ਚੰਡੀਗੜ੍ਹ, 7 ਮਾਰਚ:- ਅਸਮ ਦੇ ਕਾਰਬੀ ਆਂਗਲੋਂਗ ਵਿੱਚ ਹੋਈ ਸੁਖੋਈ (ਐਸਯੂ-30 ਐਮਕੇਆਈ) ਵਿਮਾਨ ਦੁਰਘਟਨਾ ਵਿੱਚ ਸ਼ਹੀਦ ਹੋਏ ਸਕਵਾਡ੍ਰਨ ਲੀਡਰ ਅਨੁਜ ਵਸ਼ਿਸ਼ਠ ਦਾ ਸ਼ਨੀਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਕਕਰਾਨਾ ਵਿੱਚ ਫੌਜੀ ਸਨਮਾਨ ਨਾਲ ਅੰਤਮ ਸੰਸਕਾਰ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਗ੍ਰਾਮੀਣਾਂ, ਜਨਪ੍ਰਤੀਨਿਧੀਆਂ ਅਤੇ ਪ੍ਰਸਾਸ਼ਨਿਕ ਅਧਿਕਾਰੀਆਂ ਨੇ ਉਨ੍ਹਾਂ ਨੂੰ ਭਾਵਭਿਨੀ ਸ਼ਰਧਾਂਜਲੀ ਅਰਪਿਤ ਕੀਤੀ।
ਇੱਕ ਸਰਕਾਰ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸੂਬਾ ਸਰਕਾਰ ਵੱਲੋਂ ਸਹਿਕਾਰਤਾ ਮੰਤਰੀ ਡਾ. ਅਰਵਿੰਦ ਕੁਮਾਰ ਸ਼ਰਮਾ ਨੇ ਸ਼ਹੀਦ ਸਕਵਾਡ੍ਰਨ ਲੀਡਰ ਅਨੁਜ ਵਸ਼ਿਸ਼ਠ ਦੇ ਪਾਰਥਿਵ ਸ਼ਰੀਰ 'ਤੇ ਪੁਸ਼ਪ ਚੱਕਰ ਅਰਪਿਤ ਕਰ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਸੋਗ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰ ਆਪਣੀ ਸੰਵੇਦਨਾਵਾਂ ਵਿਅਕਤ ਕੀਤੀਆਂ। ਆਪਣੈ ਸ਼ਰਧਾਂਜਲੀ ਸੰਦੇਸ਼ ਵਿੱਚ ਉਨ੍ਹਾਂ ਨੇ ਕਿਹਾ ਕਿ ਸ਼ਹੀਦ ਅਨੁਜ ਵਸ਼ਿਸ਼ਠ ਦੀ ਕਮੀ ਨਾ ਸਿਰਫ ਉਨ੍ਹਾਂ ਦੇ ਪਰਿਵਾਰ ਸਗੋ ਪੂਰੇ ਦੇਸ਼ ਨੂੰ ਹਮੇਸ਼ਾ ਮਹਿਸੂਸ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਰੱਖਿਆ ਲਈ ਦਿੱਤਾ ਗਿਆ ਉਨ੍ਹਾਂ ਦਾ ਸਰਵੋਚ ਬਲਿਦਾਨ ਸਦਾ ਯਾਦ ਰੱਖਿਆ ਜਾਵੇਗਾ।
ਸ਼ਹੀਦ ਦੇ ਅੰਤਮ ਸੰਸਕਾਰ ਵਿੱਚ ਸਾਂਸਦ ਦੀਪੇਂਦਰ ਸਿੰਘ ਹੁਡਾ, ਵਿਧਾਇਕ ਕੁੰਤਲਾ ਖਟਕ ਸਮੇਤ ਵੱਡੀ ਗਿਣਤੀ ਵਿੱਚ ਮਾਣਯੋਗ ਵਿਅਕਤੀ ਅਤੇ ਗ੍ਰਾਮੀਣ ਮੌਜੂਦ ਰਹੇ।
ਅਸਮ ਵਿੱਚ ਸੁਖੋਈ ਜਹਾਜ ਦੁਰਘਟਨਾ ਵਿੱਚ ਸ਼ਹੀਦ ਹੋਏ ਸਕਵਾਡ੍ਰਨ ਲੀਡਰ ਅਨੁਜ ਵਸ਼ਿਸ਼ਠ ਨੂੰ ਊਨ੍ਹਾਂ ਦੇ ਜੱਦੀ ਪਿੰਡ ਕਕਰਾਨਾ ਵਿੱਚ ਦਿੱਤੀ ਗਈ ਅੰਤਮ ਵਿਦਾਈ
