ਮੁਕੇਰੀਆਂ:- ਮਿਤੀ 23.09.2025 ਨੂੰ ਆਈ. ਕੇ.ਗੁਜ਼ਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਹੁਸ਼ਿਆਰਪੁਰ ਕੈਂਪਸ ਵਿਖੇ ਸੰਸਥਾ ਦੇ ਸਮੂਹ ਵਿਿਦਆਰਥੀਆਂ ਅਤੇ ਸਟਾਫ ਦੁਆਰਾ ਮਿਲ ਕੇ ਨਵੇਂ ਵਿਦਅਕ ਸੈਸ਼ਨ ਦੀ ਅਰੰਭਤਾ ਅਤੇ ਸਰਬੱਤ ਦੇ ਭਲੇ ਲਈ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ। ਇਸ ਵਿੱਚ ਰਾਗੀ ਸਾਹਿਬਾਨਾ ਦੁਆਰਾ ਰਸ ਭਿੰਨਾ ਗੁਰਬਾਣੀ ਕੀਰਤਨ ਦਾ ਗਾਇਨ ਕੀਤਾ ਗਿਆ।
ਇਸ ਪਵਿੱਤਰ ਮੌਕੇ ਤੇ ਪ੍ਰੋ. (ਡਾ.) ਵਿਕਾਸ ਚਾਵਲਾ ਜੀ ਡਾਇਰੈਕਟਰ, ਹੁਸ਼ਿਆਰਪੁਰ ਕੈਂਪਸ ਨੇ ਵਿਦਆਰਥੀਆਂ ਨੂੰ ਪੜ੍ਹਾਈ ਦੇ ਨਾਲ ਗੁਰੂਆ ਦੁਆਰਾ ਦਿਖਾਏ ਸੱਚੇ ਮਾਰਗ ਤੇ ਚੱਲ ਕੇ ਚੰਗੇ ਆਚਰਣ ਦਾ ਨਿਰਮਾਣ ਕਰਨ ਦਾ ਸੁਨੇਹਾ ਦਿੱਤਾ। ਇਸ ਮੌਕੇ ਤੇ ਗੁਰੁ ਕਾ ਲੰਗਰ ਅਤੁੱਟ ਵਰਤਾਇਆ ਗਿਆ।
ਇਸ ਸਮਾਗਮ ਵਿੱਚ ਫੈਕਲਟੀ ਅਤੇ ਸਟਾਫ਼ ਮੈਂਬਰਾਂ, ਸ਼੍ਰੀ ਗਗਨਜੋਤ ਸਿੰਘ ਡਿਪਟੀ ਰਜਿਸਟਰਾਰ, ਡਾ. ਸੁਨੀਲ ਕੁਮਾਰ ਮਾਹਲਾ, ਕੈਂਪਸ ਕੋਆਰਡੀਨੇਟਰ, ਡਾ. ਬ੍ਰਿਜੇਸ਼ ਬਾਕਰੀਆ, ਡਾ.ਅਮਿਤ ਹਾਂਡਾ, ਡਾ.ਕੁਲਵਿੰਦਰ ਸਿੰਘ ਪਰਮਾਰ, ਡਾ. ਅਮਿਤ ਬਾਂਸਲ, ਡਾ. ਰਿੰਕੂ ਵਾਲੀਆ, ਡਾ. ਸੋਨੂੰ ਬਾਲਾ ਗਰਗ, ਡਾ. ਰਣਜੀਤ ਸਿੰਘ, ਇੰਜ. ਉਮੇਸ਼ ਕੁਮਾਰ, ਇੰਜ. ਮਾਨਸੀ, ਇੰਜ.ਰਵਨੀਤ ਕੌਰ, ਇੰਜ. ਸ਼ਹਿਨਾਜ਼, ਇੰਜ. ਕਿਰਨਜੀਤ ਕੌਰ, ਡਾ. ਅਜੈ ਸਿੰਘ ਵਰਮਾ, ਡਾ. ਨਿਤਨ ਮਹੇ, ਇੰਜ. ਗੁਰਵਿੰਦਰ ਸਿੰਘ, ਇੰਜ. ਕਵਿਤਾ, ਇੰਜ.ਪਰਮਜੀਤ ਕੌਰ, ਸ਼੍ਰੀ ਨੀਰਜ ਸ਼ਰਮਾ, ਇੰਜੀ ਰਜਿੰਦਰ ਕੁਮਾਰ, ਇੰਜ. ਪੁਨੀਤ ਕੁਮਾਰ, ਇੰਜ. ਸ਼ਕਤੀ ਕੌਸ਼ਲ, ਡਾ. ਗੁਰਪ੍ਰੀਤ ਕੌਰ, ਮਿਸ. ਰਜਵਿੰਦਰ ਕੌਰ, ਮਿਸ ਜਤਿੰਦਰ ਕੌਰ, ਮਿਸ. ਰੇਨੂੰ ਬਾਂਸਲ, ਮਿਸ. ਮਨਜੀਤ ਕੌਰ, ਮਿਸ ਖੁਸ਼ਵਿੰਦਰ ਕੌਰ, ਸ਼੍ਰੀ ਕੁਲਬੀਰ ਸਿੰਘ, ਮਿਸ ਸੋਨੀਆ ਸ਼ਾਮਲ ਹੋਏ ।
ਆਈ. ਕੇ. ਗੁਜ਼ਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਹੁਸ਼ਿਆਰਪੁਰ ਕੈਂਪਸ ਵਿਖੇ ਨਵੇਂ ਵਿਦਅਕ ਸੈਸ਼ਨ ਦੀ ਅਰੰਭਤਾ ਅਤੇ ਸਰਬੱਤ ਦੇ ਭਲੇ ਲਈ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ
