ਹੁਸ਼ਿਆਰਪੁਰ- ਸੜਕਾਂ ਉਤੇ ਰੋਡ ਸੈਫਟੀ ਨਾਮ ਦੀ ਕੋਈ ਚੀਜ਼ ਨਹੀਂ।ਜਦੋਂ ਸੜਕਾਂ ਉਤੇ ਆਵਾਜਾਈ ਨੂੰ ਸੁੱਰਖਿਅਤ ਕਰਨ ਲਈ ਇਸ ਇਨਫਰਾ ਸਟਰਕਚਰ ਦਾ ਆਡਿਟ ਵੀ ਹੁੰਦਾ ਹੈ ਅਤੇ ਇਨ੍ਹਾਂ ਕੰਮਾਂ ਲਈ ਲੱਖਾਂ ਰੁਪਇਆ ਪਾਣੀ ਵਾਂਗ ਕਾਗਜਾ ਵਿਚ ਹੀ ਖਰਚ ਦਿਤਾ ਜਾਂਦਾ ਹੈ।,ਇੰਝ ਲਗਦਾ ਸਭ ਕੁਝ ਕਾਗਜਾ ਤੱਕ ਹੀ ਹੋ ਨਿਬੜਦਾ ਹੈ।
ਇਸ ਸਬੰਧ ਵਿਚ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਅਤੇ ਨਰਿੰਦਰ ਸਿੰਘ ਨੇ ਖੜੋਦੀ ਤੋਂ ਲੈ ਕੇ ਵਾਧਾਂ ਤੱਕ ਵਾਯਾ ਹਕੁਮਤਪੁਰ—ਖੈਰੜ ਅਛੱਰਵਾਲ—ਨਗਦੀਪੁਰ—ਮਖਸੂਸਪੁਰ ਅਪ ਟੂ ਵਾਧਾਂ ਫਗਵਾੜਾ ਤੱਕ ਬਣੀ ਸੜਕ ਨੂੰ ਹਾਲੇ 1 ਸਾਲ ਹੀ ਹੋਇਆ ਹੈ ਪਰ ਉਸ ਸੜਕ ਦੇ ਕਿਨਾਰਿਆਂ ਉਤੇ ਖੜੇ ਬਿਜਲੀ ਸਪਲਾਈ ਦੇ ਖੰਭੇ ਅਤੇ ਸੜਕ ਦੇ ਵਰਮ ਹਾਲੇ ਵੀ ਨਹੀਂ ਹਟਾਏ ਜਾਣ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਇਸ ਸੜਕ ਦੀ ਬਣਤਰ ਵਿਚ ਅਨੇਕਾਂ ਤੱਰੁਟੀਆ ਹਨ, ਜ਼ੋ ਕਿ ਹਮੇਸ਼ਾਂ ਐਕਸੀਡੈਂਟਾਂ ਦਾ ਕਾਰਨ ਹਨ।
ਸੜਕ ਦੇ ਸ਼ੁਰੂ ਤੋਂ ਹੀ ਸੈਫਟੀ ਸਵਾਲਾਂ ਦੇ ਘੇਰੇ ਵਿਚ ਹੈ।ਸੜਕ ਦੇ ਦੋਨੋ ਪਾਸੇ ਖੱਬੇ ਸੱਜੇ ਸਬਜੀ ਦੀਆਂ ਵੱਡੀਆਂ ਦੁਕਾਨਾ ਲੱਗੀਆਂ ਹੋਈਆਂ ਹਨ,ਜੋ ਆਵਾਜਾਈ ਦੀ ਸੁੱਰਖਿਆ ਲਈ ਖਤਰਾ ਹਨ, ਪਿੰਡ ਹਕੂਮਤਪੁਰ ਕੋਲ ਬਿਜਲੀ ਸਪਲਾਈ ਦਾ ਖੰਭੇ ਸੜਕ ਦੀ ਚਿੱਟੀ ਪੱਟੀ ਦੇ ਅੰਦਰ ਹੀ ਖੜੇ ਹਨ— ਵਿਭਾਗ ਲੂੰ ਪਤਾ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਹਟਾਉਣ ਦੀ ਥਾਂ ਇੰਝ ਹੀ ਛੱਡ ਦਿਤਾ ਗਿਆ ਹੈ— ਇਨ੍ਹਾਂ ਕਾਰਨ ਕਦੇ ਵੀ ਭਿਆਨਕ ਹਾਦਸਾ ਵਾਪਰ ਸਕਦਾ ਹੈ। ਸੜਕ ਦੇ ਕਿਨਾਰੇ ਪੀਣ ਵਾਲੇ ਪਾਣੀ ਦੀ ਸਪਲਾਈ ਚਾਲੂ ਕਰਨ ਲਈ ਡੂੰਘਾ ਬਾਲਵ ਬਾਲ ਦੀ ਥਾਂ ਹੈ— ਕਦੇ ਵੀ ਕੋਈ ਘਟਨਾ ਵਾਪਰ ਸਕਦੀ ਹੈ।ਲਕਸੀਹਾਂ ਮੌੜ ਉਤੇ ਸੜਕ ਦੀ ਚੋੜਾਈ ਦਾ ਕੰਮ ਅਧੂਰਾ ਹੀ ਛੱਡ ਦਿਤਾ ਗਿਆ ਹੈ ਤੇ ਸੜਕ ਦੇ ਵਰਮਾਂ ਲਈ ਕੋਈ ਸੁੱਰਖਿਅਤ ਥਾਂ ਹੀ ਨਹੀਂ ਹੈ।
ਸੜਕ ਦੇ ਐਨ ਕਿਨਾਰੇ ਉਤੇ ਦਰਖਤ ਖੜੇ ਹਨ।ਅੱਗੇ ਨਗਦੀਪੁਰ ਦੇ ਨਜਦੀਕ ਬਿਜਲੀ ਦਾ ਖੰਭਾ ਹੈ ਤੇ ਉਸ ਉਤੇ ਬਿਜਲੀ ਸਪਲਾਈ ਦੇ ਮੀਟਰ ਲੱਗੇ ਹਨ ਤੇ ਉਹ ਬਕਸਾ ਕਿਸੇ ਵਹੀਕਲ ਦੇ ਟਕਰਾਉਣ ਕਾਰਨ ਭਿਆਨਕ ਸਥਿਤੀ ਵਿਚ ਖੜਾ ਹੈ। ਅੱਗੇ ਜਾ ਕੇ ਕੰਕਰੀਟ ਦੇ ਨਾਲ ਬਣੇ ਹਿੱਸੇ ਵਿਚ ਤਰੇਟਾਂ ਆ ਗਈਆਂ ਹਨ।ਇਸ ਤਰ੍ਹਾਂ ਸੜਕ ਦੇ ਸੁੱਰਖਿਅਤ ਵਰਮ ਸਾਰੇ ਹੀ ਅਲੋਪ ਹਨ ਤੇ ਅਧੂਰੇ ਹੀ ਛੱਡੇ ਜਾ ਚੁੱਕੇ ਹਨ।ਸੜਕ ਕਿਨਾਰਿਆਂ ਤੋਂ ਟੂਟਣੀ ਸ਼ੁਰੂ ਹੋ ਚੋਕੀ ਹੈ। ਜਦੋਂ ਸੜਕ ਦੀ ਮੇਨਟੀਨੈਂਸ ਦੀ ਠੇਕੇਦਾਰ ਨੇ ਲਗਾਤਾਰ ਕਰਨੀ ਹੁੰਦੀ ਹੈ ਤੇ ਇਸ ਲਈ ਕੁਲ 5 ਸਾਲਾਂ ਲਈ 54 ਲੱਖ 71 ਹਜਾਰ ਰੁਪਏ ਖਰਚਣੇ ਹੁੰਦੇ ਹਨ ਤਾਂ ਕਿ ਸੜਕ ਤੰਦਰੁਸਤ ਰਹਿ ਸਕੇ।
ਧੀਮਾਨ ਨੇ ਕਿਹਾ ਕਿ ਰੋਡ ਸੈਫਟੀ ਨਿਯਮਾਂ ਅਨੁਸਾਰ ਸੜਕ ਬਨਣ ਤੋਂ ਬਾਅਦ ਸੜਕ ਸੁੱਰਿਖਆ ਨਿਯਮਾਂ ਅਨੁਸਾਰ ਸਾਰਾ ਆਡਿਟ ਹੁੰਦਾ ਹੈ, ਕਿ ਕੀ ਸੜਕ ਤਹਿ ਸ਼ਰਤਾਂ ਪੂਰੀ ਕਰਦੀ ਹੈ ਕਿ ਨਹੀਂ ਤੇ ਉਸ ਉਤੇ ਲੱਗੇ ਰੋਡ ਸੈਫਟੀ ਚਿੰਨਾ ਦਾ ਵੀ ਆਡਿਟ ਹੁੰਦਾ ਹੈ ਤੇ ਇਨ੍ਹਾਂ ਕੰਮਾਂ ਲਈ ਲੱਖਾਂ ਰੁਪਇਆ ਖਰਚ ਹੁੰਦਾ ਹੈ।