ਹੁਸ਼ਿਆਰਪੁਰ- ਜਿਲਾ ਹੁਸ਼ਿਆਰਪੁਰ ਦੀਆਂ ਐਸਕੇਐਮ ਵਿੱਚ ਸ਼ਾਮਿਲ ਜਥੇਬੰਦੀਆਂ ਦਾ ਡੈਪੂਟੇਸ਼ਨ ਜਗਤਾਰ ਸਿੰਘ ਭਿੰਡਰ ਕਿਰਤੀ ਕਿਸਾਨ ਯੂਨੀਅਨ ਦਵਿੰਦਰ ਸਿੰਘ ਕੱਕੋਂ ਜਮਹੂਰੀ ਕਿਸਾਨ ਸਭਾ, ਰਜਿੰਦਰ ਸਿੰਘ ਆਜ਼ਾਦ ਬੀਕੇਯੂ ਏਕਤਾ ਦਾ ਉਗਰਾਹਾਂ, ਰਣਜੀਤ ਸਿੰਘ ਬਾਜਵਾ ਦੁਆਬਾ ਕਿਸਾਨ ਕਮੇਟੀ, ਸਿਰਨਾਗਰ ਸਿੰਘ ਬੀਕੇਯੂ ਕਾਦੀਆਂ, ਗੁਰਜਪਾਲ ਸਿੰਘ ਬੀਕੇਯੂ ਰਾਜੇਵਾਲ, ਇੰਦਰਪਾਲ ਸਿੰਘ ਕੁਲ ਹਿੰਦ ਕਿਸਾਨ ਸਭਾ, ਚਰਨਜੀਤ ਸਿੰਘ ਭਿੰਡਰ ਪੰਜਾਬ ਕਿਸਾਨ ਯੂਨੀਅਨ, ਦੀ ਅਗਵਾਈ ਵਿੱਚ ਇੱਕ ਵੱਡਾ ਵਫਦ ਹੜ ਪੀੜਤਾਂ ਦੇ ਯੋਗ ਮੁਆਵਜੇ ਦੀ ਅਦਾਇਗੀ ਦੇ ਸਬੰਧ ਵਿੱਚ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ੍ਰੀਮਤੀ ਆਸ਼ਿਕਾ ਜੈਨ ਨੂੰ ਮਿਲਿਆ।
ਵਫਦ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਤੇ ਸ੍ਰੀ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਲਈ ਮੰਗ ਪੱਤਰ ਦਿੱਤੇ। ਵਫਦ ਨੇ ਮੰਗ ਕੀਤੀ ਕਿ ਹੜ ਆਉਣ ਦੇ ਕਾਰਨਾ ਦੀ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਦੀ ਅਗਵਾਈ ਵਿੱਚ ਪੜਤਾਲ ਕਰਵਾ ਕੇ ਦੋਸ਼ੀ ਪਾਏ ਜਾਣ ਵਾਲੇ ਅਧਿਕਾਰੀਆਂ ਵਿਰੁੱਧ ਸਖਤ ਪ੍ਰਸ਼ਾਸਕੀ ਕਾਰਵਾਈ ਕੀਤੀ ਜਾਵੇ ਅਤੇ ਅੱਗੇ ਵਾਸਤੇ ਸਮਾਂ ਰਹਿੰਦਿਆਂ ਡੈਮਾਂ, ਨਹਿਰਾਂ ਦੀ ਡੀਸਿਲਟਿੰਗ ਕਰਵਾਈ ਜਾਵੇ।
