ਗੜ੍ਹਸ਼ੰਕਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਵਿਖੇ ਪਿ੍ਰੰਸੀਪਲ ਡਾ. ਅਮਨਦੀਪ ਹੀਰਾ ਦਾ ਰਹਿਨੁਮਾਈ ਅਤੇ ਐਜ਼ੂਕੇਸ਼ਨ ਵਿਭਾਗ ਦੇ ਮੁਖੀ ਡਾ. ਸੰਘਾ ਗੁਰਬਖਸ਼ ਕੌਰ ਦੀ ਦੇਖ-ਰੇਖ ਹੇਠ ਐਜ਼ੂਕੇਸ਼ਨ ਵਿਭਾਗ ਵਲੋਂ ਬੀ.ਏ. ਬੀ.ਐੱਡ ਅਤੇ ਬੀ.ਐੱਸ.ਸੀ. ਚਾਰ ਸਾਲਾ ਇੰਟਗ੍ਰੇਟਿਡ ਕੋਰਸ ਦੇ ਵਿਦਿਆਰਥੀਆਂ ਦੇ ਸਕਿਲ-ਇਨ-ਟੀਚਿੰਗ ਅਤੇ ਬੈੱਸਟ ਟੀਚਿੰਗ ਏਡ ਦੇ ਮੁਕਾਬਲੇ ਕਰਵਾਏ ਗਏ। 
ਮੁਕਾਬਲਿਆਂ ਵਿਚ ਵਿਭਾਗ ਦੇ 33 ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ਦੇ ਮੁਕਾਬਲਿਆਂ ਵਿਚ ਹਿੱਸਾ ਲਿਆ। ਸਕਿਲ-ਇਨ-ਟੀਚਿੰਗ ’ਚ ਟੀਚਿੰਗ ਆਫ਼ ਇੰਗਲਿਸ਼ ਦੇ ਮੁਕਾਬਲੇ ਵਿਚ ਕਾਮਨਾ ਦੇਵੀ ਨੇ ਪਹਿਲਾ, ਚਾਹਤ ਭਾਟੀਆ ਨੇ ਦੂਜਾ ਤੇ ਪ੍ਰੀਆ ਨੇ ਤੀਜਾ ਸਥਾਨ ਹਾਸਿਲ ਕੀਤਾ। ਟੀਚਿੰਗ ਆਫ਼ ਪੰਜਾਬੀ ਦੇ ਮੁਕਾਬਲੇ ਵਿਚ ਜਸਪਿੰਦਰ ਕੌਰ ਨੇ ਪਹਿਲਾ ਸਥਾਨ, ਖੁਸ਼ਹਾਲੀ ਨੇ ਦੂਜਾ ਤੇ ਆਂਚਲ ਦੇਵੀ ਨੇ ਤੀਜਾ ਸਥਾਨ ਹਾਸਿਲ ਕੀਤਾ। ਟੀਚਿੰਗ ਆਫ਼ ਸੋਸ਼ਲ ਸਟੱਡੀਜ਼ ਵਿਚ ਲਵਪ੍ਰੀਤ ਕੌਰ ਨੇ ਪਹਿਲਾ ਸਥਾਨ, ਕਾਮਨਾ ਦੇਵੀ ਨੇ ਦੂਜਾ ਤੇ ਚਾਹਤ ਭਾਟੀਆ ਨੇ ਤੀਜਾ ਸਥਾਨ ਹਾਸਿਲ ਕੀਤਾ। 
ਟੀਚਿੰਗ ਆਫ਼ ਮੈਥੇਮੈਟਿਕਸ ਵਿਚ ਸਿਮਰਨ ਕੌਰ ਨੇ ਪਹਿਲਾ, ਦਿਲਜੀਤ ਨੇ ਦੂਜਾ ਤੇ ਅਵੀਨੰਦਨੀ ਨੇ ਤੀਜਾ ਸਥਾਨ, ਟੀਚਿੰਗ ਆਫ਼ ਸਾਇੰਸ ਵਿਚ ਸਿਮਰਨ ਕੌਰ ਨੇ ਪਹਿਲਾ, ਮਨੀਸ਼ਾ ਨੇ ਦੂਜਾ ਤੇ ਸਨੇਹਾ ਨੇ ਤੀਜਾ ਸਥਾਨ ਹਾਸਿਲ ਕੀਤਾ। ਬੈੱਸਟ ਟੀਚਿੰਗ ਏਡ ਦੇ ਇੰਗਲਿਸ਼ ਵਿਸ਼ੇ ਵਿਚ ਪੂਨਮ ਨੇ ਪਹਿਲਾ, ਪ੍ਰੀਆ ਨੇ ਦੂਜਾ ਤੇ ਕਲਸ਼ ਨੇ ਤੀਜਾ ਸਥਾਨ, ਪੰਜਾਬੀ ਵਿਸ਼ੇ ਵਿਚ ਕੋਮਲ ਕੁਮਾਰੀ ਨੇ ਪਹਿਲਾ, ਮਾਨਸੀ ਨੇ ਦੂਜਾ ਤੇ ਖੁਸ਼ਹਾਲੀ ਨੇ ਤੀਜਾ, ਸੋਸ਼ਲ ਸਟੱਡੀਜ਼ ਵਿਚ ਪੂਨਮ ਨੇ ਪਹਿਲਾ, ਪ੍ਰੀਆ ਨੇ ਦੂਜਾ ਤੇ ਮਾਨਸੀ ਨੇ ਤੀਜਾ ਸਥਾਨ ਹਾਸਿਲ ਕੀਤਾ।
 ਮੈਥੇਮੈਟਿਕਸ ਵਿਚ ਹਰਲੀਨ ਕੌਰ ਨੇ ਪਹਿਲਾ, ਸਨੇਹਾ ਨੇ ਦੂਜਾ ਤੇ ਮਨੀਸ਼ਾ ਨੇ ਤੀਜਾ ਸਥਾਨ ਹਾਸਿਲ ਕੀਤਾ। ਬੈੱਸਟ ਟੀਚਿੰਗ ਏਡ ਦੇ ਸਾਇੰਸ ਵਿਸ਼ੇ ਵਿਚ ਅਵੀਨੰਦਨੀ ਨੇ ਪਹਿਲਾ, ਸਿਮਰਨ ਕੌਰ ਨੇ ਦੂਜਾ ਤੇ ਹਰਲੀਨ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਮੁਕਾਬਲੇ ਦੀ ਸਮਾਪਤੀ ’ਤੇ ਕਾਲਜ ਪਿ੍ਰੰਸੀਪਲ ਡਾ. ਅਮਨਦੀਪ ਹੀਰਾ ਨੇ ਮੁਕਾਬਲੇ ’ਚ ਅਵੱਲ ਰਹੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ। 
ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਹੋਰ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਸਮੂਹ ਵਿਦਿਆਰਥੀਆਂ ਨੂੰ ਮੁਕਾਬਲਿਆਂ ’ਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਦਿਆਂ ਕਿਹਾ ਕਿ ਕਿਸੇ ਵੀ ਖੇਤਰ ਵਿਚ ਟੀਚਾ ਹਾਸਿਲ ਕਰਨ ਲਈ ਉਸਦੇ ਮੁਕਾਬਲਿਆਂ ਨਾਲ ਜੁੜਨਾ ਬਹੁਤ ਜ਼ਰੂਰੀ ਹੈ। ਇਸ ਮੌਕੇ ਪ੍ਰੋ. ਲਖਵਿੰਦਰਜੀਤ ਕੌਰ, ਡਾ. ਕੁਲਦੀਪ ਕੌਰ, ਡਾ. ਸੰਘਾ ਗੁਰਬਖਸ਼ ਕੌਰ, ਡਾ. ਨਰੇਸ਼ ਕੁਮਾਰੀ, ਪ੍ਰੋ. ਕਿਰਨਜੋਤ ਕੌਰ, ਪ੍ਰੋ. ਨਰਿੰਦਰ ਕੌਰ, ਪ੍ਰੋ. ਹਰਪ੍ਰੀਤ ਕੌਰ, ਪ੍ਰੋ. ਅਮਨਦੀਪ ਕੌਰ ਹਾਜ਼ਰ ਹੋਏ।