ਨਵਾਂਸ਼ਹਿਰ:- ਇਸ ਮੌਕੇ ਸ਼੍ਰੀ ਦਿਨੇਸ਼ ਮੁਨੀ ਜੀ, ਸ਼੍ਰੀ ਦ੍ਵਿਪੇਂਦਰ ਮੁਨੀ ਜੀ, ਅਤੇ ਸ਼੍ਰੀ ਪੁਸ਼ਪੇਂਦਰ ਮੁਨੀ ਮਹਾਰਾਜ ਨੇ ਕਿਹਾ ਕਿ ਸਮਾਜ ਦੇ ਕਿਸੇ ਵੀ ਲੋੜਵੰਦ ਵਿਅਕਤੀ ਦੀ ਮਦਦ ਕਰਨਾ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ। ਸਾਨੂੰ ਹਰ ਗਰੀਬ ਅਤੇ ਲੋੜਵੰਦ ਦੀ ਸੇਵਾ ਕਰਨ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ  ਪਾਠ ਕੀਤਾ ਅਤੇ ਸਾਰਿਆਂ ਨੂੰ ਅਸ਼ੀਰਵਾਦ ਦਿੱਤਾ। 
ਸ਼੍ਰੀ ਵਰਧਮਾਨ ਜੈਨ ਸੇਵਾ ਸੰਘ ਦੇ ਪ੍ਰਧਾਨ ਮੁਨੀਸ਼ ਜੈਨ ਅਤੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਐਲਾਨ ਕੀਤਾ ਕਿ ਅੱਜ 150ਵੇਂ ਰਾਸ਼ਨ ਵੰਡ ਸਮਾਰੋਹ ਦੌਰਾਨ 20 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। 
ਇਸ ਮੌਕੇ ਸ਼੍ਰੀ ਵਰਧਮਾਨ ਜੈਨ ਸੇਵਾ ਸੰਘ ਦੇ ਪ੍ਰਧਾਨ ਮੁਨੀਸ਼ ਜੈਨ, ਜਨਰਲ ਸਕੱਤਰ ਰਤਨ ਕੁਮਾਰ ਜੈਨ, ਖਜਾਨਚੀ ਅਚਲ ਜੈਨ, ਐਸ.ਐਸ ਜੈਨ ਸਭਾ ਦੇ ਪ੍ਰਧਾਨ ਸੁਰਿੰਦਰ ਜੈਨ, ਰਾਕੇਸ਼ ਜੈਨ ਬੱਬੀ, ਪੰਕਜ ਜੈਨ, ਦਰਸ਼ਨ ਜੈਨ, ਰਾਜੇਸ਼ ਜੈਨ, ਰਜਨੀਸ਼ ਜੈਨ, ਪੁਨੀਤ ਜੈਨ, ਰਾਜੂ,ਹਰੀਸ਼ ਸਮੇਤ ਸ਼੍ਰੀ ਵਰਧਮਾਨ ਜੈਨ ਸੇਵਾ ਸੰਘ ਦੇ ਅਧਿਕਾਰੀ ਹਾਜ਼ਰ ਸਨ।