ਪਟਿਆਲਾ, 9 ਨਵੰਬਰ - ਸੁਰਿੰਦਰ ਮੋਹਨ ਉਪ ਕਪਤਾਨ ਪੁਲਿਸ ਰਾਜਪੁਰਾ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਰਾਜਪੁਰਾ ਪੁਲਿਸ ਨੂੰ ਉਸ ਸਮੇਂ ਕਾਮਯਾਬੀ ਮਿਲੀ ਜਦੋਂ ਇੰਸਪੈਕਟਰ ਪ੍ਰਿੰਸਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਸਿਟੀ ਰਾਜਪੁਰਾ ਵੱਲੋਂ ਨਸ਼ਾ ਰੋਕੂ ਸਬੰਧੀ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਅੱਜ ਏ.ਐਸ.ਆਈ ਗੁਰਵਿੰਦਰ ਸਿੰਘ ਥਾਣਾ ਸਿਟੀ ਰਾਜਪੁਰਾ ਵੱਲੋ ਸਮੇਤ ਪੁਲਿਸ ਪਾਰਟੀ ਕੋਰਟ ਰੋਡ ਨੇੜੇ ਮੋੜ ਜੈਸਪਰ ਸਕੂਲ ਰਾਜਪੁਰਾ ਵਿਖੇ ਗਸ਼ਤ ਦੌਰਾਨ ਚੈਕਿੰਗ ਕਰਦੇ ਹੋਏ ਇਕ ਵਿਅਕਤੀ ਰਾਜ ਕੁਮਾਰ ਰਾਏ ਪੁੱਤਰ ਰਾਮਯਾਨ ਰਾਏ ਪਿੰਡ ਚਾਂਦ ਕੁਦਰੀਆ ਥਾਣਾ ਮਸਰਕ ਜ਼ਿਲ੍ਹਾ ਸਾਰਨ ਊਰਫ ਛੱਪਰਾ (ਬਿਹਾਰ) ਕੋਲੋਂ ਮੋਮੀ ਲਿਫਾਫੇ ਵਿੱਚ ਲਪੇਟੀ ਹੋਈ 1 ਕਿੱਲੋ 600 ਗ੍ਰਾਮ ਅਫੀਮ ਬ੍ਰਾਮਦ ਕੀਤੀ। ਉਸ ਖਿਲਾਫ ਮੁਕਦਮਾ ਨੰਬਰ 339, ਐਨ.ਡੀ.ਪੀ.ਐਸ ਐਕਟ ਦੀਆਂ ਧਾਰਾਵਾਂ 18/61/85 ਤਹਿਤ ਥਾਣਾ ਸਿਟੀ ਰਾਜਪੁਰਾ ਵਿਖੇ ਦਰਜ ਕੀਤਾ ਗਿਆ। ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਨ ਮਗਰੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ ।
You May Also Like
Two Accused Arrested with 74 Boxes of Ready-Made Firecrackers and Explosive Material for Illegally Possessing and Manufacturing Firecrackers Without Licence and Permit
Accused Arrested with 16 Grams of Heroin and Scooter Used in Crime
60 ਸਾਲ ਤੋਂ ਵੱਧ ਉਮਰ ਦੇ ਪੈਨਸ਼ਨਰਾਂ ਨੂੰ 10,000 ਪੈਨਸ਼ਨ ਦੇਣ ਦੀ ਕੀਤੀ ਮੰਗ