ਗੜ੍ਹਸ਼ੰਕਰ (ਹਰੀ ਕ੍ਰਿਸ਼ਨ ਗੰਗੜ):- ਰਾਜੂ ਬ੍ਰਦਰਜ਼ ਵੈੱਲਫੇਅਰ ਐਸੋਸੀਏਸ਼ਨ ਯੂਕੇ ਅਤੇ ਪੰਜਾਬ ਵੱਲੋਂ ਹੈਪੀ ਸਾਧੋਵਾਲ ਅਤੇ ਸਾਧੋਵਾਲ ਦੀ ਸਰਪੰਚ ਸੁਮਨ ਦੀ ਅਗਵਾਈ ਹੇਠ ਲਗਾਤਾਰ ਪੈ ਰਹੇ ਮੀਂਹ ਦੇ ਬਾਵਜੂਦ ਸਰੀਰਕ ਤੌਰ ’ਤੇ ਅਪਾਹਜ ਲੋੜਵੰਦ ਵਿਅਕਤੀਆਂ ਨੂੰ ਸੈਂਕੜੇ ਵ੍ਹੀਲਚੇਅਰਾਂ ਅਤੇ ਟਰਾਈਸਾਈਕਲਾਂ ਵੰਡੀਆਂ ਗਈਆਂ।
ਹੈਪੀ ਸਾਧੋਵਾਲ ਨੇ ਦੱਸਿਆ ਕਿ ਇੰਗਲੈਂਡ ਵਿੱਚ ਰਹਿ ਰਹੇ ਅਮਰਜੀਤ ਸਿੰਘ ਰਾਜੂ ਹਰ ਸਾਲ ਇਹ ਕੈਂਪ ਲਗਾਉਂਦੇ ਹਨ ਅਤੇ ਇਸ ਵ੍ਹੀਲਚੇਅਰ ਵੰਡ ਸਮਾਗਮ ਦਾ ਸਾਰਾ ਖਰਚਾ ਅਮਰਜੀਤ ਸਿੰਘ ਰਾਜੂ ਵੱਲੋਂ ਕੀਤਾ ਜਾਂਦਾ ਹੈ।
ਇਸ ਮੌਕੇ ਨਗਰ ਕੌਂਸਲ ਗੜ੍ਹਸ਼ੰਕਰ ਦੇ ਪ੍ਰਧਾਨ ਸੋਮਨਾਥ ਬੰਗੜ, ਦਰਸ਼ਨ ਸਿੰਘ ਮੱਟੂ, ਲਖਵਿੰਦਰ ਸਿੰਘ ਲੱਕੀ, ਸ਼ੁਭਾਸ਼ ਮੱਟਚ, ਬਾਡੀ ਡੋਨੇਸ਼ਨ ਸੰਸਥਾ ਹੁਸ਼ਿਆਰਪੁਰ ਦੇ ਚੇਅਰਮੈਨ ਡਾ. ਤਰਸੇਮ ਸਿੰਘ, ਜੀਵਨ ਜਾਗ੍ਰਿਤ ਮੰਚ ਗੜ੍ਹਸ਼ੰਕਰ ਦੇ ਪ੍ਰਧਾਨ ਡਾ. ਪ੍ਰਿੰਸੀਪਲ ਬਿੱਕਰ ਸਿੰਘ ਅਤੇ ਪੈਗਾਮ-ਏ-ਜਗਤ ਦੇ ਸੰਪਾਦਕ ਦਵਿੰਦਰ ਕੁਮਾਰ ਸਮੇਤ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।
ਇਸ ਮੌਕੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਗਰੀਬ ਅਤੇ ਲੋੜਵੰਦ ਵਿਅਕਤੀਆਂ ਨੂੰ ਨਕਦ ਵਿੱਤੀ ਸਹਾਇਤਾ ਵੀ ਦਿੱਤੀ ਗਈ।
