ਚੰਡੀਗੜ੍ਹ, 15 ਜੁਲਾਈ:- ਹਰਿਆਣਾ ਸਰਕਾਰ ਨੇ ਆਊਟਸੋਰਸਿੰਗ ਪਾਲਿਸੀ ਭਾਗ-2 ਦੇ ਅਧੀਨ ਕਾਰਜਸ਼ੀਲ ਕੰਟਰੈਕਟ ਕਰਮਚਾਰੀਆਂ ਦੀ ਸੇਵਾ ਮਿਆਦ ਦੋ ਮਹੀਨਿਆਂ ਲਈ ਵਧਾਉਣ ਦਾ ਫੈਸਲਾ ਕੀਤਾ ਹੈ। ਇਹ ਸੇਵਾ ਵਿਸਤਾਰ 1 ਜੁਲਾਈ ਤੋਂ 31 ਅਗਸਤ, 2026 ਤੱਕ ਪ੍ਰਭਾਵੀ ਰਹੇਗਾ।
ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਇਹ ਸੇਵਾ ਵਿਸਤਾਰ ਰਾਜ ਦੇ ਵੱਖ-ਵੱਖ ਸਰਕਾਰੀ ਵਿਭਾਗਾਂ, ਬੋਰਡਾਂ, ਨਿਗਮਾਂ ਅਤੇ ਪਬਲਿਕ ਇੰਟਰਪ੍ਰਾਈਸਿਸ ਵਿੱਚ ਪ੍ਰਵਾਨਿਤ ਅਸਾਮੀਆਂ ਦੇ ਵਿਰੁੱਧ ਆਊਟਸੋਰਸਿੰਗ ਪਾਲਿਸੀ ਭਾਗ-2 ਦੇ ਅਧੀਨ ਕਾਰਜਸ਼ੀਲ ਕਰਮਚਾਰੀਆਂ 'ਤੇ ਲਾਗੂ ਹੋਵੇਗਾ।
ਇਸ ਤੋਂ ਪਹਿਲਾਂ ਇਨ੍ਹਾਂ ਕਰਮਚਾਰੀਆਂ ਦੀਆਂ ਸੇਵਾਵਾਂ 30 ਜੂਨ, 2026 ਤੱਕ ਵਧਾਈਆਂ ਗਈਆਂ ਸਨ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਇਹ ਅਸਥਾਈ ਸੇਵਾ ਵਿਸਤਾਰ ਹਰਿਆਣਾ ਕੌਸ਼ਲ ਰੋਜ਼ਗਾਰ ਨਿਗਮ (ਐਚ.ਕੇ.ਆਰ.ਐਨ.) ਦੇ 25 ਮਾਰਚ, 2025 ਦੇ ਮੈਮੋਰੰਡਮ ਸੰਖਿਆ ਵਿੱਚ ਨਿਰਧਾਰਤ ਸਾਰੇ ਨਿਯਮਾਂ ਅਤੇ ਸ਼ਰਤਾਂ ਦੀ ਪੂਰਨ ਪਾਲਣਾ ਦੇ ਅਧੀਨ ਰਹੇਗਾ।
ਹਰਿਆਣਾ ਵਿੱਚ ਆਊਟਸੋਰਸਿੰਗ ਪਾਲਿਸੀ ਪਾਰਟ2 ਦੇ ਕਰਮਚਾਰੀਆਂ ਦੀਆਂ ਸੇਵਾਵਾਂ ਵਧੀਆਂ ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਜਾਰੀ ਕੀਤੇ ਨਿਰਦੇਸ਼
