ਗੜ੍ਹਸ਼ੰਕਰ- ਸੂਬੇ 'ਚ ਸਰਕਾਰੀ ਸਕੂਲਾਂ 'ਚ ਸਿੱਖਿਆ ਦੀ ਹਾਲਤ ਬਹੁਤ ਚਿੰਤਾਜਨਕ ਹੋਣ ਕਰਕੇ ਸਰਕਾਰ ਦੇ ਸਿੱਖਿਆ ਦੇ ਪ੍ਰਸਾਰ ਸੰਬੰਧੀ ਦਾਅਵੇ ਫੁੱਸ ਹੁੰਦੇ ਦਿੱਖ ਰਹੇ ਹਨ। ਇਹ ਵਿਚਾਰ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਪ੍ਰੈਸ ਵਾਰਤਾ ਦੌਰਾਨ ਕਹੇ। ਉਹਨਾਂ ਕਿਹਾ ਕਿ ਸਰਕਾਰ ਦੇ ਸਿੱਖਿਆ ਕ੍ਰਾਂਤੀ ਦੇ ਦਾਅਵਿਆਂ ਤੇ ਸਵਾਲੀਆ ਚਿੰਨ ਲੱਗ ਰਿਹਾ ਹੈ।
 ਇਸਦਾ ਮੁੱਖ ਕਾਰਨ ਇਕ ਤਾ ਸਕੂਲਾਂ 'ਚ ਟੀਚਰਾਂ ਦੀ ਮਨਫੀ ਦਾ ਪੂਰਾ ਨਾ ਹੋਣਾ ਹੈ। ਜਿਸ ਨਾਲ ਮਾਪਿਆਂ ਦਾ ਸਰਕਾਰੀ ਸਕੂਲਾਂ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ ਹੈ ਅਤੇ ਉਹ ਆਪਣਿਆਂ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਦਾਖਲ ਕਰਵਾਉਣ ਤੋਂ ਕਿਨਾਰਾ ਕਰ ਰਹੇ ਹਨ। ਇਸ ਦਾ ਦੂਜਾ ਕਾਰਨ ਇਹ ਵੀ ਹੈ, ਕਿ ਸਰਕਾਰ ਦੁਆਰਾ ਟੀਚਰਾਂ ਦੀ ਡਿਊਟੀ ਚੋਣ ਪ੍ਰਕ੍ਰਿਆ ਅਤੇ ਮਰਦਸ਼ੁਮਾਰੀ 'ਚ ਲਗਾਉਣਾ ਵੀ ਹੈ।
 ਟੀਚਰਾਂ ਦੀ ਡਿਊਟੀ ਗੈਰ ਵਿੱਦਿਅਕ ਕੰਮਾਂ ਲਈ ਲੈਣਾ ਬਹੁਤ ਹੀ ਗਲਤ ਹੈ, ਕਿਉਂਕਿ ਇਸ ਨਾਲ ਸਰਕਾਰੀ ਸਕੂਲਾਂ ਦੀ ਇਮੇਜ 'ਚ ਗਿਰਾਵਟ ਆ ਰਹੀ ਹੈ ਅਤੇ ਬੱਚਿਆਂ ਦੀ ਮਾਨਸਿਕਤਾ ਅਤੇ ਉਹਨਾਂ ਦਾ ਝੁਕਾਅ ਨਿੱੱਜ਼ੀ ਸਕੂਲਾਂ ਵੱਲ੍ਹ ਨੂੰ ਜਿਆਦਾ ਹੋ ਰਿਹਾ ਹੈ। ਸਰਕਾਰੀ ਸਕੂਲ ਬੱਚਿਆਂ ਦੀ ਗਿਣਤੀ ਘਟ ਹੋਣ ਕਾਰਨ ਬੰਦ ਹੋਣ ਦੀ ਕਗਾਰ ਤੇ ਪਹੁੰਚ ਰਹੇ ਹਨ। ਉਹਨਾਂ ਕਿਹਾ ਕਿ ਸਰਕਾਰ ਨੂੰ ਸਰਕਾਰੀ ਸਕੂਲਾਂ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਵਿਸ਼ੇਸ਼ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ ਅਤੇ ਟੀਚਰਾਂ ਦੀ ਸਕੂਲਾਂ ਚ ਗਿਣਤੀ ਵਧਾਉਣੀ ਚਾਹੀਦੀ ਹੈ ਅਤੇ ਗੈਰ ਵਿੱਦਿਅਕ ਕੰਮ ਲੈਣ ਤੇ ਪਾਬੰਧੀ ਲਾਉਣੀ ਚਾਹੀਦੀ ਹੈ। 
ਉਹਨਾਂ ਕਿਹਾ ਕਿ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਪ੍ਰੈਸ ਦੇ ਮਾਧਿਅਮ ਰਾਹੀਂ ਸੂਬਾ ਅਤੇ ਕੇਂਦਰ ਸਰਕਾਰਾਂ ਕੋਲੋਂ ਮੰਗ ਕਰਦੀ ਹੈ, ਕਿ ਚੋਣ ਪ੍ਰਕ੍ਰਿਆ ਅਤੇ ਮਰਦਮ ਸ਼ੁਮਾਰੀ ਵਰਗੇ ਕੰਮ ਅਧਿਆਪਕਾਂ ਕੋਲ ਲੈਣ ਦੀ ਵਜਾਏ ਬੇਰੁਜਗਾਰੀ ਨਾਲ ਜੂਝ ਰਹੇ ਪੜ੍ਹੇ ਲਿਖੇ ਨੌਜਵਾਨਾਂ ਕੋਲੋਂ ਲਏ ਜਾਣ ਤਾਂ ਜ਼ੋ ਸਰਕਾਰੀ ਸਕੂਲਾਂ 'ਚ ਬੱਚਿਆਂ ਨੂੰ ਵਧੀਆ ਅਤੇ ਨਿਰਵਿਘਨ ਸਿੱਖਿਆ ਮਿਲ ਸਕੇ। ਬੇਰੁਜਗਾਰ ਨੌਜਵਾਨਾਂ ਨੂੰ ਆਪਣੀ ਰੋਜ਼ੀ ਰੋਟੀ ਲਈ ਵਿਦੇਸ਼ਾਂ 'ਚ  ਜਾ  ਕੇ ਧੱਕੇ ਖਾਣ ਤੋਂ ਬਚਾਇਆ ਜਾ ਸਕੇ।