ਪਟਿਆਲਾ:- ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਬਡੂੰਗਰ ਦੇ ਗੁਰੂ ਨਾਨਕ ਨਗਰ ਸਥਿਤ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਵਿਖੇ ਸ੍ਰੀ ਗੁਰੂ ਰਵਿਦਾਸ ਸੰਤੋਖ ਸਭਾ ਵਲੋਂ ਪ੍ਰਧਾਨ ਮਹਿੰਦਰ ਸਿੰਘ ਬਡੂੰਗਰ ਮੁੱਖ ਸਲਾਹਕਾਰ ਇੰਜੀ: ਮੇਹਰ ਸਿੰਘ, ਜਨਰਲ ਸਕੱਤਰ ਜਰਨੈਲ ਸਿੰਘ (ਯੂਨੀਵਰਸਿਟੀ) ਸੁਰਜੀਤ ਸਿੰਘ ਦੇਹੜ ਅਤੇ ਮੀਤ ਪ੍ਰਧਾਨ ਸ਼ਰਨਜੀਤ ਸਿੰਘ ਦੀ ਦੇਖ ਰੇਖ ਵਿੱਚ ਸ਼ਰਧਾ ਉਤਸ਼ਾਹ ਨਾਲ ਕਰਵਾਇਆ ਗਿਆ।
 ਸ਼ਰਧਾਲੂਆਂ ਵਲੋਂ ਬਹੁ—ਗਿਣਤੀ ਵਿੱਚ ਗੁਰਦੁਆਰਾ ਸਾਹਿਬ ਨਤਮਸਤਕ ਹੋ ਕੇ ਆਸਥਾ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ ਭਾਈ ਨਿਰਮਲ ਸਿੰਘ ਕਲਿਆਣ ਵਾਲਿਆਂ ਦੇ ਕੀਰਤਨੀ ਜਥੇ ਵੱਲੋਂ ਰੱਸਭਿੰਨੇ ਕੀਰਤਨ ਰਾਹੀਂ ਅਤੇ ਇਲਾਹੀ ਬਾਣੀ ਨਾਲ ਸ਼ਰਧਾਲੂਆਂ ਨੂੰ ਜ਼ੋੜਕੇ ਨਿਹਾਲ ਕੀਤਾ ਗਿਆ। ਉਪਰੰਤ ਗੁਰਦੁਆਰਾ ਸਾਹਿਬ ਵਿਖੇ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। 
ਸਮਾਗਮ ਦੌਰਾਨ ਹੀ ਭਾਈ ਨਿਰਮਲ ਸਿੰਘ ਕਲਿਆਣ ਕੀਰਤਨੀ ਜੱਥੇ ਬਾਬਾ ਜ਼ਸਵਿੰਦਰ ਸਿੰਘ ਭੇਡਵਾਲ ਵਾਲੇ ਅਤੇ ਧਾਰਮਿਕ, ਸਮਾਜਿਕ ਸੇਵਾ ਕਾਰਜਾਂ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀਆਂ ਸ਼ਖਸ਼ੀਅਤਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਪ੍ਰਧਾਨ ਮਹਿੰਦਰ ਸਿੰਘ ਅਤੇ ਮੁੱਖ ਸਲਾਹਕਾਰ ਇੰਜੀ: ਮੇਹਰ ਸਿੰਘ, ਜਰਨੈਲ ਸਿੰਘ, ਸ਼ਰਨਜੀਤ ਸਿੰਘ ਨੇ ਸਾਂਝੇ ਤੌਰ ਤੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸਮਾਨਤਾ ਅਤੇ ਸਚਾਈ ਦਾ ਰਾਹ ਦਿਖਾਇਆ ਅਤੇ ਮਾਨਵਤਾ ਨੂੰ ਹੀ ਸਭ ਤੋਂ ਵੱਡਾ ਧਰਮ ਮੰਨਿਆ।
 ਉਨ੍ਹਾਂ ਨੇ ਜਾਤ ਪਾਤ, ਭੇਵ—ਭਾਵ ਦੇ ਮਤਭੇਦ ਦਾ ਖੰਡਨ ਕੀਤਾ ਅਤੇ ਸਮਾਨਤਾ ਵਾਲੇ ਸਮਾਜ ਦੀ ਸਿਰਜਣਾ ਦਾ ਸਮੁੱਚੀ ਦੁਨੀਆ ਨੂੰ ਸੁਨੇਹਾ ਦਿੱਤਾ ਤੇ ਸਿਖਾਇਆ ਕਿ ਪ੍ਰਮਾਤਮਾ ਇੱਕ ਹੈ ਅਤੇ ਹਰ ਮਨੁੱਖ ਵਿੱਚ ਵੱਸਦਾ ਹੈ। ਉਨ੍ਹਾਂ ਸਭ ਧਰਮਾਂ ਦੇ ਲੋਕਾਂ ਨੂੰ ਏਕਤਾ ਅਤੇ ਸੇਵਾ ਦਾ ਪਾਠ ਪੜਾਇਆ। 
ਇਸ ਮੌਕੇ ਮਾਸਟਰ ਰਾਜਿੰਦਰ ਸਿੰਘ, ਨਰਿੰਦਰਪਾਲ ਸਿੰਘ, ਭਲਿੰਦਰ ਸਿੰਘ ਟੋਨੀ, ਹਰਨੇਕ ਸਿੰਘ ਸੈਣੀ, ਸੁਬੇ. ਸ਼ਰਮ ਸਿੰਘ, ਹਰਪਿੰਦਰ ਕੌਰ, ਮਨਜੀਤ ਕੌਰ, ਸਿਮਰਨਪ੍ਰੀਤ ਕੌਰ, ਮਨਜੀਤ ਕੌਰ ਦੇਹੜ, ਰਾਜਿੰਦਰ ਸਿੰਘ ਧੀਮਾਨ, ਰਣਜੀਤ ਸਿੰਘ ਖਾਲਸਾ, ਸਤਨਾਮ ਸਿੰਘ, ਲਾਭ ਸਿੰਘ ਪ੍ਰਤਾਪ ਨਗਰ, ਬਹਾਦਰ ਸਿੰਘ, ਸਤਨਾਮ ਸਿੰਘ, ਦਰਸ਼ਨ ਸਿੰਘ, ਜਰਨੈਲ ਸਿੰਘ, ਰਘੁਬੀਰ ਸਿੰਘ ਫੌਜੀ, ਰਾਜ ਸਿੰਘ ਮਾਨ, ਗੋਕੁਲ ਚੰਦ ਆਦਿ ਹਾਜਰ ਸਨ। ਇਸ ਸ਼ੁਭ ਮੌਕੇ ਸ਼ਰਧਾਲੂਆਂ ਨੂੰ ਅਤੁੱਟ ਲੰਗਰ ਵਰਤਾਇਆ ਗਿਆ।