ਉਨ੍ਹਾਂ ਕਿਹਾ ਕਿ ਸਰਕਾਰ ਦੀ ਮਿਲੀ ਭੁਗਤ ਨਾਲ ਸਭ ਕਾਗਜੀ ਘੋੜੇ ਦੁੜਾ ਕੇ ਖਾਨਾ ਪੂਰਤੀ ਕਰ ਲਈ ਜਾਂਦੀ ਹੈ ਅਤੇ ਜੁੰਮੇਵਾਰ ਅਧਿਕਾਰੀ ਵੀ ਸਭ ਕੁਝ ਸਹੀ ਰੀਪੋਰਟ ਬਣਾ ਕੇ ਸਰਕਾਰ ਦੀਆਂ ਅੱਖਾਂ ਵਿਚ ਘੱਟਾ ਪਾ ਕੇ ਸੋਂਪ ਦਿੰਦੇ ਹਨ। ਪਰ ਇਨ੍ਹਾਂ ਗਲਤੀਆਂ ਦਾ ਖਮਿਆਜਾ ਸਾਰਾ ਆਮ ਲੋਕਾਂ ਨੂੰ ਮੌਤ ਦੇ ਰੂਪ ਵਿਚ ਭੁਗਤਣਾ ਪੈਂਦਾ ਹੈ।
ਜਦੋਂ ਕਿ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਲੋਕਾਂ ਦੀਆਂ ਸ਼ਕਾਇਤਾਂ ਉਡੀਕਣ ਦੀ ਥਾਂ ਅਪਣੇ ਅਧਿਕਾਰੀਆਂ ਨੂੰ ਜੁੰਮੇਵਾਰ ਬਣਾਵੇ। ਇਨ੍ਹਾਂ ਰੋਡ ਸੈਫਟੀ ਦੇ ਨਿਯਮਾਂ ਵਿਚ ਵੱਡਾ ਭ੍ਰਿਸ਼ਟਾਚਾਰ ਠਾਠਾਂ ਮਾਰਦਾ ਨਜਰ ਆਉਂਦਾ ਹੈ, ਜਿਹੜਾ ਪੈਸਾ ਰੋਡ ਸੈਫਟੀ ਲਈ ਖਚਣਾ ਹੁੰਦਾ ਹੈ ਉਹੀ ਬਚਾਅ ਕਿ ਭ੍ਰਿਸ਼ਟਚਾਰ ਕਰ ਲਿਆ ਜਾਂਦਾ ਹੈ। ਧੀਮਾਨ ਨੇ ਕੇਂਦਰ ਸਰਕਾਰ ਨੂੰ ਲਿਖਿਆ ਹੈ ਕਿੀ ਕਤੇ ਗਏ ਆਡਿਟ ਟੀਮ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ ਤੇ ਸੜਕ ਦੀਆਂ ਤਰੁੱਟੀਆਂ ਨੂੰ ਦੂਰ ਕਰਵਾਇਆ ਜਾਵੇ।
ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਤਹਿਤ ਬਣੀ ਸੜਕ 1 ਸਾਲ ਬਾਅਦ ਵੀ ਖੜੋਦੀ ਤੋਂ ਵਾਯਾ ਹਕੁਮਤਪੁਰ—ਖੈਰੜ ਅਛੱਰਵਾਲ—ਨਗਦੀਪੁਰ—ਮਖਸੂਸਪੁਰ ਅਪ ਟੂ ਬਾਧਾਂ ਫਗਵਾੜਾ ਤੱਕ ਭਰੀ ਤੱਰੁਟੀਆਂ ਨਾਲ।
