ਚੰਡੀਗੜ੍ਹ, 28 ਅਕਤੂਬਰ- ਹਰਿਆਣਾ ਵਿੱਚ ਗੰਨਾ ਤਕਨੀਕੀ ਉਦੇਸ਼ ਪ੍ਰੋਜੈਕਟ (ਗੰਨੇ ਸਬੰਧੀ ਤਕਨਾਲੋਜੀ ਮਿਸ਼ਨ) ਤਹਿਤ ਸਾਲ 2026-27 ਦੌਰਾਨ ਗੰਨੇ ਦੇ ਕਿਸਾਨਾਂ ਨੂੰ ਮਸ਼ੀਨੀਕਰਨ ਅਤੇ ਆਧੁਨਿਕ ਖੇਤੀਬਾੜੀ ਯੰਤਰਾਂ ਦਾ ਲਾਭ ਦਿੱਤਾ ਜਾ ਰਿਹਾ ਹੈ। ਇਸ ਲਈ ਕਿਸਾਨ 31 ਅਕਤੂਬਰ, 2026 ਤੱਕ ਆਨਲਾਈਨ ਅਰਜ਼ੀ ਦੇ ਸਕਦੇ ਹਨ।
ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਯੋਜਨਾ ਤਹਿਤ ਕਿਸਾਨ 30 ਤੋਂ 120 ਲੀਟਰ ਸਮਰੱਥਾ ਵਾਲੇ ਬਿਜਲੀ ਜਾਂ ਇੰਜਣ ਨਾਲ ਚੱਲਣ ਵਾਲੇ ਗੰਨਾ ਸੈੱਟ ਟ੍ਰੀਟਮੈਂਟ ਉਪਕਰਣ, 5 ਤੋਂ 7.5 ਬੀਐਚਪੀ ਤੱਕ ਦੇ ਇੰਜਣ ਨਾਲ ਚੱਲਣ ਵਾਲੇ ਪਾਵਰ ਵੀਡਰ, ਗੰਨੇ ਦੇ ਰਟੂਨ ਪ੍ਰਬੰਧਨ ਯੰਤਰ, ਚੌੜੀਆਂ ਕਤਾਰਾਂ ਵਾਲਾ ਰਿਜਰ, 4 ਫੁੱਟ ਦਾ ਰੋਟਾਵੇਟਰ, ਟਰੈਕਟਰ ਨਾਲ ਚੱਲਣ ਵਾਲਾ ਸਪਰੇਅਰ, ਸਬਸੋਇਲਰ/ਚਿਜ਼ਲਰ, ਗੰਨਾ ਕਟਰ/ਸਟ੍ਰਿਪਰ/ਪਲਾਂਟਰ ਅਤੇ ਮਿੰਨੀ ਟਰੈਕਟਰ ਵਰਗੇ ਆਧੁਨਿਕ ਖੇਤੀਬਾੜੀ ਯੰਤਰਾਂ ਦਾ ਲਾਭ ਲੈ ਸਕਦੇ ਹਨ।
ਇਨ੍ਹਾਂ ਖੇਤੀਬਾੜੀ ਯੰਤਰਾਂ ਦਾ ਲਾਭ ਲੈਣ ਦੇ ਚਾਹਵਾਨ ਕਿਸਾਨ ਵਿਭਾਗ ਦੀ ਅਧਿਕਾਰਤ ਵੈੱਬਸਾਈਟ www.agriharyana.gov.in ’ਤੇ ਜਾ ਕੇ 31 ਅਕਤੂਬਰ, 2026 ਤੱਕ ਆਨਲਾਈਨ ਅਰਜ਼ੀ ਦੇ ਸਕਦੇ ਹਨ।
ਬੁਲਾਰੇ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਯੋਜਨਾ ਦਾ ਵੱਧ ਤੋਂ ਵੱਧ ਲਾਭ ਉਠਾਉਣ। ਯੋਜਨਾ ਸਬੰਧੀ ਵਿਸਤ੍ਰਿਤ ਜਾਣਕਾਰੀ ਅਤੇ ਲੋੜੀਂਦੇ ਦਿਸ਼ਾ-ਨਿਰਦੇਸ਼ ਵਿਭਾਗ ਦੀ ਵੈੱਬਸਾਈਟ ’ਤੇ ਉਪਲਬਧ ਹਨ।
