ਐਸ ਏ ਐਸ ਨਗਰ, 2 ਜਨਵਰੀ - ਨਗਰ ਨਿਗਮ ਮੁਹਾਲੀ ਦੇ ਅਸਿਸਟੈਂਟ ਕਮਿਸ਼ਨਰ ਜਗਜੀਤ ਸਿੰਘ ਜੱਜ ਨੇ ਸੜਕਾਂ ਕਿਨਾਰੇ ਖੜਦੇ ਰੇਹੜੀਆਂ ਫੜੀਆਂ ਵਾਲਿਆਂ ਨੂੰ ਰੈਨਬੈਕਸੀ ਕੰਪਨੀ ਦੀ ਦੀਵਾਰ ਦੇ ਨਾਲ ਬਿਠਾਇਆ।
ਅਤੇ ਸੁਪਰਡੈਂਟ ਅਨੀਲ ਕੁਮਾਰ ਵਲੋਂ ਅੱਜ ਫੇਜ਼ ਇੱਕ ਦਾ ਦੌਰਾ ਕੀਤਾ ਗਿਆ। ਇਸ ਮੌਕੇ ਗੱਲ ਕਰਦਿਆਂ ਨਗਰ ਨਿਗਮ ਦੇ ਅਸਿਸਟੈਂਟ ਕਮਿਸ਼ਨਰ ਜਗਜੀਤ ਸਿੰਘ ਜੱਜ ਨੇ ਕਿਹਾ ਕਿ ਇਹ ਰੇਹੜੀਆਂ ਫੜੀਆਂ ਵਾਲੇ ਫੇਜ਼ ਇੱਕ ਦੀ ਮੁੱਖ ਸੜਕ ਦੇ ਕਿਨਾਰੇ ਖੜਦੇ ਸਨ, ਜਿਸ ਕਰਕੇ ਆਵਾਜਾਈ ਵਿੱਚ ਵਿਘਨ ਪੈਂਦਾ ਸੀ ਅਤੇ ਕਈ ਵਾਰ ਟ੍ਰੈਫਿਕ ਜਾਮ ਹੋ ਜਾਂਦਾ ਸੀ।
 ਉਹਨਾਂ ਕਿਹਾ ਕਿ ਨਗਰ ਨਿਗਮ ਦੇ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਇਹਨਾਂ ਰੇਹੜੀਆਂ ਵਾਲਿਆਂ ਨੂੰ ਮੁੱਖ ਸੜਕ ਦੇ ਕਿਨਾਰਿਆਂ ਤੋਂ ਉਠਾ ਕੇ ਮੁੱਖ ਸੜਕ ਤੋਂ ਦੂਰ ਰੇਨਬੈਕਸੀ ਦੀ ਦੀਵਾਰ ਦੇ ਨਾਲ ਬਿਠਾਇਆ ਗਿਆ ਹੈ।