ਦਰਿਆਵਾਂ ਦੀਆਂ ਢੁੱਸੀਆਂ ਦੇ ਬੰਨ ਮਜਬੂਤ ਕੀਤੇ ਜਾਣ, ਤੇ ਮੌਸਮ ਵਿਭਾਗ ਦੀਆਂ ਰਿਪੋਰਟਾਂ ਅਨੁਸਾਰ ਪਾਣੀ ਦੀ ਸਟੋਰਜ਼ ਲੋੜ ਅਨੁਸਾਰ ਡੈਮਾਂ ਵਿੱਚ ਰੱਖੀ ਜਾਵੇ। ਉਹਨਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਵਲੋਂ ਪੰਜਾਬ ਦੇ ਹੜਾਂ ਨੂੰ ਕੌਮੀ ਆਫਤ ਮੰਨ ਕੇ ਨੁਕਸਾਨ ਅਤੇ ਮੁੜ ਵਸੇਵੇ ਲਈ ਇਸ ਦੀ ਭਵਿੱਖੀ ਰੋਕਥਾਮ ਕਰਨ ਦਾ ਪ੍ਰਬੰਧ ਕੀਤਾ ਜਾਵੇ, ਅਤੇ ਬੁਨਿਆਦੀ ਢਾਂਚੇ ਦੀ ਮੁੜ ਉਸਾਰੀ ਲਈ 25 ਹਜਾਰ ਕਰੋੜ ਰੁਪਏ ਦਾ ਵਿਸ਼ੇਸ਼ ਵਿੱਤੀ ਪੈਕਜ ਦਿੱਤਾ ਜਾਵੇ, ਸਮਾਂ ਰਹਿੰਦਿਆਂ ਦਰਿਆਵਾਂ ਦੇ ਕਿਨਾਰਿਆਂ ਦੇ ਨੇੜੇ ਹੋ ਰਹੀ ਗੈਰ ਕਾਨੂੰਨੀ ਮਾਈਨਿੰਗ ਬੰਦ ਕਰਵਾਈ ਜਾਵੇ, ਦਰਿਆਵਾਂ ਅਤੇ ਡਰੇਨਾਂ ਦੀ ਸਫਾਈ ਕਰਵਾਈ ਜਾਵੇ।
ਦਰਿਆਵਾਂ ਵਿੱਚ ਡਾਫ ਲੱਗਣ ਵਾਲੀਆਂ ਥਾਵਾਂ ਤੇ ਡਾਫ ਲੱਗਣ ਲਈ ਲੋੜੀਂਦੇ ਕਦਮ ਉਠਾਏ ਜਾਣ, ਦਰਿਆਵਾਂ ਨਾਲ ਲੱਗਦੀਆਂ ਆਬਾਦਕਾਰਾਂ ਦੀਆਂ ਕੱਚੀਆਂ ਜਮੀਨਾਂ ਜਿਨਾਂ ਦੀਆਂ ਗਰਦਾਵਰੀਆਂ ਪਿਛਲੇ ਸਮੇਂ ਵਿੱਚ ਤੋੜ ਦਿੱਤੀਆਂ ਗਈਆਂ ਸਨ ਜਿਵੇਂ ਫਿਰੋਜ਼ਪੁਰ ਜ਼ਿਲ੍ਹੇ ਦੀ 17000 ਏਕੜ ਤੋਂ ਵੱਧ ਅਤੇ ਅੰਮ੍ਰਿਤਸਰ ਜਿਲ੍ਹੇ ਦੀ 10386 ਏਕੜ ਉਨਾਂ ਸਮੇਤ ਸਾਰੇ ਕਾਰਜਸ਼ਕਾਰਾਂ ਨੂੰ ਹੜਾਂ ਕਾਰਨ ਹੋਏ ਨੁਕਸਾਨ ਦਾ ਪੂਰਾ ਮੁਆਵਜਾ ਦਿੱਤਾ ਜਾਵੇ, ਹੜ ਪੀੜਤ ਕਿਸਾਨਾਂ ਨੂੰ ਬਿਨਾਂ ਕਿਸੇ ਸ਼ਰਤ ਤੋਂ ਖੇਤਾਂ ਵਿੱਚੋਂ ਰੇਤ/ਗਾਰ ਚੱਕਣ ਦੀ ਪੱਕੇ ਤੌਰ ਤੇ ਖੁੱਲ ਦਿੱਤੀ ਜਾਵੇ,
ਐਸਕੇਐਮ ਦੇ ਵਫਦ ਨੇ ਕਾਸ਼ਤਕਾਰਾਂ ਨੂੰ ਹੜਾਂ ਕਾਰਨ ਤਬਾਹ ਹੋਈਆਂ ਫਸਲਾਂ ਦਾ ਮੁਆਵਜ਼ਾ 70000/- ਰੁਪਏ ਪ੍ਰਤੀ ਏਕੜ ਅਤੇ ਮਜ਼ਦੂਰਾਂ ਨੂੰ ਇਸ ਦੇ 10% ਦੇ ਹਿਸਾਬ ਨਾਲ ਦਿੱਤਾ ਜਾਵੇ, ਇਸ ਲਈ ਪੰਜ ਏਕੜ ਦੀ ਸ਼ਰਤ ਹਟਾਈ ਜਾਵੇ, ਆਫਤ ਪ੍ਰਬੰਧਨ ਦੀ ਨੁਕਸਦਾਰ ਮੁਆਵਜ਼ਾ/ ਰਾਹਤ ਨੀਤੀ ਨੂੰ ਬਦਲ ਕੇ ਜਿੰਨਾ ਨੁਕਸਾਨ ਉਨਾਂ ਮੁਆਵਜ਼ਾ ਦੇ ਆਧਾਰ ਤੇ ਮੁਆਵਜ਼ਾ ਨੀਤੀ ਬਣਾਈ ਜਾਵੇ। ਮੁਆਵਜ਼ਾ ਪ੍ਰਕਿਰਿਆ ਨੀਤੀ ਬੰਧ ਕੀਤੀ ਜਾਵੇ।
ਹੜਾਂ ਦੌਰਾਨ ਮਾਰੇ ਗਏ ਮਿਰਤਕ ਦੇ ਪਰਿਵਾਰਾਂ ਨੂੰ 25 ਲੱਖ ਰੁਪਏ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ, ਢਹੇ ਹੋਏ ਮਕਾਨਾਂ ਦਾ 10 ਲੱਖ, ਗਾਂ ਮੱਝ ਵਗੈਰਾ ਪਸ਼ੂਆਂ ਦਾ ਇਕ ਲੱਖ, ਭੇੜ, ਬੱਕਰੀ ਅਤੇ ਛੋਟੇ ਪਸ਼ੂਆਂ ਆਦਿ ਦਾ 20000/- ਰੁਪਏ ਪ੍ਰਤੀ ਪਸ਼ੂ ਮੁਆਵਜ਼ਾ ਦਿੱਤਾ ਜਾਵੇ, ਮਜ਼ਦੂਰ ਪਰਿਵਾਰਾਂ ਨੂੰ ਇਕ ਲੱਖ ਰੁਪਏ ਪ੍ਰਤੀ ਪਰਿਵਾਰ ਯਕਮੁਸ਼ਤ ਸਹਾਇਤਾ ਦਿੱਤੀ ਜਾਵੇ, ਗੰਨੇ ਦੀ ਨੁਕਸਾਨੀ ਫਸਲ ਦਾ ਇਕ ਲੱਖ ਰੁਪਏ ਪ੍ਰਤੀ ਏਕੜ ਦਿੱਤਾ ਜਾਵੇ।
ਜਿਹੜੀਆਂ ਜਮੀਨਾਂ ਵਿੱਚ ਗਾਰ ਅਤੇ ਰੇਤਾ ਭਰ ਗਈ, ਵੱਡੇ ਪੱਧਰ ਤੇ ਮਿੱਟੀ ਖੋਰ ਕੇ ਡੂੰਘੇ ਟੋਏ ਪੈ ਗਏ ਹਨ ਉਨਾਂ ਨੂੰ ਵਾਹੀ ਯੋਗ ਬਣਾਉਣ ਲਈ ਕਿਸਾਨਾਂ ਦੀ ਆਰਥਿਕ ਮਦਦ ਕੀਤੀ ਜਾਵੇ, ਫਸਲ ਬੀਜਣ ਲਈ ਬੀਜ ਅਤੇ ਖਾਦ ਮੁਹਈਆ ਕਰਾਈ ਜਾਵੇ, ਹੜ ਪ੍ਰਭਾਵਿਤ ਖੇਤਰਾਂ ਵਿੱਚ ਹੋ ਸਕਣ ਵਾਲੀਆਂ ਬਿਮਾਰੀਆਂ ਦੀ ਅਗਾਊ ਰੋਕਥਾਮ ਲਈ ਢੁਕਵੇਂ ਪ੍ਰਬੰਧ ਕੀਤੇ ਜਾਣ, ਹਲਦੀ ਰੋਗ ਅਤੇ ਮਧਰਾ / ਬੋਨਾ ਰੋਗ ਕਾਰਨ ਝੋਨੇ ਦੀ ਫਸਲ ਤਬਾਹ ਕਰ ਦਿੱਤੀ ਹੈ।
