੍ਰਕਾਸ਼ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਪੁਰਬ ਸ਼ਹੀਦੀ ਪੁਰਬ ਸਾਕਾ ਏ ਚਾਂਦਨੀ ਚੌਕ ਪੁਰਬ ਸਬੰਧੀ ਆਰੰਭੇ ਗਏ ਤਿੰਨ ਰੋਜਾ ਜਿਲ੍ਹਾ ਪੱਧਰੀ ਗੁਰਮਤਿ ਸਮਾਗਮਾਂ ਦੇ ਦੂਸਰੇ ਦਿਨ ਵੀ ਬਹੁਤ ਵੱਡੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਈਆਂ।
ਅੱਜ ਦੇ ਸਮਾਗਮ ਵਿਚ ਪੰਥ ਪ੍ਰਸਿੱਧ ਕਥਾ ਵਾਚਕਾਂ ਅਤੇ ਕੀਰਤਨੀ ਜਥਿਆਂ ਨੇ ਰਸਭਿੰਨਾ ਕਥਾ-ਕੀਰਤਨ ਕਰਕੇ ਸੰਗਤਾਂ ਨੂੰ ਗੁਰ-ਇਤਿਹਾਸ ਨਾਲ ਜੋੜਿਆ। ਕੀਰਤਨ ਦਰਬਾਰ ਦੀ ਆਰੰਭਤਾ ਭਾਈ ਕੁਲਵਿੰਦਰ ਸਿੰਘ ਸੁੱਧਾ ਮਾਜਰਾ ਵਲੋਂ ਕੀਤੇ ਗਏ ਰਹਿਰਾਸ ਸਾਹਿਬ ਜੀ ਦੇ ਪਾਠ ਨਾਲ ਹੋਈ। ਉਪਰੰਤ ਭਾਈ ਗੁਰਪ੍ਰੀਤ ਸਿੰਘ ਹਜੂਰੀ ਰਾਗੀ ਗੁਰਦੁਆਰਾ ਰਾਜਾ ਸਾਹਿਬ ਨਾਭ ਕੰਵਲ ਦੇ ਕੀਰਤਨੀ ਜਥੇ ਨੇ ਅੰਮ੍ਰਿਤਮਈ ਬਾਣੀ ਦੇ ਰਸਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।
ਉਨ੍ਹਾਂ ਤੋਂ ਬਾਅਦ ਭਾਈ ਮਹਿਤਾਬ ਸਿੰਘ ਜੀ ਜਲੰਧਰ ਵਾਲਿਆਂ ਦੇ ਜਥੇ ਨੇ ਬਾਣੀ ਦੇ ਰਸਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਮੰਤਰ-ਮੁਗਧ ਕਰ ਦਿੱਤਾ। ਭਾਈ ਗੁਰਦੇਵ ਸਿੰਘ ਆਸਟ੍ਰੇਲੀਆ ਵਾਲਿਆਂ ਨੇ ਵੀ ਗੁਰਬਾਣੀ ਕੀਰਤਨ ਰਾਹੀਂ ਰੂਹਾਨੀਅਤ ਦਾ ਅਜਿਹਾ ਭਾਵਪੂਰਤ ਮਹੌਲ ਸਿਰਜਿਆ ਕਿ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਵਿਚ ਉਨ੍ਹਾਂ ਦਾ ਖੈਰਮਕਦਮ ਕੀਤਾ।
