ਗੜ੍ਹਸ਼ੰਕਰ, 27 ਜਨਵਰੀ:- ਮਾਨਯੋਗ ਐਸਡੀਐਮ ਗੜ੍ਹਸ਼ੰਕਰ, ਸ੍ਰੀ ਸੰਜੀਵ ਕੁਮਾਰ ਗੌੜ ਨੇ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਦੀ ਗਰਾਊਂਡ ਵਿੱਚ ਸਬ-ਡਵੀਜ਼ਨ ਪੱਧਰੀ ਗਣਤੰਤਰ ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਰਾਸ਼ਟਰੀ ਝੰਡਾ ਲਹਿਰਾਇਆ। ਉਨ੍ਹਾਂ ਪਰੇਡ ਦਾ ਨਿਰੀਖਣ ਕੀਤਾ ਅਤੇ ਸਲਾਮੀ ਲਈ। ਸੰਬੋਧਨ ਕਰਦਿਆਂ ਉਨ੍ਹਾਂ ਨੇ ਸਾਰੇ ਦੇਸ਼ ਵਾਸੀਆਂ ਨੂੰ 77ਵੇਂ ਗਣਤੰਤਰ ਦਿਵਸ ਦੀ ਵਧਾਈ ਦਿੱਤੀ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ 'ਤੇ ਚਾਨਣਾ ਪਾਇਆ ਅਤੇ ਆਜ਼ਾਦੀ ਦੀ ਰੱਖਿਆ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਯੋਗਦਾਨ ਪਾਉਣ ਲਈ ਕਿਹਾ।
ਸਮਾਗਮ ਵਿੱਚ ਵਿਸ਼ੇਸ਼ ਮਹਿਮਾਨਾਂ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਸੰਗਠਨ ਇੰਚਾਰਜ ਅਤੇ ਓ ਐਸ ਡੀ, ਮਾਨਯੋਗ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ, ਸ੍ਰੀ ਚਰਨਜੀਤ ਸਿੰਘ ਚੰਨੀ, ਮਾਰਕੀਟ ਕਮੇਟੀ ਚੇਅਰਮੈਨ ਬਲਦੀਪ ਸਿੰਘ ਸੈਣੀ, ਪੀਏ ਹਰਜਿੰਦਰ ਸਿੰਘ ਧੰਜਲ, ਗੁਰਲਾਲ ਸੈਲਾ, ਸੋਮਨਾਥ ਬੰਗੜ ਆਦਿ ਸ਼ਾਮਲ ਸਨ। ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਅਤੇ ਪੁਲਿਸ ਟੁਕੜੀਆਂ ਨੇ ਸ਼ਾਨਦਾਰ ਪਰੇਡ ਕੀਤੀ। ਸਕੂਲ ਦੇ ਵਿਦਿਆਰਥੀਆਂ ਨੇ ਆਪਣੇ ਦੇਸ਼ ਭਗਤੀ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਨਾਲ ਸਾਰਿਆਂ ਨੂੰ ਮੋਹ ਲਿਆ।
ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਨੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਅਤੇ ਵੱਖ-ਵੱਖ ਖੇਤਰਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਵਿਅਕਤੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜੱਜ ਸਾਹਿਬਾਨ ਮਨੂ ਮਿਤ, ਰਸਿਕਾ ਵਿਜ, ਤਹਿਸੀਲਦਾਰ ਕੁਲਵਿੰਦਰ ਸਿੰਘ, ਈਓ ਸੰਜੀਵ ਕੁਮਾਰ, ਬੀਡੀਪੀਓ ਗੜ੍ਹਸ਼ੰਕਰ ਮਨਜਿੰਦਰ ਕੌਰ, ਬੀਡੀਪੀਓ ਮਾਹਿਲਪੁਰ ਰਾਜਿੰਦਰ ਕੌਰ, ਸਾਬਕਾ ਜ਼ਿਲ੍ਹਾ ਸਿੱਖਿਆ ਅਧਿਕਾਰੀ ਹਰੀ ਕ੍ਰਿਸ਼ਨ ਗੰਗੜ, ਕਿਸਾਨ ਕਮਲਜੀਤ ਸਿੰਘ ਜੱਸੋਵਾਲ, ਜਿਲਾ ਪ੍ਰੀਸ਼ਦ ਮੈਂਬਰ ਹਰਭਜ ਮਹਿਮੀ, ਪਰਮਜੀਤ ਬਲਾਕ ਸੰਮਤੀ ਮੈਂਬਰ ਗੜ੍ਹਸ਼ੰਕਰ ਸੀਮਾ ਰਾਣੀ ਪਿ੍ਰੰਸੀਪਲ ਗੜ੍ਹਸ਼ੰਕਰ, ਕਿਰਪਾਲ ਸਿੰਘ ਪਿ੍ਰੰਸੀਪਲ ਪੱਦੀ ਸੂਰਾ ਸਿੰਘ ਸਕੂਲ ਇਲਾਕੇ ਦੇ ਸਾਬਕਾ ਸੈਨਿਕ, ਬਲਾਕ ਸੰਮਤੀ ਮੈਂਬਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਵੱਖ-ਵੱਖ ਸਕੂਲਾਂ ਦੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਅਤੇ ਸਟਾਫ਼ ਮੌਜੂਦ ਸਨ। ਸਟੇਜ ਸੰਚਾਲਨ ਵਿਜੇ ਕੁਮਾਰ ਭੱਟੀ ਅਤੇ ਮਨਜੀਤ ਲੱਲੀਆਂ ਨੇ ਬਾਖੂਬੀ ਕੀਤਾ।
ਗੜ੍ਹਸ਼ੰਕਰ ਵਿੱਚ 77ਵੇਂ ਗਣਤੰਤਰ ਦਿਵਸ ਮੌਕੇ ਐਸਡੀਐਮ ਸੰਜੀਵ ਕੁਮਾਰ ਗੌੜ ਨੇ ਤਿਰੰਗਾ ਝੰਡਾ ਲਹਿਰਾਇਆ
