ਹਰੋਲੀ/ਊਨਾ, 13 ਸਤੰਬਰ:- ਸ੍ਰੀ ਗੁਰੂ ਰਵਿਦਾਸ ਇਤਿਹਾਸਿਕ ਧਰਮ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਪੁਰਵ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਜਿਸ ਵਿੱਚ ਬਾਬਾ ਕੇਵਲ ਸਿੰਘ ਜੀ ਦੇ ਜਥੇ ਵੱਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕੀਤਾ ਗਿਆ।
ਉਹਨਾਂ ਨੇ ਦੱਸਿਆ ਕਿ ਅੱਜ ਵਾਲੇ ਦਿਨ ਦਰਬਾਰ ਸਾਹਿਬ श्री ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲੀ ਵਾਰ ਪ੍ਰਕਾਸ਼ ਕੀਤਾ ਗਿਆ ਸੀ ਜਿਸ ਵਿੱਚ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਜੀ ਨੂੰ ਪਹਿਲੇ ਮੁੱਖ ਗ੍ਰੰਥੀ ਵਜੋਂ ਥਾਪਿਆ ਗਿਆ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਰਬ ਸਾਂਝੀ ਬਾਣੀ ਅੰਕਿਤ ਹੈ ਅਤੇ ਮਨੁੱਖ ਨੂੰ ਜੀਵਨ ਜਿਉਣ ਦੀ ਜਾਂਚ ਸਿਖਾ ਰਹੀ ਹੈ ਜਿਸ ਵਿੱਚ ਊਚ ਨੀਚ ਦੇ ਭੇਦ ਭਾਵ ਤੋਂ ਉੱਪਰ ਉੱਠ ਕੇ ਇਨਸਾਨ ਨੂੰ ਇਨਸਾਨੀਅਤ ਦਾ ਰਸਤਾ ਸਿਖਾਇਆ ਜਾਂਦਾ ਹੈ।
ਇਸ ਮੌਕੇ ਤੇ ਬਾਬਾ ਨਰੇਸ਼ ਸਿੰਘ ਜੀ ਵੱਲੋਂ ਸੰਗਤਾਂ ਨੂੰ ਤਪ ਅਸਥਾਨ ਸ਼੍ਰੀ ਖੁਰਾਲਗੜ੍ਹ ਸਾਹਿਬ ਜੀ ਦੀ ਕਾਰ ਸੇਵਾ ਲਈ ਬੇਨਤੀ ਕੀਤੀ ਗਈ। ਉਨਾਂ ਨੇ ਦੱਸਿਆ ਕਿ 20 ਸਤੰਬਰ ਨੂੰ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਮਾਤਾ ਕਲਸਾਂ ਯਾਤਰੀ ਨਿਵਾਸ ਦਾ ਪਹਿਲਾ ਲੈਂਟਰ ਪਾਇਆ ਜਾ ਰਿਹਾ ਹੈ ਸੋ ਸੰਗਤਾਂ ਨੂੰ ਤਪ ਅਸਥਾਨ ਖੁਰਾਲਗੜ੍ਹ ਪਹੁੰਚਣ ਲਈ ਅਪੀਲ ਕੀਤੀ ਗਈ।
ਬਾਬਾ ਸੁਖਦੇਵ ਸਿੰਘ ਜੀ ਵੱਲੋਂ ਸੰਗਤਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਗੁਰਮੇਲ ਮਹਿਤਾ ਵੱਲੋਂ ਗੁਰੂ ਘਰ ਦੀਆਂ ਕਾਰ ਸੇਵਾਵਾਂ ਲਈ 11000 ਰੁਪਏ ਦੀ ਸੇਵਾ ਭੇਂਟ ਕੀਤੀ ਗਈ।
ਇਸ ਮੌਕੇ ਤੇ ਬਾਬਾ ਕੇਵਲ ਸਿੰਘ ਜੀ, ਬਾਬਾ ਨਰੇਸ਼ ਸਿੰਘ ਜੀ, ਬਾਬਾ ਸੁਖਦੇਵ ਸਿੰਘ ਜੀ,ਚੌਧਰੀ ਜੀਤ ਸਿੰਘ ਜੀ, ਸਰਦਾਰ ਮਹਿੰਦਰ ਸਿੰਘ ਸਿੱਧੂ ਜੀ, ਬਿੰਦਰ ਸਿੰਘ ਜੀ, ਸਤਪਾਲ ਸਿੰਘ ਜੀ ਹਾਜ਼ਰ ਸਨ।
ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ
