ਪਟਿਆਲਾ 16 ਦਸੰਬਰ 2025:- ਦੀ ਕਲਾਸ ਫੋਰਥ ਗੌਰਮਿਟ ਇੰਪਲਾਈਜ਼ ਯੂਨੀਅਨ ਪੰਜਾਬ (1680) ਸਬ ਕਮੇਟੀ ਬਾਗਬਾਨੀ ਮੰਡਲ ਲੋਕ ਨਿਰਮਾਣ ਵਿਭਾਗ ਪਟਿਆਲਾ ਦੀ ਪੁਨਗਰਠਨ ਸੂਬਾ ਪ੍ਰਧਾਨ ਸਾਥੀ ਦਰਸ਼ਨ ਸਿੰਘ ਲੁਬਾਣਾ ਦੀ ਅਗਵਾਈ ਹੇਠ ਕੀਤਾ ਗਿਆ। ਜਿਸ ਵਿੱਚ ਸ੍ਰੀ ਗੁਰਿੰਦਰ ਸਿੰਘ ਚੇਅਰਮੈਨ, ਸ੍ਰੀ ਸਤਨਾਮ ਸਿੰਘ ਅਡੀਸ਼ਨਲ ਚੇਅਰਮੈਨ, ਪ੍ਰਧਾਨ ਹਰਦੀਪ ਸਿੰਘ , ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ, ਜਨਰਲ ਸਕੱਤਰ ਭੁਪਿੰਦਰ ਸਿੰਘ, ਖਜਾਨਚੀ ਸੰਦੀਪ ਸਿੰਘ, ਸਹਾਇਕ ਸਕੱਤਰ ਮਨੀਸ਼ ਪ੍ਰੈਸ਼ਰ, ਸਲਾਹਕਾਰ ਜ਼ੋਗਿੰਦਰ ਸਿੰਘ, ਪ੍ਰਚਾਰ ਸਕੱਤਰ ਹਰਿੰਦਰ ਸਿੰਘ ਆਦਿ ਚੁਣੇ ਗਏ। 
ਇਹ ਚੋਣ ਸਰਬ ਸੰਮਤੀ ਨਾਲ ਕੀਤੀ ਗਈ ਅਤੇ ਇਸ ਦੌਰਾਨ ਮੰਗ ਕੀਤੀ ਗਈ ਕਿ ਬਾਗਬਾਨੀ ਲੋਕ ਨਿਰਮਾਣ ਵਿਭਾਗ ਭ ਤੇ ਮ ਸ਼ਾਖਾ ਪਟਿਆਲਾ ਵਿੱਚ ਲੰਮੇ ਸਮੇਂ ਤੋਂ ਕੰਮ ਕਰ ਰਹੇ ਆਊਟ ਸੋਰਸ ਕਰਮੀਆਂ ਦੀਆਂ ਸੇਵਾਵਾਂ ਨੂੰ ਵਿਭਾਗ ਵਿੱਚ ਲਿਆਦਾ ਜਾਵੇ ਅਤੇ ਵਿਭਾਗ ਵਿੱਚ ਪੱਕਾ ਕੀਤਾ ਜਾਵੇ, ਘੱਟੋ—ਘੱਟ ਤਨਖਾਹ 35000/— ਰੁਪਏ ਕੀਤੀ ਜਾਵੇ ਤੇ ਵਰਦੀਆਂ ਆਦਿ ਸਹੁਲਤਾਂ ਦਿੱਤੀਆਂ ਜਾਣ ਦੀ ਮੰਗ ਕੀਤੀ ਗਈ।