ਗੜ੍ਹਸ਼ੰਕਰ:- ਅੱਜ ਸਹਾਰਾ ਅਤੇ ਪਰਲ ਕੰਪਨੀਆਂ ਵਲੋ ਗੜ੍ਹਸ਼ੰਕਰ ਜੋਨ ਤੋਂ ਲੋਕਾ ਦੇ ਅਰਬਾਂ ਰੁਪਏ ਠੱਗ ਕੇ ਲੈ ਗਏ ਇਹ ਮੰਗ ਪੱਤਰ ਹਲਕਾ ਸੰਗਠਨ ਇੰਚਾਰਜ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਮੈਂਬਰ ਪਾਰਲੀਮੈਂਟ ਸਰਦਾਰ ਮਾਲਵਿੰਦਰ ਸਿੰਘ ਕੰਗ ਨੂੰ ਭੇਜਿਆ ਗਿਆ। 
ਇਸ ਮੌਕੇ ਵਿਕਾਸ ਮੰਚ ਗੜ੍ਹਸ਼ੰਕਰ ਦੇ ਪ੍ਰਧਾਨ ਕੁਲਵਿੰਦਰ ਸੰਘਾ ਨੇ ਕਿਹਾ ਕਿ ਇਸ ਸੰਸਦ ਦੇ ਸੈਸ਼ਨ ਵਿੱਚ ਮੁੱਦਾ ਚੁੱਕਿਆ ਜਾਵੇ ਤਾਂ ਜੌ ਗਰੀਬ ਲੋਕਾਂ ਦੇ ਖ਼ੂਨ ਪਸੀਨੇ ਨਾਲ ਕੀਤੀ ਪੂੰਜੀ ਮਿਲ ਸਕੇ।
ਸਰਦਾਰ ਚਰਨਜੀਤ ਸਿੰਘ ਚੰਨੀ ਨੇ ਉਸ ਵਕਤ ਹੀ ਮੈਂਬਰ ਪਾਰਲੀਮੈਂਟ ਸਰਦਾਰ ਮਾਲਵਿੰਦਰ ਸਿੰਘ ਕੰਗ ਨੂੰ ਮੰਗ ਪੱਤਰ ਭੇਜ ਦਿੱਤਾ ਅਤੇ ਵਿਸ਼ਵਾਸ਼ ਦਿਵਾਇਆ ਕਿ ਲੋਕਾਂ ਦੇ ਪੈਸੇ ਜਰੂਰ ਮਿਲਣਗੇ। ਇਸ ਮੌਕੇ ਨਰੇਸ਼ ਕੁਮਾਰ   ਕਿਸ਼ੋਰ ਆਦਿ ਹਾਜਰ ਸਨ।