ਗੜ੍ਹਸ਼ੰਕਰ, 3 ਫਰਵਰੀ:- ਗੋਰਮਿੰਟ ਟੀਚਰ ਯੂਨੀਅਨ ਬਲਾਕ ਗੜ੍ਹਸ਼ੰਕਰ -1 ਅਤੇ 2 ਦੀ ਮੀਟਿੰਗ ਗੜ੍ਹਸ਼ੰਕਰ-1 ਦੇ ਪ੍ਰਧਾਨ ਪਵਨ ਕੁਮਾਰ ਗੋਇਲ ਅਤੇ ਗੜ੍ਹਸ਼ੰਕਰ-2 ਦੇ ਪ੍ਰਧਾਨ ਅਸ਼ਵਨੀ ਰਾਣਾ ਦੀ ਪ੍ਰਧਾਨਗੀ ਹੇਠ ਗਾਂਧੀ ਪਾਰਕ ਗੜ੍ਹਸ਼ੰਕਰ ਵਿੱਚ ਹੋਈ। ਮੀਟਿੰਗ ਵਿੱਚ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਪ੍ਰਧਾਨ ਸ਼ਾਮ ਸੁੰਦਰ ਤੇ  ਪੈਨਸ਼ਨਰਜ਼ ਆਗੂ ਬਲਵੰਤ ਰਾਮ ਉਚੇਚੇ ਤੋਰ ‘ਤੇ ਹਾਜ਼ਰ ਹੋਏ।
 ਮੀਟਿੰਗ ਵਿੱਚ ਸਭ ਤੋਂ ਪਹਿਲਾਂ ਗੌਰਮਿੰਟ ਟੀਚਰਜ਼ ਯੂਨੀਅਨ ਦੇ  ਸਾਬਕਾ ਪ੍ਰਧਾਨ ਸ. ਪਿਆਰਾ ਸਿੰਘ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਸਦੀਵੀ ਵਿਛੋੜੇ ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਜਥੇਬੰਦੀ ਲਈ  ਕੀਤੀਆਂ ਬਹੁਮੁੱਲੀਆਂ ਸੇਵਾਵਾਂ ਨੂੰ ਯਾਦ ਕੀਤਾ ਗਿਆ। ਮੀਟਿੰਗ ਦੌਰਾਨ ਦੋ ਮਿੰਟ ਦਾ ਮੌਨ ਰੱਖ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
      ਮੀਟਿੰਗ ਦੌਰਾਨ ਫੈਸਲਾ ਲਿਆ ਗਿਆ ਜੀਟੀਯੂ ਅਤੇ ਪੁਰਾਣੀ ਪੈਨਸ਼ਨ ਬਹਾਲ ਸੰਘਰਸ਼ ਕਮੇਟੀ ਇਕਾਈ ਗੜਸ਼ੰਕਰ ਦੁਆਰਾ ਪੁਰਾਣੀ ਪੈਨਸ਼ਨ ਸਕੀਮ ਬਨਾਮ ਨਵੀਂ ਪੈਨਸ਼ਨ ਸਕੀਮ ਬਨਾਮ ਯੂਨਾਈਟਿਡ ਪੈਨਸ਼ਨ ਸਕੀਮ ਉੱਪਰ ਇੱਕ ਸੈਮੀਨਾਰ 14 ਫਰਵਰੀ ਨੂੰ ਡਾ. ਅੰਬੇਡਕਰ ਭਵਨ ਨੰਗਲ ਰੋਡ ( ਨੇੜੇ ਖਾਨਪੁਰ ਗੇਟ) ਗੜ੍ਹਸ਼ੰਕਰ ਵਿਖੇ ਕਰਵਾਇਆ ਜਾਵੇਗਾ। ਇਸ ਸੈਮੀਨਾਰ ਵਿੱਚ ਮੁੱਖ ਬੁਲਾਰੇ ਵਜੋਂ ਸ਼੍ਰੀ ਜਸਵੀਰ ਸਿੰਘ ਤਲਵਾੜਾ ਅਤੇ ਹਜਾਰਾ ਸਿੰਘ ਚੀਮਾ ਸ਼ਾਮਲ ਹੋਣਗੇ।
