ਜੈਤੋ, 25 ਨਵੰਬਰ:- ਯੂਨੀਵਰਸਿਟੀ ਕਾਲਜ ਜੈਤੋ ਦੀ ਬੀ. ਐਸ. ਸੀ. ਭਾਗ ਦੂਜਾ ਦੀ ਵਿਦਿਆਰਥਣ ਸੰਦੀਪ ਕੌਰ ਨੇ ਇੰਟਰ-ਜ਼ੋਨਲ ਯੂਥ ਫੈਸਟੀਵਲ ਵਿਚ ਭਾਗ ਲੈਂਦਿਆਂ ਕਾਵਿ ਉਚਾਰਣ ਮੁਕਾਬਲੇ ਵਿਚ ਤੀਜਾ ਸਥਾਨ ਹਾਸਲ ਕੀਤਾ ਹੈ. ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਏ ਇਸ ਮੁਕਾਬਲੇ ਵਿਚ ਸੰਦੀਪ ਕੌਰ ਨੇ ਡਾ. ਆਤਮ ਰਾਹੀ ਦੀ ਕਵਿਤਾ 'ਅੱਟਣਾ ਦੀ ਗਾਥਾ' ਪੇਸ਼ ਕੀਤੀ। 
ਇਸ ਤੋਂ ਪਹਿਲਾਂ ਜ਼ੋਨਲ  ਪੱਧਰ 'ਤੇ ਪਹਿਲਾਂ ਸਥਾਨ ਹਾਸਲ ਕਰਕੇ ਇੰਟਰ ਜ਼ੋਨਲ ਪੱਧਰ 'ਤੇ ਭਾਗ ਲੈਣ ਦੇ ਯੋਗ ਬਣਨ ਵਾਲੀ ਇਸ ਵਿਦਿਆਰਥਣ ਦੀ ਤਿਆਰੀ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਦੇ ਪ੍ਰਧਿਆਪਕਾ ਪ੍ਰੋ. ਗੁਰਜੀਤ ਕੌਰ ਵੱਲੋਂ ਕਰਵਾਈ ਗਈ ਅਤੇ ਪ੍ਰਬੰਧਕੀ ਸਹਿਯੋਗ ਯੂਥ ਕੋਆਰਡੀਨੇਟਰ ਡਾ. ਸੁਭਾਸ਼ ਚੰਦਰ, ਪ੍ਰੋ. ਅਮਨਦੀਪ ਕੌਰ ਅਤੇ ਪ੍ਰੋ. ਸੀਮਾ ਨੇ ਦਿੱਤਾ। 
ਕਾਲਜ ਇੰਚਾਰਜ ਡਾ. ਸਮਰਾਟ ਖੰਨਾ, ਸੀਨੀਅਰ ਫੈਕਲਟੀ ਮੈਂਬਰ ਡਾ. ਪਰਮਿੰਦਰ ਸਿੰਘ ਤੱਗੜ ਤੇ ਪ੍ਰੋ. ਸ਼ਿਲਪਾ ਕਾਂਸਲ ਤੋਂ ਇਲਾਵਾ ਸਮੂਹ ਸਟਾਫ਼ ਨੇ ਵਿਦਿਆਰਥਣ ਅਤੇ ਇਵੇੰਟ ਇੰਚਾਰਜ ਨੂੰ ਹਾਰਦਿਕ ਵਧਾਈ ਦਿੱਤੀ ਹੈ। ਯੂਨੀਵਰਸਿਟੀ ਪੱਧਰ 'ਤੇ ਕਾਵਿ ਉਚਾਰਨ ਪ੍ਰਤੀਯੋਗਤਾ ਵਿਚ ਤੀਜਾ ਸਥਾਨ ਹਾਸਲ ਕਰਨ ਵਾਲੀ ਵਿਦਿਆਰਥਣ ਸੰਦੀਪ ਕੌਰ (ਪਰਾਸ਼ਰ )।