ਉਨ੍ਹਾਂ ਤੋਂ ਬਾਅਦ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ, ਪੰਥ ਦੀ ਮਹਾਨ ਸ਼ਖਸੀਅਤ ਭਾਈ ਪਿੰਦਰਪਾਲ ਸਿੰਘ ਜੀ, ਸੁਸਾਇਟੀ ਦੇ ਮੁੱਖ ਸਰਪ੍ਰਸਤ ਗਿਆਨੀ ਸਰਬਜੀਤ ਸਿੰਘ ਜੀ ਇਕੱਠੇ ਸਟੇਜ ਤੇ ਪਹੁੰਚੇ ਅਤੇ ਉਨ੍ਹਾਂ ਵਲੋਂ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੀਆਂ ਗਤੀਵਿਧੀਆਂ ਤੇ ਅਧਾਰਿਤ ਸੋਵੀਨਾਰ ਅਤੇ ਸੁਸਾਇਟੀ ਵਲੋਂ ਤਿਆਰ ਕਰਵਾਈ ਗਈ ਸਲਾਨਾ ਜੰਤਰੀ 2026 ਸਾਂਝੇ ਤੌਰ ਤੇ ਜਾਰੀ ਕੀਤੇ ਗਏ।
ਇਹ ਮੌਕੇ ਪੰਜ ਪਿਆਰੇ ਸਾਹਿਬਾਨ, ਭਾਈ ਗੁਰਦੇਵ ਸਿੰਘ ਆਸਟ੍ਰੇਲੀਆ ਵਾਲੇ, ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਸੀਨੀਅਰ ਮੈਂਬਰ ਸ: ਮਹਿੰਦਰ ਸਿੰਘ ਹੁਸੈਨਪੁਰ ਅਤੇ ਭਾਈ ਗੁਰਬਖਸ਼ ਸਿੰਘ ਖਾਲਸਾ ਮੈਬਰ ਐੱਸ ਜੀ ਪੀ ਸੀ ਅਤੇ ਸਾਬਕਾ ਉਪ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਉਨ੍ਹਾਂ ਨਾਲ ਮੌਜੂਦ ਸਨ। ਇਸ ਉਪਰੰਤ ਪੰਥ ਦੇ ਮਹਾਨ ਵਿਦਵਾਨ ਅਤੇ ਪ੍ਰਸਿੱਧ ਕਥਾ ਵਾਚਕ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਨੇ ਗੁਰਮਤਿ ਵਿਚਾਰਾਂ ਦੀ ਪ੍ਰਾਰੰਭਤਾ ਕੀਤੀ।
ਉਨ੍ਹਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਉਚਾਰਣ ਬਾਣੀ ਜਪੁਜੀ ਸਾਹਿਬ ਦੀ ਅੰਤਿਮ ਅਤੇ ਅਠੱਤੀਵੀਂ ਪਉੜੀ ਦੀ ਵਿਦਵਿਤਾ ਪੂਰਣ ਢੰਗ ਨਾਲ ਵਿਆਖਿਆ ਕੀਤੀ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਧੰਨ ਧੰਨ ਸ੍ਰੀ ਗੋਬਿੰਦ ਸਿੰਘ ਜੀ ਦੇ ਅੱਜ ਜੋਤੀ ਜੋਤ ਪੁਰਬ ਦਿਹਾੜੇ ਨੂੰ ਮੁੱਖ ਰੱਖਦਿਆਂ ਗੁਰੂ ਸਾਹਿਬ ਜੀ ਦੇ ਜੀਵਨ ਇਤਿਹਾਸ ਨਾਲ ਸਾਂਝ ਪਾਈ। ਉਨ੍ਹਾਂ ਨੇ ਨਵਾਂਸ਼ਹਿਰ ਵਿਖੇ ਕਰਵਾਏ ਜਾਂਦੇ ਮਹਾਨ ਕੀਰਤਨ ਦਰਬਾਰ ਕਿਹਾ ਕਿ ਇਹ ਸਮਾਗਮ ਰੂਪ ਰੇਖਾ, ਅਨੁਸ਼ਾਸਨ, ਸਟੇਜ ਕੰਟਰੋਲ ਅਤੇ ਹੋਰ ਕਈ ਪਹਿਲੂਆਂ ਤੋਂ ਵਿਲੱਖਣ ਹਨ। ਪੰਜ ਪਿਆਰੇ ਸਾਹਿਬਾਨ, ਗਿਆਨੀ ਸਰਬਜੀਤ ਸਿੰਘ ਅਤੇ ਭਾਈ ਗੁਰਬਖਸ਼ ਸਿੰਘ ਖਾਲਸਾ ਵੱਲੋਂ ਭਾਈ ਪਿੰਦਰਪਾਲ ਸਿੰਘ ਜੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਸੁਸਾਇਟੀ ਦੇ ਮੁੱਖ ਸਰਪ੍ਰਸਤ ਗਿਆਨੀ ਸਰਬਜੀਤ ਸਿੰਘ ਅਤੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਆਈਆਂ ਹੋਈਆਂ ਸਮੂਹ ਸੰਗਤਾਂ, ਗੁਰਦੁਆਰਾ ਕਮੇਟੀਆਂ, ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਨਾਲ ਸਮੂਹ ਪਤਵੰਤਿਆਂ ਦਾ ਸੁਸਾਇਟੀ ਨੂੰ ਦਿੱਤੇ ਜਾ ਰਹੇ ਨਿਰੰਤਰ ਸਹਿਯੋਗ ਲਈ ਸਭ ਦਾ ਧੰਨਵਾਦ ਕੀਤਾ। ਅੱਜ ਦੇ ਸਮਾਗਮ ਦੀ ਵਿਸ਼ੇਸ਼ ਗੱਲ ਇਹ ਰਹੀ ਕਿ ਸਿੰਘ ਸਾਹਿਬ ਗਿਆਨੀ ਸੁਲਤਾਨ ਵਲੋਂ ਚਲ ਰਹੀਆਂ ਅਲੱਗ ਅਲੱਗ ਸੇਵਾਵਾਂ ਦਾ ਮੁਆਇਨਾ ਕੀਤਾ ਗਿਆ ਅਤੇ ਸੇਵਾਦਾਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਉਤਸ਼ਾਹ ਵਧਾਇਆ ਗਿਆ।
ਸਟੇਜ ਦੀ ਸੇਵਾ ਗਿਆਨੀ ਤਰਲੋਚਨ ਸਿੰਘ ਖਟਕੜ ਕਲਾਂ ਵਲੋਂ ਨਿਭਾਈ ਗਈ। ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਅੱਜ ਦੇ ਮਹਾਨ ਕੀਰਤਨ ਦਰਬਾਰ ਦੌਰਾਨ ਹਾਜ਼ਰੀ ਭਰਨ ਵਾਲੇ ਕੀਰਤਨੀ ਜੱਥਿਆਂ ਅਤੇ ਕਥਾ ਵਿਚਾਰਾਂ ਕਰਨ ਵਾਲੀਆਂ ਸ਼ਖਸੀਅਤਾਂ ਨੂੰ ਪੰਜ ਪਿਆਰਿਆਂ ਰਾਹੀਂ ਸਨਮਾਨਿਤ ਕਰਵਾਇਆ ਗਿਆ। ਸਮਾਗਮ ਦੌਰਾਨ ਚਾਹ ਪਕੌੜਿਆਂ ਅਤੇ ਗੁਰੂ ਕੇ ਲੰਗਰਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ ਜੋ ਕਿ ਸੰਗਤਾਂ ਵਿਚ ਅਤੁੱਟ ਵਰਤਾਏ ਗਏ।
ਅੱਜ ਦੇ ਸਮਾਗਮ ਦੌਰਾਨ ਸ: ਕੁਲਵਿੰਦਰ ਸਿੰਘ ਢਾਹਾਂ, ਸਤਨਾਮ ਸਿੰਘ ਲਾਦੀਆਂ, ਡਾਕਟਰ ਹਰਵਿੰਦਰ ਸਿੰਘ ਸੇਵਾਮੁਕਤ ਸਿਵਲ ਸਰਜਨ, ਗੁਰਚਰਨ ਅਰੋੜਾ, ਸੀਨੀਅਰ ਐਡਵੋਕੇਟ ਮਦਨ ਗੋਪਾਲ, ਮਾਨਯੋਗ ਜੱਜ ਕਰਨਵੀਰ ਸਿੰਘ, ਬਲਰਾਜ ਸਿੰਘ ਵਿਰਕ ਯੂਕੇ, ਬਲਵੀਰ ਸਿੰਘ ਅਲੀਪੁਰ, ਸੁਸਾਇਟੀ ਸਰਪ੍ਰਸਤ ਉੱਤਮ ਸਿੰਘ ਸੇਠੀ, ਬਲਵੰਤ ਸਿੰਘ ਸੋਇਤਾ, ਉਪ ਮੁੱਖ ਸੇਵਾਦਾਰ ਦੀਦਾਰ ਸਿੰਘ ਗਹੂੰਣ, ਜਗਜੀਤ ਸਿੰਘ ਜਨਰਲ ਸਕੱਤਰ, ਪਲਵਿੰਦਰ ਸਿੰਘ ਕਰਿਆਮ, ਇੰਦਰਜੀਤ ਸਿੰਘ ਬਾਹੜਾ, ਜਗਜੀਤ ਸਿੰਘ ਬਾਟਾ, ਕੁਲਜੀਤ ਸਿੰਘ ਖਾਲਸਾ, ਜਗਦੀਪ ਸਿੰਘ ਕੈਸ਼ੀਅਰ, ਜਸਵੀਰ ਸਿੰਘ ਨੂਰਪੁਰ, ਪਰਮਜੀਤ ਸਿੰਘ ਮੂਸਾਪੁਰ, ਗੁਰਚਰਨ ਸਿੰਘ ਪਾਬਲਾ, ਬਖਸ਼ੀਸ਼ ਸਿੰਘ ਸੈਣੀ, ਕੁਲਜਿੰਦਰਜੀਤ ਸਿੰਘ ਸੋਢੀ ਬੰਗਾ, ਸੁਖਵਿੰਦਰ ਸਿੰਘ ਥਾਂਦੀ, ਅਮਰਜੀਤ ਸਿੰਘ ਖਾਲਸਾ, ਗੁਰਪਾਲ ਸਿੰਘ, ਰਮਨੀਕ ਸਿੰਘ, ਪ੍ਰੀਤਮ ਸਿੰਘ ਅਲਾਚੌਰ ਗੁਰਦੇਵ ਸਿੰਘ ਸੋਢੀ ਮੂਸਾਪੁਰ ਵੀ ਹਾਜਰ ਸਨ।
ਇਸ ਮੌਕੇ ਗੁਰੂ ਨਾਨਕ ਦਰਬਾਰ ਵਿਚ ਨਤਮਸਤਕ ਹੋਣ ਵਾਲੀਆਂ ਹੋਰ ਸ਼ਖਸੀਅਤਾਂ ਵਿਚ ਤੇਜਪਾਲ ਸਿੰਘ ਭਾਈ ਘਨੱਈਆ ਸੇਵਾ ਦਲ, ਗੁਰਮੁੱਖ ਸਿੰਘ ਜੇ ਈ, ਲੰਗੜੋਆ, ਸੁੱਚਾ ਸਿੰਘ ਬਰਨਾਲਾ ਕਲਾਂ, ਦਿਲਬਾਗ ਸਿੰਘ ਰਾਹੋਂ, ਕਮਲਜੀਤ ਸਿੰਘ ਵਜੀਦਪੁਰ, ਮਨਜੀਤ ਸਿੰਘ ਮਹਿਤਪੁਰ, ਰਾਜਵੰਤ ਸਿੰਘ ਲੰਗੜੋਆ , ਰਛਪਾਲ ਸਿੰਘ ਸਰਪੰਚ ਜੱਬੋਵਾਲ, ਕੁਲਵੰਤ ਸਿੰਘ ਹਿਆਲਾ, ਸੁਖਵਿੰਦਰ ਸਿੰਘ ਰਾਜਾ, ਅਮਰੀਕ ਸਿੰਘ ਲਧਾਣਾ ਉੱਚਾ ਪਰਮਿੰਦਰ ਸਿੰਘ ਸੁੱਧਾ ਮਾਜਰਾ, ਗੁਰਸਿਮਰਪ੍ਰੀਤ ਸਿੰਘ ਭੁਜੰਗ ਖਾਲਸਾ, ਤਲਵੀਰ ਸਿੰਘ ਸ਼ੁਭ ਕਰਮਨ, ਹਰਜਿੰਦਰ ਸਿੰਘ ਮੰਡਿਆਣੀ, ਨਰਿੰਦਰ ਸਿੰਘ ਭਾਰਟਾ, ਹਰਨੇਕ ਸਿੰਘ ਧੌਲ, ਸਤਵੀਰ ਸਿੰਘ ਗੋਨੀ, ਰਵਿੰਦਰ ਸਿੰਘ ਆਈ ਟੀ ਓ ਚੱਕਦਾਨਾ, ਗੁਰਦੇਵ ਸਿੰਘ ਗਹੂੰਣ, ਊਧਮ ਸਿੰਘ ਗੋਬਿੰਦਪੁਰ, ਸੁਖਵਿੰਦਰ ਸਿੰਘ ਗੋਬਿੰਦਪੁਰ, ਹਰਜਿੰਦਰ ਸਿੰਘ ਅਟਾਰੀ ਅਤੇ ਹਰੀ ਦਰਬਾਰ ਵਿਦਿਆਲਾ ਦੇ ਵਿਦਿਆਰਥੀ, ਜੋਗਾ ਸਿੰਘ ਐਸਡੀਓ, ਹਰਪਾਲ ਸਿੰਘ ਆਕਲਿਆਣਾ, ਨਵਦੀਪ ਸਿੰਘ, ਰਣਜੀਤ ਸਿੰਘ ਰੂਪਨਗਰ, ਹਕੀਕਤ ਸਿੰਘ, ਭਗਵਾਨ ਸੁਰਜੀਤ ਸਿੰਘ ਮਹਿਤਪੁਰੀ, ਗਿਆਨ ਸਿੰਘ, ਡਾ: ਗਗਨਦੀਪ ਸਿੰਘ, ਬਲਵੀਰ ਸਿੰਘ ਦੇਵਗਨ, ਭਾਈ ਜਸਪਾਲ ਸਿੰਘ ਗੁ: ਗੁਰੂ ਅੰਗਦ ਨਗਰ, ਭਾਈ ਮਨਜੀਤ ਸਿੰਘ ਹੈੱਡ ਗ੍ਰੰਥੀ, ਬਲਦੀਪ ਸਿੰਘ ਕਾਜਮਪੁਰ, ਦਿਲਬਾਗ ਸਿੰਘ ਉਸਮਾਨਪੁਰ, ਬਲਵਿੰਦਰ ਸਿੰਘ ਉਸਮਾਨਪੁਰ, ਗੋਪਾਲ ਸਿੰਘ ਰੱਕੜ ਢਾਹਾਂ, ਸਤਨਾਮ ਸਿੰਘ ਗਰਚਾ, ਜਗਜੀਤ ਸਿੰਘ ਗਰਚਾ, ਦੂਰ ਦੁਰੇਡੇ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਸ਼ਾਮਲ ਸਨ।
ਮਹਾਨ ਕੀਰਤਨ ਦਰਬਾਰ ਦੇ ਦੂਸਰੇ ਦਿਨ ਵੀ ਸੰਗਤਾਂ ਦਾ ਉਮੜਿਆ ਸੈਲਾਬ ਨਵਾਂਸ਼ਹਿਰ ਦੇ ਕੀਰਤਨ ਦਰਬਾਰ ਸਮਾਗਮ ਕਈ ਪਹਿਲੂਆਂ ਤੋਂ ਵਿਲੱਖਣ ਭਾਈ ਪਿੰਦਰਪਾਲ ਸਿੰਘ