 ਯੂਨੀਅਨ ਨੇਤਾ ਪਵਨ ਗੋਇਲ, ਰਾਜ ਕੁਮਾਰ, ਅਸ਼ਵਨੀ ਰਾਣਾ ਅਤੇ ਰਾਜ ਕੁਮਾਰ, ਸੰਦੀਪ ਬਡੇਸਰੋਂ ਨੇ ਪੰਜਾਬ ਸਰਕਾਰ ਦੀਆਂ ਅਧਿਆਪਕ ਅਤੇ ਸਿੱਖਿਆ ਵਿਰੋਧੀ ਨੀਤੀਆਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਉਹਨਾਂ ਕਿਹਾ ਕਿ ਬੀਤੇ ਦਿਨੀਂ ਸਿੱਖਿਆ ਵਿਭਾਗ ਵਿੱਚ ਪ੍ਰਾਇਮਰੀ ਤੋਂ ਮਾਸਟਰ ਕੇਡਰ ਵਿੱਚ ਤਰੱਕੀ ਪ੍ਰਾਪਤ ਕਰ ਚੁੱਕੇ ਸਾਰੇ ਅਧਿਆਪਕਾਂ ਨੂੰ ਬਿਨਾਂ ਦੇਰੀ ਸਟੇਸ਼ਨ ਜੁਆਇਨ ਕਰਵਾਏ ਜਾਣ ਦੀ ਮੰਗ ਕੀਤੀ। 
ਇਸ ਸਮੇਂ ਹਰਦੀਪ ਕੁਮਾਰ,  ਸ਼ਸ਼ੀ ਕਾਂਤ, ਨਰੇਸ਼ ਕੁਮਾਰ ਮਹਿੰਦਵਾਣੀ, ਮਨੋਜ ਕੁਮਾਰ, ਮੈਡਮ ਤ੍ਰਿਪਤੀ ਤੇ ਮਨੀਸ਼ਾ ਸ਼ਰਮਾ ਨੇ ਕਿਹਾ ਕਿ ਜਿਹੜੇ ਅਧਿਆਪਕ 2011 ਤੋਂ ਪਹਿਲਾਂ ਭਰਤੀ ਹੋ ਚੁੱਕੇ ਹਨ, ਉਹਨਾਂ ਉੱਪਰ ਟੈਟ ਦੀ ਸ਼ਰਤ ਥੋਪਣਾ ਅਨੁਚਿਤ ਹੈ। ਜਿਸ ਨਾਲ਼ ਬਹੁਤ ਸਾਰੇ ਅਧਿਆਪਕ ਤਰੱਕੀ ਤੋਂ ਵਾਂਝੇ ਹੋ ਜਾਣਗੇ। ਤਰੱਕੀਆਂ ਮੁਲਾਜ਼ਮਾਂ ਦੇ ਤਜਰਬੇ ਦੇ ਆਧਾਰ ਤੇ ਹੋਣੀਆਂ ਚਾਹੀਦੀਆਂ ਹਨ। ਪ੍ਰਮੋਸ਼ਨ ਦਾ ਅਰਥ ਲੈਂਥ ਆਫ ਸਰਵਿਸ ਅਤੇ ਤਜਰਬੇ ਨਾਲ਼ ਹੈ। 
ਸਿੱਖਿਆ ਵਿਭਾਗ ਅਧਿਆਪਕਾਂ ਨੂੰ ਰਾਹਤ ਦੇਣ ਦੀ ਬਜਾਏ ਤਕਲੀਫ ਦੇਣ ਵਾਲ਼ੇ ਕੰਮ ਵੱਧ ਕਰ ਰਿਹਾ ਹੈ। ਇਸ ਸਮੇਂ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਗੜ੍ਹਸ਼ੰਕਰ ਦੇ ਪ੍ਰਧਾਨ ਸ਼ਾਮ ਸੁੰਦਰ ਅਤੇ ਪੈਨਸ਼ਨਰ ਆਗੂ ਬਲਵੰਤ ਰਾਮ, ਸ਼ਿੰਗਾਰਾ ਰਾਮ ਵਲੋਂ ਜਥੇਬੰਦੀ ਨੂੰ ਪੂਰਨ ਸਹਿਯੋਗ ਦਾ ਭਰੋਸਾ ਦੁਆਇਆ। 
ਇਸ ਮੌਕੇ ਪਰ ਲੈਕ. ਪਵਨ ਕੁਮਾਰ ਗੋਇਲ, ਅਸ਼ਵਨੀ ਰਾਣਾ ਲੈਕ. ਰਾਜ ਕੁਮਾਰ, ਸ਼ਾਮ ਸੁੰਦਰ ਕਪੂਰ, ਬਲਵੰਤ ਰਾਮ, ਕੇਸ਼ਵ ਖੇਪੜ, ਹੈੱਡਮਾਸਟਰ ਸੰਦੀਪ ਸਿੰਘ ਬਡੇਸਰੋਂ, ਸ਼ਸ਼ੀ ਕਾਂਤ, ਹਰਦੀਪ ਕੁਮਾਰ, ਬੀ ਐੱਨ ਓ ਨਰੇਸ਼ ਕੁਮਾਰ, ਸ਼ਿੰਗਾਰਾ ਰਾਮ ਭੱਜਲ, ਮਨੋਜ ਕੁਮਾਰ, ਮੈਡਮ ਤ੍ਰਿਪਤੀ, ਮੈਡਮ ਮਨੀਸ਼ਾ ਸ਼ਰਮਾ ਆਦਿ ਹਾਜ਼ਰ ਸਨ।