ਇਸ ਨੁਕਸਾਨ ਦੀ ਭਰਭਾਈ ਲਈ 30000/- ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ, ਪਰਾਲੀ ਨੂੰ ਅੱਗ ਦੀ ਰੋਕਥਾਮ ਲਈ ਕਿਸਾਨਾਂ ਨੂੰ 200 ਰੁਪਏ ਪ੍ਰਤੀ ਕੁਇੰਟਲ ਜਾਂ 7000 ਰੁਪਏ ਪ੍ਰਤੀ ਏਕੜ ਸਹਾਇਤਾ ਦਿੱਤੀ ਜਾਵੇ, ਡੀਏਪੀ ਅਤੇ ਜੂਰੀਆ ਖਾਦ ਦੇ ਨਾਲ ਬੇ ਲੋੜੀਆਂ ਖਾਦਾਂ ਅਤੇ ਦਵਾਈਆਂ ਜ਼ਬਰਦਸਤੀ ਕਿਸਾਨਾਂ ਸਿਰ ਮੜਨੀਆਂ ਬੰਦ ਕੀਤੀਆਂ ਜਾਣ, ਝੋਨੇ ਦੀ ਨਮੀਂ ਮਾਤਰਾ 17 ਦੀ ਥਾਂ 22 ਕੀਤੀ ਜਾਵੇ, ਪੰਜਾਬ ਸਰਕਾਰ ਆਪਣੀ ਫਸਲ ਬੀਮਾ ਯੋਜਨਾ ਬਣਾਈ ਜਾਵੇ, ਜਿਸ ਵਿੱਚ ਇੱਕ ਏਕੜ ਨੂੰ ਇਕਾਈ ਮੰਨਿਆ ਜਾਵੇ, ਨੈਸ਼ਨਲ ਹਾਈਵੇ ਵਿੱਚ ਅਕਵਾਇਰ ਕੀਤੀਆਂ ਗਈਆਂ ਜਮੀਨਾਂ ਵਿੱਚ ਡਿਸਕਨੈਕਟ ਹੋਈਆਂ ਮੋਟਰਾਂ ਦੇ ਦੁਬਾਰਾ ਕਨੈਕਸ਼ਨ ਜਲਦੀ ਤੋਂ ਜਲਦੀ ਦਿੱਤੇ ਜਾਣ।
ਇਸ ਸਮੇਂ ਅਮਰੀਕ ਸਿੰਘ, ਭੁਪਿੰਦਰ ਸਿੰਘ, ਰਣਜੀਤ ਸਿੰਘ ਬਾਜਵਾ, ਜਗਦੀਪ ਸਿੰਘ, ਮਾਸਟਰ ਸ਼ਿੰਗਾਰਾ ਸਿੰਘ, ਮਾਸਟਰ ਮਹਿੰਦਰ ਪਾਲ, ਜਗਤਾਰ ਸਿੰਘ ਕਾਲੜਾ, ਸਰਬਜੀਤ ਸਿੰਘ ਰੰਧਾਵਾ, ਡਾਕਟਰ ਸੁਖਦੇਵ ਸਿੰਘ ਢਿੱਲੋ, ਮਲਕੀਤ ਸਿੰਘ ਸਲੇਮਪੁਰੀ, ਮਨਜੀਤ ਸਿੰਘ ਬਾਜਵਾ, ਗੁਰਚਰਨ ਸਿੰਘ, ਸ਼ੇਰ ਜੰਗ ਬਹਾਦਰ, ਓੰਕਾਰ ਨਾਥ, ਸ਼ਾਮ ਸਿੰਘ, ਚਾਨਣ ਰਾਮ, ਸ਼ਿਵ ਕੁਮਾਰ ਬਾਲੀ, ਮਹਿੰਦਰ ਸਿੰਘ, ਪਰਮਜੀਤ ਸਿੰਘ, ਗੁਰਵਿੰਦਰ ਸਿੰਘ, ਸਤਨਾਮ ਸਿੰਘ, ਇੰਦਰਪਾਲ ਸਿੰਘ, ਅਤੇ ਹੋਰ ਕਿਸਾਨ ਸਾਥੀ ਹਾਜ਼ਰ ਸਨ।
ਐਸਕੇਐਮ ਵੱਲੋਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਰਾਹੀਂ ਕੇਂਦਰ ਸਰਕਾਰ ਅਤੇ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਗਿਆ ਮੰਗ ਪੱਤਰ
