ਅੰਬਾਲਾ, 5 ਫਰਵਰੀ:- ਅੰਬਾਲਾ ਕੈਂਟ ਦੇ ਤਿੰਨ ਸਮਾਜ ਸੇਵੀਆਂ ਡਾ. ਜੁਗਿੰਦਰ ਸਿੰਘ (ਪ੍ਰਧਾਨ ਰੋਟਰੀ ਕਲੱਬ) ਅਮਰ ਆਰੀਆ ਅਤੇ ਚਮਨ ਲਾਲ ਨੇ ਮਿਲ ਕੇ ਮਿਸ਼ਨ ਸੰਯੋਗ ਕਾ ਪਰਿਆਸ ਦੇ ਤਹਿਤ ਕੈਂਟ ਦੀ ਟਾਂਗਰੀ ਨਦੀ ਦੇ ਅੰਦਰ ਸਥਿਤ ਮਲੀਨ ਬਸਤੀ ਵਿਚ ਰਹਿ ਰਹੇ ਬੱਚਿਆਂ ਲਈ ਤਿੰਨ ਦਿਨ ਗਰਮ ਕੱਪੜੇ ਅਤੇ ਬੂਟ ਵੰਡ ਕੇ ਲੋੜਵੰਦਾਂ ਦੀ ਸਹਾਇਤਾ ਕੀਤੀ ਹੈ। ਜਾਣਕਾਰੀ ਦਿੰਦਿਆਂ ਡਾ. ਜੁਗਿੰਦਰ ਸਿੰਘ ਨੇ ਦੱਸਿਆ ਕਿ  ਤਿੰਨ ਦਿਨਾਂ ਵਿਚ ਉਨ੍ਹਾਂ ਨੇ 60 ਦੇ ਕਰੀਬ ਬੱਚਿਆਂ ਨੂੰ ਗਰਮ ਕੱਪੜੇ ਅਤੇ ਬੂਟ ਵੰਡੇ ਹਨ। 
ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ 16 ਦਸੰਬਰ 2025 ਤੋਂ 3 ਫਰਵਰੀ 2026 ਤੱਕ ਉਨ੍ਹਾਂ ਵੱਲੋਂ ਫਰੂਕਾ ਖ਼ਾਲਸਾ ਸਕੂਲ ਦੇ ਬਾਹਰ ਗਰਮ ਕੱਪੜਿਆਂ ਦਾ ਸਟਾਲ ਲਾਇਆ ਗਿਆ ਸੀ ਜਿਸ ਰਾਹੀਂ ਉਨ੍ਹਾਂ ਨੇ ਹਜਾਰਾਂ ਲੋੜਵੰਦਾਂ ਨੂੰ ਪੁਰਾਣੇ ਗਰਮ ਕੱਪੜੇ ਅਤੇ ਨਵੇਂ ਕੰਬਲ ਪ੍ਰਦਾਨ ਕੀਤੇ ਹਨ। ਉਨ੍ਹਾਂ ਦੱਸਿਆ ਕਿ ਅਮਨ ਆਰੀਆ ਝੁੱਗੀ-ਝੌਂਪੜੀ ਵਿਚ ਰਹਿ ਰਹੇ ਬੱਚਿਆਂ ਲਈ ਸਕੂਲ ਵੀ ਚਲਾ ਰਹੇ ਹਨ।