ਗੜਸ਼ੰਕਰ, 27 ਮਾਰਚ - ਗੁਰਸੇਵਾ ਇੰਸਟੀਟਿਊਟ ਆਫ ਸਾਇੰਸ ਐਂਡ ਟੈਕਨੋਲੋਜੀ ਪਨਾਮ ਦੇ ਪਿ੍ਰੰਸੀਪਲ ਡਾਕਟਰ ਅਬਦੁਲ ਰਹੀਮ ਖ਼ਾਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਬੀ ਐਸ ਸੀ, ਆਰ ਆਈ ਟੀ ਦੇ ਪਹਿਲੇ ਸਮੈਸਟਰ ਦੇ ਨਤੀਜਿਆਂ ਵਿੱਚ ਗੁਰਸੇਵਾ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ।
ਬੀਐਸਸੀ ਆਰਆਈਟੀ ਦੇ ਪਹਿਲੇ ਸਮੈਸਟਰ ਵਿੱਚ ਸ਼ਾਲਨੀ ਦੇਵੀ ਨੇ 8.83 ਗ੍ਰੇਡ ਪ੍ਰਾਪਤ ਕਰਕੇ ਪਹਿਲਾ, ਮੋਹਿਤ ਨੇ 8.54 ਗ੍ਰੇਡ ਪ੍ਰਾਪਤ ਕਰਕੇ ਦੂਸਰਾ ਅਤੇ ਕਿਰਨਦੀਪ ਕੌਰ ਨੇ 8.21 ਗ੍ਰੇਡ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ।