ਨਵਾਂਸ਼ਹਿਰ - ਲੋਕ ਸਭਾ ਚੋਣਾਂ 2024 ਨੂੰ ਦੇਖਦਿਆਂ ਹੋਇਆਂ ਮਾਨਯੋਗ ਮੁੱਖ ਚੋਣ ਅਫਸਰ ਪੰਜਾਬ ਜੀ ਦੇ ਹੁਕਮਾਂ ਅਨੁਸਾਰ ਅਤੇ ਨਵਜੋਤ ਪਾਲ ਸਿੰਘ ਰੰਧਾਵਾ ਡਿਪਟੀ ਕਮਿਸ਼ਨਰ ਕਮ ਜਿਲਾ ਚੋਣ ਅਫਸਰ ਅਤੇ ਰਾਜੀਵ ਵਰਮਾ ਵਧੀਕ ਡਿਪਟੀ ਕਮਿਸ਼ਨਰ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਨਿਰਦੇਸ਼ਾਂ ਅਨੁਸਾਰ ਜਿਲਾ ਸਵੀਪ ਟੀਮ ਵੱਲੋਂ ਮਾਰੂਤੀ ਸਜੂਕੀ ਏਜੰਸੀ ਵਿੱਚ ਗਰੀਨ ਇਲੈਕਸ਼ਨ 2024 ਦੇ ਤਹਿਤ ਉਥੋਂ ਦੇ ਕਰਮਚਾਰੀਆਂ ਨੂੰ ਪੌਦਿਆਂ ਦੀ ਵੰਡ ਕੀਤੀ ਗਈ।
ਇਸ ਮੌਕੇ ਜਿਲਾ ਸਵੀਪ ਨੋਡਲ ਅਫਸਰ ਸਤਨਾਮ ਸਿੰਘ ਵੱਲੋਂ ਦੱਸਿਆ ਗਿਆ ਕਿ ਇਸ ਬਾਰ ਜਿਲਾ ਸ਼ਹੀਦ ਭਗਤ ਸਿੰਘ ਨਗਰ ਇਸ75 ਪਾਰ ਦਾ ਮਿਸ਼ਨ ਲੈ ਕੇ ਚੱਲ ਰਿਹਾ ਹੈ ਜਿਸ ਕਰਕੇ ਤੁਸੀਂ ,ਤੁਹਾਡਾ ਪਰਿਵਾਰ, ਤੁਹਾਡਾ ਆਂਢ ਗੁਆਂਡ ,ਰਿਸ਼ਤੇਦਾਰ, ਦੋਸਤ ਮਿੱਤਰ ਸਾਰਿਆਂ ਨੂੰ ਜਾਗਰੂਕ ਕਰੋਗੇ ਕਿ ਪਹਿਲੀ ਜੂਨ ਨੂੰ ਪੰਜਾਬ ਵਿੱਚ ਆ ਰਹੇ ਲੋਕਤੰਤਰ ਦੇ ਮਹਾਂ ਉਤਸਵ ਦਾ ਹਿੱਸਾ ਬਣੋਗੇ ਅਤੇ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਨੂੰ ਅਗਲੀਆਂ ਸਫਾਂ ਵਿੱਚ ਲੈ ਕੇ ਆਵੋਗੇ।
ਉਹਨਾਂ ਕਿਹਾ ਕਿ ਵਾਤਾਵਰਣ ਦੀ ਸੰਭਾਲ ਨੂੰ ਦੇਖਦਿਆਂ ਹੋਇਆਂ ਇਸ ਵਾਰ ਹਰ ਪੋਲਿੰਗ ਬੂਥ ਤੇ ਪੌਦਿਆਂ ਦੀ ਵੰਡ ਕੀਤੀ ਜਾਵੇਗੀ ਅਤੇ ਵੋਟਰਾਂ ਨੂੰ ਪ੍ਰੇਰਿਤ ਕੀਤਾ ਜਾਵੇਗਾ ਕਿ ਉਹ ਵੋਟ ਪਾਉਣ ਦੇ ਨਾਲ ਨਾਲ ਪੌਦੇ ਵੀ ਲਗਾਉਣ ਅਤੇ ਪਲਾਸਟਿਕ ਦੀ ਵਰਤੋਂ ਨੂੰ ਘੱਟ ਤੋਂ ਘੱਟ ਕਰਨਾ ਯਕੀਨੀ ਬਣਾਉਣ। ਇਸ ਮੌਕੇ ਬਲਬੀਰ ਸਿੰਘ, ਸੁਨੀਤਾ ਰਾਣੀ, ਹਰਦੀਪ ਕੌਰ, ਉੰਕਾਰ ਸਿੰਘ ,ਕੰਚਨ ਅਰੋੜਾ ,ਜਸਵਿੰਦਰ ਸਿੰਘ, ਮਨਦੀਪ ਸਿੰਘ ਆਦ ਹਾਜ਼ਰ ਸਨ।
ਗਰੀਨ ਇਲੈਕਸ਼ਨ ਅਧੀਨ ਮਾਰੂਤੀ ਸਜੂਕੀ ਏਜੰਸੀ ਵਿੱਚ ਵੰਡੇ ਬੂਟੇ।
