ਗੜ੍ਹਸ਼ੰਕਰ, 9 ਸਤੰਬਰ:- ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਆਯੋਜਿਤ 70ਵੀਂ ਜੋਨਲ ਖੇਡ ਪ੍ਰਤੀਯੋਗਤਾ ਵਿੱਚ ਐਸ.ਬੀ.ਐਸ. ਮਾਡਲ ਹਾਈ ਸਕੂਲ ਸਦਰਪੁਰ (ਗੜ੍ਹਸ਼ੰਕਰ) ਦੇ ਵਿਦਿਆਰਥੀਆਂ ਨੇ ਕੋਚ ਕੁਲਵੀਰ ਕੌਰ, ਸ਼ਾਹਿਦ ਰਸ਼ੀਦ ਯਤੋ ਅਤੇ ਅਮਨ ਸਿੰਘ ਦੀ ਟ੍ਰੇਨਿੰਗ ਹੇਠ ਭਾਗ ਲਿਆ। ਜਿਸ ਵਿੱਚ ਖਿਡਾਰੀਆਂ ਨੇ ਰੱਸਾ-ਕਸ਼ੀ ਅੰਡਰ-19 ਲੜਕੇ ਅਤੇ ਲੜਕੀਆਂ ਦੋਹਾਂ ਸ਼੍ਰੇਣੀਆਂ ਦੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ।
ਸ਼ਤਰੰਜ ਅਤੇ ਖੋ-ਖੋ ਦੀਆਂ ਖੇਡਾਂ ਵਿੱਚ ਅੰਡਰ-19 (ਲੜਕੇ ਅਤੇ ਲੜਕੀਆਂ) ਪਹਿਲਾ ਸਥਾਨ ਹਾਸਲ ਕੀਤਾ। ਬੈਡਮਿੰਟਨ ਅੰਡਰ-17 ਲੜਕਿਆਂ ਨੇ ਵੀ ਬਾਜ਼ੀ ਮਾਰੀ ਤੇ ਪਹਿਲਾ ਸਥਾਨ ਹਾਸਿਲ ਕੀਤਾ।
ਇਸੇ ਤਰ੍ਹਾਂ ਖੋ-ਖੋ ਅੰਡਰ-14 ਲੜਕੀਆਂ ਦੀ ਸ਼੍ਰੇਣੀ ਵਿੱਚ ਦੂਜਾ ਸਥਾਨ ਹਾਸਿਲ ਕੀਤਾ ਅਤੇ ਬੈਡਮਿੰਟਨ ਅਤੇ ਵਾਲੀਵਾਲ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ।
ਜ਼ਿਲਾ ਪੱਧਰ ’ਤੇ ਸਕੂਲ ਦੀ ਲੜਕੀਆਂ ਦੀ (ਅੰਡਰ-19) ਖੋ-ਖੋ ਦੀ ਟੀਮ ਦੂਜੇ ਨੰਬਰ ’ਤੇ ਅਤੇ ਉਪਰੋਕਤ ਸ਼੍ਰੇਣੀ ਅਨੁਸਾਰ ਸ਼ਤਰੰਜ ਵਿੱਚ ਲੜਕੇ ਤੀਜੇ ਨੰਬਰ ’ਤੇ ਰਹੇ।
ਐਥਲੈਟਿਕਸ ਵਿੱਚ ਖਿਡਾਰੀਆਂ ਨੇ 15 ਗੋਲਡ, 26 ਸਿਲਵਰ ਅਤੇ 10 ਬਰਾਉਨਸ ਮੈਡਲ ਸਕੂਲ ਦੀ ਝੋਲੀ ਪਾਏ।
ਇਸ ਮੌਕੇ ਸਕੂਲ ਮੈਨੇਜਮੈਂਟ ਅਤੇ ਪ੍ਰਿੰਸੀਪਲ ਸ੍ਰੀਮਤੀ ਜਸਪ੍ਰੀਤ ਕੌਰ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।