ਪਟਿਆਲਾ- ਰਾਸ਼ਟਰੀ ਅਧਿਆਪਕ ਗੁਰੂਆਂ ਦੇ ਸਨਮਾਨ ਦਿਵਸ਼ ਮੌਕੇ ਡੈਡੀਕੇਟਿਡ ਬ੍ਰਦਰਜ਼ ਗਰੁੱਪ ਪਟਿਆਲਾ ਵਲੋਂ ਕੁੱਝ ਕਾਲਜਾਂ, ਸੈਕੰਡਰੀ ਅਤੇ ਐਲੀਮੈਂਟਰੀ ਸਕੂਲਾਂ ਦੇ 34 ਅਧਿਆਪਕ ਗੁਰੂਆਂ ਦਾ ਸਨਮਾਨ ਧੰਨਵਾਦ ਕਰਦੇ ਹੋਏ, ਡਾਕਟਰ ਰਾਕੇਸ਼ ਵਰਮੀ ਨੇ ਕਿਹਾ ਕਿ ਅਧਿਆਪਕ, ਟ੍ਰੇਨਰ, ਕੋਚ, ਮਾਪੇ, ਬਜ਼ੁਰਗ ਅਤੇ ਉਸਤਾਦ ਸਾਰੇ ਹੀ ਆਪਣੇ ਗਿਆਨ ਰਾਹੀਂ ਰਾਸ਼ਟਰ ਦੀ ਉਨਤੀ, ਖੁਸ਼ਹਾਲੀ, ਸੁਰੱਖਿਆ, ਸਨਮਾਨ ਲਈ, ਆਪਣੇ ਵਲੋ ਚੰਗੇ ਗੁਣ ਗਿਆਨ, ਵਫ਼ਾਦਾਰੀਆਂ ਸਖ਼ਤ ਮਹਿਨਤ, ਅਨੁਸ਼ਾਸਨ, ਸੰਸਕਾਰ, ਮਰਿਆਦਾਵਾਂ ਅਤੇ ਫਰਜ਼ਾਂ ਦੀਆਂ ਭਾਵਨਾਵਾਂ ਵਿਚਾਰ ਆਦਤਾਂ ਦੇਣ ਲਈ ਜਦੋਂ ਜਹਿਦ ਕਰਦੇ ਹਨ ਇਸ ਲਈ ਉਨ੍ਹਾਂ ਨੂੰ ਸਮਾਜ ਵਿੱਚ ਹਮੇਸ਼ਾ ਸਨਮਾਨ ਨਾਲ ਵਿਚਾਰਨਾ ਚਾਹੀਦਾ ਹੈ।
ਸਮਾਗਮ ਦੇ ਮੁੱਖ ਮਹਿਮਾਨ ਡਾਕਟਰ ਰਮਨਦੀਪ ਕੌਰ, ਪ੍ਰਿੰਸੀਪਲ ਗੁਰੂ ਹਰਿਗੋਬਿੰਦ ਸਾਹਿਬ ਖਾਲਸਾ ਕਾਲਜ ਫਾਰ ਗਰਲਜ ਕਰਹਾਲੀ ਸਾਹਿਬ ਨੇ ਡੀ ਬੀ ਜੀ ਦੀਆਂ ਮਾਨਵਤਾਵਾਦੀ, ਪ੍ਰੳਪਕਾਰੀ, ਵਿਦਿਆਰਥੀਆਂ ਨੂੰ ਉਤਸ਼ਾਹਿਤ ਅਤੇ ਸਨਮਾਨਿਤ ਕਰਨ, ਲੋੜਵੰਦ ਵਿਦਿਆਰਥੀਆਂ ਦੀ ਮਾਲੀ ਸਹਾਇਤਾ, ਮਰੀਜ਼ਾਂ ਲਈ ਮੁਫਤ ਲੈਬ ਟੇਸਟ, ਖੂਨ ਦਾਨ ਅਤੇ ਕੀਮਤੀ ਜਾਨਾਂ ਬਚਾਉਣ ਵਾਲਿਆਂ ਦਾ ਸਨਮਾਨ ਕਰਨ ਦੀਆਂ ਪ੍ਰਸੰਸਾਯੋਗ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਲਈ ਇਸ ਸੰਸਥਾ ਦੇ ਅਧਿਕਾਰੀ ਅਤੇ ਮੈਂਬਰ, ਰਾਸ਼ਟਰ ਨਿਰਮਾਣ ਵਿੱਚ ਚੰਗੇ ਉਪਰਾਲੇ ਕਰ ਰਹੇ ਹਨ ਡਾਕਟਰ ਰਿਸ਼ਮਾਂ ਕੌਹਲੀ ਨੇ ਗੁਰੂ ਨਾਨਕ ਦੇਵ ਜੀ, ਭਗਵਾਨ ਸ੍ਰੀ ਕ੍ਰਿਸ਼ਨ ਜੀ, ਡਾਕਟਰ ਰਾਧਾ ਕ੍ਰਿਸ਼ਨਨ, ਡਾਕਟਰ ਏ ਪੀ ਜੇ ਅਬਦੁਲ ਕਲਾਮ ਸਾਹਿਬ ਵਰਗੇ ਮਹਾਨ ਗੁਰੂਆਂ ਦੇ ਵਿਚਾਰ ਸਾਂਝੇ ਕੀਤੇ।
ਸਾਬਕਾ ਪੁਲਿਸ ਅਫਸਰ ਗੁਰਜਾਪ ਸਿੰਘ ਅਤੇ ਫਸਟ ਏਡ ਸੀ ਪੀ ਆਰ ਆਫ਼ਤ ਪ੍ਰਬੰਧਨ ਦੇ ਟ੍ਰੇਨਰ ਕਾਕਾ ਰਾਮ ਵਰਮਾ ਨੇ ਹੜਾਂ ਦੌਰਾਨ ਪੀੜਤਾਂ ਨੂੰ ਰੈਸਕਿਯੂ ਕਰਨ, ਲਈ ਰੱਸੀਆਂ, ਟਾਇਰ ਟਿਯੂਬਾਂ, ਪਲਾਸਟਿਕ ਦੀਆਂ ਖਾਲੀ ਬੋਤਲਾਂ, ਲਕੜ ਦੇ ਸਾਮਾਨ ਦੀ ਵਰਤੋਂ, ਸੱਪਾਂ, ਹਲਕਾਅ ਪੈਦਾ ਕਰਨ ਵਾਲੇ ਜਾਨਵਰਾਂ ਦੇ ਕੱਟਣ ਚੱਟਣ ਜਾਂ ਕੰਨਾਂ ਵਿੱਚ ਕੀੜੇ ਮਕੌੜੇ ਜਾਣ ਸਮੇਂ, ਫਸਟ ਏਡ, ਸੀ ਪੀ ਆਰ ਰਿਕਵਰੀ ਜਾਂ ਵੈਟੀਲੈਟਰ ਪੁਜੀਸ਼ਨ, ਬਾਰੇ ਜਾਣਕਾਰੀ ਦਿੱਤੀ।
ਸਨਮਾਨ ਪ੍ਰਾਪਤ ਕਰਨ ਵਾਲੇ ਬਿਕਰਮ ਕਾਲਜ , ਮੋਦੀ ਕਾਲਜ ਦੇ ਪ੍ਰੋਫੈਸਰ ਸਾਹਿਬਾਨਾਂ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਵੀ ਸਾਨੂੰ ਅਧਿਆਪਕ -ਗੁਰੂਆਂ ਨੂੰ ਬੱਚਿਆਂ ਦੇ ਆਚਰਣ, ਸਿਹਤ, ਤੰਦਰੁਸਤੀ, ਸੰਸਕਾਰਾਂ, ਫਰਜ਼ਾਂ ਅਤੇ ਖੁਸ਼ਹਾਲ ਸੁਰੱਖਿਆ ਭਵਿੱਖ ਲਈ ਜਾਗਰੂਕ ਕਰਦੇ ਰਹਿਣਾ ਚਾਹੀਦਾ ਹੈ। ਹਰਪ੍ਰੀਤ ਸਿੰਘ ਸੰਧੂ ਸਕੱਤਰ ਵਲੋਂ ਦੋ ਮਿੰਟ ਦਾ ਮੌਨ ਰਖਵਾਕੇ, ਮਿਰਤਕਾਂ ਨੂੰ ਸ਼ਰਧਾਂਜਲੀ ਦਿਲਵਾਈ ਅਤੇ ਸਾਰਿਆਂ ਨੇ ਅਰਦਾਸ ਕੀਤੀ ਕਿ ਪ੍ਰਮਾਤਮਾ ਸਾਰੀ ਦੁਨੀਆਂ, ਭਾਰਤ ਅਤੇ ਪੰਜਾਬ ਵਿੱਚ ਲੋਕਾਂ ਅਤੇ ਵਾਤਾਵਰਨ ਦੀ ਸੁਰੱਖਿਆ, ਸਨਮਾਨ ਖੁਸ਼ਹਾਲੀ, ਉਨਤੀ, ਭਾਈਚਾਰੇ ਲਈ ਮੇਹਰ ਕਰਨ।
ਰਾਸ਼ਟਰ ਦੇ ਨਿਰਮਾਤਾਵਾਂ ਨੂੰ ਸਨਮਾਨ ਨਾਲ ਵਿਚਾਰਨਾ ਅਤੇ ਗਿਆਨ ਵੰਡਦੇ ਰਹਿਣਾ ਚਾਹੀਦਾ - ਡਾਕਟਰ ਰਾਕੇਸ਼ ਵਰਮੀ
