ਹੁਸ਼ਿਆਰਪੁਰ:- ਮੀਰੀ ਪੀਰੀ ਸਪੋਰਟਸ ਕਲੱਬ, ਸਾਹਿਬਜ਼ਾਦਾ ਅਜੀਤ ਸਿੰਘ ਸਪੋਰਟਸ ਕਲੱਬ ਪੱਦੀ ਸੁਰਾ ਸਿੰਘ ਵਲੋਂ ਦੂਸਰਾ ਮੀਰੀ ਪੀਰੀ ਫੁੱਟਬਾਲ ਕੱਪ ਟੂਰਨਾਮੈਂਟ ਗ੍ਰਾਮ ਪੰਚਾਇਤ, ਸਮੂਹ ਨਗਰ ਨਿਵਾਸੀ, ਸਮੂਹ ਐਨ.ਆਰ.ਆਈਜ. ਭਰਾਵਾਂ ਅਤੇ ਸਕੂਲ ਦੇ ਸਮੂਹ ਸਟਾਫ਼ ਦੇ ਸਹਿਯੋਗ ਨਾਲ ਸ਼ੁਰੂ ਕਰਵਾਇਆ ਗਿਆ। ਟੂਰਨਾਮੈਂਟ ਦੇ ਉਦਘਾਟਨ ਮੌਕੇ ਸੰਤ ਬਾਬਾ ਹਰਜਿੰਦਰ ਸਿੰਘ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ, ਉਪਰੰਤ ਟੂਰਨਾਮੈਂਟ ਦਾ ਉਦਘਾਟਨ ਮੁੱਖ ਮਹਿਮਾਨ ਅਰਜਨਾ ਐਵਾਰਡੀ ਗੁਰਦੇਵ ਸਿੰਘ ਗਿੱਲ ਨੇ ਕੀਤਾ। 
ਮੇਲੇ ਗਏ ਅਕੈਡਮੀ-17 ਸਾਲ ਦੇ ਉਦਘਾਟਨੀ ਮੈਚ ਵਿਚ ਬੱਡੇ ਅਕੈਡਮੀ ਦੀ ਟੀਮ ਨੇ ਪੱਦੀਸੁਰਾ ਸਿੰਘ ਅਕੈਡਮੀ ਨੂੰ 2-1 ਦੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਜਦਕਿ ਪਿੰਡ ਵਰਗ ਦੇ ਖੇਡੇ ਗਏ ਮੈਚਾਂ 'ਚ ਪਿੰਡ ਮੋਰਾਂਵਾਲੀ ਦੀ ਟੀਮ ਨੇ ਸੈਲਾ ਖੁਰਦ ਦੀ ਟੀਮ ਨੂੰ ਪੈਨਲਟੀ ਕਿੱਕ ਰਾਹੀਂ 3-2 ਨਾਲ, ਕੁੱਕੜਾਂ ਦੀ ਟੀਮ ਨੇ ਖੇੜਾ ਦੀ ਟੀਮ ਨੂੰ 1-0 ਨਾਲ ਅਤੇ ਪਨਾਮ ਦੀ ਟੀਮ ਨੇ ਕਿੱਤਣਾ ਦੀ ਟੀਮ ਨੂੰ 1-0 ਦੇ ਫਰਕ ਨਾਲ ਹਰਾ ਕੇ ਅਗਲੇ ਗੇੜ ਵਿਚ ਪ੍ਰਵੇਸ਼ ਕੀਤਾ। 
ਇਸ ਮੌਕੇ ਇਕਬਾਲ ਸਿੰਘ ਖੇੜਾ, ਹਰਜਿੰਦਰ ਸਿੰਘ ਖ਼ਾਲਸਾ ਪ੍ਰਧਾਨ ਗੁਰਦੁਆਰਾ ਰਾਮਸਰ ਸਾਹਿਬ, ਪ੍ਰੋ. ਕ੍ਰਿਪਾਲ ਸਿੰਘ, ਕੁਲਵੰਤ ਸਿੰਘ ਕਾਂਤਾ, ਪ੍ਰੋ. ਸੁਖਇੰਦਰ ਸਿੰਘ ਮਿਨਹਾਸ, ਸਰਪੰਚ ਜਰਨੈਲ ਸਿੰਘ ਪੱਦੀ ਸੁਰਾ ਸਿੰਘ, ਕੱਚ ਬੰਧਨਾ ਸਿੰਘ, ਖੇਡ ਪ੍ਰਮੋਟਰ ਤਲਵਿੰਦਰ ਸਿੰਘ ਹੀਰ,ਕੋਚ ਗੁਰਦੀਪ ਸਿੰਘ ਥਾਪਾ, ਭਾਈ ਰਣਜੋਧ ਸਿੰਘ ਨਡਾਲੋਂ, ਨਿਰਮਲ ਸਿੰਘ ਭੀਲੋਵਾਲ, ਅਵਤਾਰ ਸਿੰਘ ਹੀਰ, ਮੇਜਰ ਸਿੰਘ ਸਹੋਤਾ, ਪੰਚ ਰਾਜਵਿੰਦਰ ਸਿੰਘ, ਪੰਚ ਜਸਵੀਰ ਲਾਲ, ਪੰਚ ਅਮਰੀਕ ਸਿੰਘ, ਕੁਲਵੰਤ ਸਿੰਘ ਗਿੱਲ, ਰਸ਼ਪਾਲ ਸਿੰਘ ਲਾਲੀ, ਰਤਨ ਸਿੰਘ ਫੌਜੀ, ਅਮਰਜੀਤ ਸਿੰਘ ਰਾਜਾ, ਅਮਰੀਕ ਸਿੰਘ ਸਹੋਤਾ, ਸਰਬਜੀਤ ਸਿੰਘ ਸਹੋਤਾ, ਨਰਿੰਦਰ ਸਿੰਘ ਸਹੇਤਾ, ਰਾਕੇਸ਼ ਕੁਮਾਰ ਬੱਬੂ, ਇੰਦਰਜੀਤ ਸਿੰਘ ਸਲੋਮਪੁਰ, ਅਮਨਦੀਪ ਸਿੰਘ ਸਰਪੰਚ ਮੋਰਾਂਵਾਲੀ, ਹਰਵਿੰਦਰ ਸਿੰਘ ਹਿੰਦਾ ਪੂਨੀਆਂ, ਲਾਲੀ ਭੀਲੋਵਾਲ, ਭਾਗ ਰਾਮ, ਨੰਬਰਦਾਰ ਜਸਕਮਲ ਸਿੰਘ ਢਾਡਾ ਕਲਾਂ, ਅਵਤਾਰ ਸਿੰਘ ਢਾਡਾ ਕਲਾਂ, ਗੁਰਨਾਮ ਸਿੰਘ, ਹਰਮਨ ਸਿੰਘ ਨਡਾਲੋਂ, ਸ਼ਰਨਜੀਤ ਸਿੰਘ, ਕੋਚ ਜੇ ਪਾਲ ਬਦਰੀ ਡਾਨਸੀਵਾਲ ਆਦਿ ਹਾਜ਼ਰ ਸਨ ।
ਇਸੇ ਤਰ੍ਹਾਂ ਦੂਸਰੇ ਦਿਨ ਖੇਡੇ ਗਏ ਅਕੈਡਮੀ-17 ਸਾਲ ਦੇ ਉਦਘਾਟਨੀ ਮੈਚ ਵਿਚ ਫਗਵਾੜਾ ਅਕੈਡਮੀ ਨੇ ਮਾਹਿਲਪੁਰ ਅਕੈਡਮੀ ਨੂੰ 3-2 ਦੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਜਦਕਿ ਪਿੰਡ ਵਰਗ ਦੇ ਖੇਡੇ ਗਏ ਮੈਚਾਂ ਵਿਚ ਪਿੰਡ ਜਗਤਪੁਰਦੀ ਟੀਮ ਨੇ ਮਜਾਰਾ ਡੀਗਰੀਆਂ ਦੀ ਟੀਮ ਨੂੰ 2-0 ਨਾਲ, ਮੁੱਗੋਵਾਲ ਨੇ ਬੀਹੜਾਂ ਨੂੰ 3-0 ਨਾਲ, ਜੀਵਨਪੁਰ ਜੱਟਾਂ ਦੀ ਟੀਮ ਨੇ ਪਠਲਾਵਾ ਦੀ ਟੀਮ ਨੂੰ ਪੈਨਲਟੀ ਕਿੱਕ ਦੁਆਰਾ 5-4 ਨਾਲ, ਪੰਜੜ ਦੀ ਟੀਮ ਨੇ ਪੋਖੋਵਾਲ ਦੀ ਟੀਮ ਨੂੰ 6-0 ਦੇ ਫਰਕ ਨਾਲ ਹਰਾ ਕੇ ਅਗਲੇ ਗੇੜ ਵਿਚ ਪ੍ਰਵੇਸ਼ ਕੀਤਾ। 
ਇਸ ਮੌਕੇ ਅਵਤਾਰ ਸਿੰਘ ਹੀਰ, ਮੇਜਰ ਸਿੰਘ ਸਹੋਤਾ, ਪੰਚ ਰਾਜਵਿੰਦਰ ਸਿੰਘ, ਪੰਚ ਜਸਵੀਰ ਲਾਲ, ਪੰਚਅਮਰੀਕ ਸਿੰਘ, ਕੁਲਵੰਤ ਸਿੰਘ ਗਿੱਲ, ਰਸ਼ਪਾਲ ਸਿੰਘ ਲਾਲੀ, ਰਤਨ ਸਿੰਘ ਫੌਜੀ, ਅਮਰੀਕ ਸਿੰਘ ਸਹੋਤਾ, ਸਰਬਜੀਤ ਸਿੰਘ ਸਹੋਤਾ, ਨਰਿੰਦਰ ਸਿੰਘ ਸਹੋਤਾ, ਰਾਕੇਸ਼ ਕੁਮਾਰ ਬੱਬੂ, ਭਾਗ ਰਾਮ, ਗੁਰਨਾਮ ਸਿੰਘ, ਸ਼ਰਨਜੀਤ ਸਿੰਘ, ਕੋਚ ਪ੍ਰਵੀਰ ਕੁਮਾਰ ਸਰਹਾਲਾ ਕਲਾਂ, ਕੋਚ ਨਿਰਮਲਗੋਰਾ ਫਗਵਾੜਾ, ਕੱਚ ਲੱਕੀ ਫਗਵਾੜਾ ਕੋਚ ਜੈ ਪਾਲ ਬਦਰੀ ਡਾਨਸੀਵਾਲ, ਰੈਫਰੀ ਹਰਜਾਪ ਸਿੰਘ ਬੋਬੀ, ਰੈਫਰੀ ਰਵੀ ਕੁਮਾਰ ਸੁੱਜ, ਰੈਫਰੀ ਸਤਵੰਤ ਸਿੰਘ ਪੱਲੀਆਂ, ਰੈਫਰੀ ਜਸਵਿੰਦਰ ਜੱਸੀ ਦੂਹੜੇ, ਰੈਫਰੀ ਪ੍ਰਦੀਪ ਕੁਮਾਰ, ਰੈਫਰੀ ਸੁਖਦੇਵ ਸਿੰਘ, ਰੈਫਰੀ ਕਵਲਾ ਸਿੰਘ ਗੋਲੀਆਂ, ਰੈਫਰੀ ਰਵੀ ਪਾਲ, ਰੈਫਰੀ ਲਾਡੀ ਕਾਹਮਾ ਆਦਿ ਭਾਰੀ ਗਿਣਤੀ 'ਚ ਖੇਡ ਪ੍ਰੇਮੀ ਹਾਜ਼ਰ ਸਨ।