ਜਲੰਧਰ- ਦੁਬਈ ਦੀ ਧਰਤੀ ਤੇ ਵੀਰ ਜਗਤਾਰ ਸਿੰਘ ਜੱਗੀ ਨਿੱਜਰ ਤੇ ਸ਼੍ਰੀ ਗੁਰੂ ਰਵਿਦਾਸ ਸਭਾ ਯੂ਼.ਏ.ਈ. (ਦੁਬਈ ) ਦੇ ਪ੍ਰਧਾਨ ਸਾਹਿਬ ਰਾਮ ਪਾਲ ਜੀ ਵਾਇਸ ਪ੍ਰਧਾਨ ਬਿੱਟੂ ਚੁੰਬਰ ਰਵਿਦਾਸੀਆ ਜੀ ਕੈਸ਼ੀਅਰ ਨਿਰਮਲ ਸਿੰਘ ਜੀ ਤੇ ਸਾਰੀ ਹੀ ਸਭਾ ਵੱਲੋਂ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਪ੍ਰਗਟ ਦਿਵਸ 26.10.2025 ਨੂੰ, ਕ੍ਰਰਾਉਨ ਪੈਲਸ ਹੋਟਲ ਅਜਮਾਨ ਵਿਖੇ ਮਨਾਇਆ ਗਿਆ।
ਜਿਸ ਵਿੱਚ ਗਾਇਕ ਸਰਬਜੀਤ ਸਹੋਤਾ ਨੇ ਆਪਣੇ ਧਾਰਮਿਕ ਅਤੇ ਕੌਮੀ ਗੀਤਾਂ ਨਾਲ ਦੁਬਈ ਵਿਚ ਵੱਸਦੀਆਂ ਸੰਗਤਾਂ ਨੂੰ ਕੀਤਾ ਨਿਹਾਲ। ਤੇ ਇਸ ਮੌਕੇ ਭਗਵਾਨ ਵਾਲਮੀਕਿ ਬ੍ਰਹਮ ਗਿਆਨ ਜਾਗ੍ਰਿਤੀ ਇੰਟਰਨੈਸ਼ਲ ਸੰਸਥਾ ਦੇ ਮੈਂਬਰ ਸਾਹਿਬ ਤੇ ਪ੍ਰਧਾਨ ਸਤਪਾਲ ਹੰਸ ਜੀ ਵੱਲੋਂ ਬਹੁਤ ਮਾਣ ਸਤਿਕਾਰ ਬਖਸ਼ਿਆ ਗਿਆ।
ਗਾਇਕ ਸਰਬਜੀਤ ਸਹੋਤਾ ਜੀ ਨੇ ਦੁਬਈ ਦੀ ਧਰਤੀ ਤੇ ਭਗਵਾਨ ਵਾਲਮੀਕਿ ਜੀ ਦੇ ਤੇ ਕੋਮੀ ਗੀਤਾਂ ਨਾਲ ਸੰਗਤਾਂ ਨੂੰ ਕੀਤਾ ਨਿਹਾਲ
