ਪਟਿਆਲਾ:- ਅਜ ਦੇ ਸਮੇਂ ਵਿੱਚ ਪੜ੍ਹਾਈ ਦੇ ਨਾਲ ਨਾਲ, ਵਿਦਿਆਰਥੀਆਂ ਨੂੰ ਸੰਸਕਾਰਾਂ, ਮਰਿਆਦਾਵਾਂ, ਫਰਜ਼ਾਂ, ਸਹਿਣਸ਼ੀਲਤਾ, ਨਿਮਰਤਾ, ਸਬਰ ਸ਼ਾਂਤੀ, ਅਨੁਸ਼ਾਸਨ ਅਤੇ ਆਗਿਆ ਪਾਲਣ ਵਰਗੇ ਮਹਾਨ ਗੁਣਾਂ ਅਤੇ ਗੁਰੂਆਂ, ਅਵਤਾਰਾਂ ਅਤੇ ਪਵਿੱਤਰ ਗ੍ਰੰਥਾਂ ਦੇ ਮਹਾਨ ਮਾਨਵਤਾਵਾਦੀ ਸਿਧਾਂਤਾਂ ਨਾਲ ਜੋੜਣ ਲਈ ਸ਼੍ਰੀ ਰਾਮ ਆਰੀਆਂ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ ਕੁਇਜ਼ ਮੁਕਾਬਲੇ ਪ੍ਰਿੰਸੀਪਲ ਸ਼੍ਰੀ ਪ੍ਰਦੀਪ ਬਾਂਸਲ ਅਤੇ ਸਟੇਟ ਬੈਂਕ ਆਫ ਇੰਡੀਆ ਦੇ ਸਾਬਕਾ ਚੀਫ਼ ਮੈਨੇਜਰ ਸ਼੍ਰੀ ਸੁਮੀਰ ਅਰੋੜਾ ਦੀ ਅਗਵਾਈ ਹੇਠ, ਸ਼੍ਰੀ ਕਾਕਾ ਰਾਮ ਵਰਮਾ ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਰੈੱਡ ਕਰਾਸ ਸੁਸਾਇਟੀ ਵੱਲੋਂ ਕਰਵਾਏ ਗਏ ਜਿਨ੍ਹਾਂ ਵਿੱਚ 12 ਟੀਮਾਂ ਨੇ ਪੁੱਛੇ ਗਏ ਸਵਾਲਾਂ ਦੇ ਜਵਾਬ ਬਹੁਤ ਸ਼ਰਧਾ, ਨਿਮਰਤਾ ਅਤੇ ਸਤਿਕਾਰ ਨਾਲ ਦਿੱਤੇ।
ਉਨ੍ਹਾਂ ਨੂੰ ਗੁਰੂਆਂ ਅਵਤਾਰਾਂ ਦੇ ਮਹਾਨ ਕ੍ਰਾਂਤੀਕਾਰੀ ਭਾਵਨਾਵਾਂ ਵਿਚਾਰਾਂ ਆਦਰਸ਼ਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਆਵਾਜਾਈ ਸਿੱਖਿਆ ਸੈਲ ਦੇ ਇੰਸਪੈਕਟਰ ਸਰਬਜੀਤ ਕੌਰ ਅਤੇ ਏ ਐਸ ਆਈ ਰਾਮ ਸਰਨ ਨੇ ਕਿਹਾ ਕਿ ਆਪਣੀ ਸੁਰੱਖਿਆ, ਸਨਮਾਨ, ਖੁਸ਼ਹਾਲੀ, ਉਨਤੀ ਅਤੇ ਦੂਜਿਆਂ ਦੇ ਬਚਾਉ, ਸਨਮਾਨ ਲਈ ਨਿਯਮਾਂ, ਕਾਨੂੰਨਾਂ, ਅਸੂਲਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ। ਨਿਯਮਾਂ ਕਾਨੂੰਨਾਂ ਦੀ ਉਲੰਘਣਾ ਕਰਨ ਵਾਲੇ ਮੁਸੀਬਤਾਂ, ਪ੍ਰੇਸ਼ਾਨੀਆਂ ਵਿੱਚ ਫ਼ਸਦੇ ਹਨ।
ਪ੍ਰਿੰਸੀਪਲ ਸ਼੍ਰੀ ਪ੍ਰਦੀਪ ਬਾਂਸਲ ਅਤੇ ਸੁਮੀਰ ਅਰੋੜਾ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਬੱਚਿਆਂ ਨੂੰ ਜਾਗਰੂਕ ਕਰਨ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਵਾਸਤੇ ਇਸ ਤਰ੍ਹਾਂ ਦੇ ਮੁਕਾਬਲੇ, ਵਿਦਵਾਨ ਗਿਆਨਵਾਨ ਲੋਕਾਂ ਦੇ ਵਿਚਾਰ ਸਾਂਝੇ ਕਰਵਾਉਣੇ ਬਹੁਤ ਲਾਭਦਾਇਕ ਸਿੱਧ ਹੋ ਸਕਦੇ ਹਨ।
ਪ੍ਰੋਗਰਾਮ ਕੌਆਰਡੀਨੇਟਰ ਸ਼੍ਰੀਮਤੀ ਗੀਤਿਕਾ ਮਲਹੋਤਰਾ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਰਾਹੀਂ ਸਾਰੇ ਵਿਦਿਆਰਥੀਆਂ ਨੂੰ ਗੁਰੂਆਂ, ਅਵਤਾਰਾਂ ਅਤੇ ਗ੍ਰੰਥਾਂ ਦੀਆਂ ਪਵਿੱਤਰ ਸਿਖਿਆਵਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਸਮਝਾਇਆ ਗਿਆ ਕਿ ਜ਼ਿੰਦਗੀ, ਘਰ ਪਰਿਵਾਰਾਂ ਅਤੇ ਭਵਿੱਖ ਨੂੰ ਸੁਰੱਖਿਅਤ, ਸਿਹਤਮੰਦ, ਖੁਸ਼ਹਾਲ, ਉੱਨਤ ਰਖਣ ਲਈ ਗੁਰੂਆਂ ਅਵਤਾਰਾਂ, ਰਿਸ਼ੀਆਂ ਬਜ਼ੁਰਗਾਂ ਦੀ ਵਿਚਾਰਧਾਰਾ ਨੂੰ ਅਪਨਾਉਣ ਲਈ ਬਜ਼ੁਰਗਾਂ ਅਤੇ ਗ੍ਰੰਥਾਂ ਤੋਂ ਗਿਆਨ ਪ੍ਰਾਪਤ ਕੀਤੇ ਜਾਣ।
ਜੇਤੂ ਵਿਦਿਆਰਥੀਆਂ ਨੂੰ ਸ਼੍ਰੀ ਕਾਕਾ ਰਾਮ ਵਰਮਾ ਵਲੋਂ ਮੈਡਲ ਦੇਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਦੇਸ਼, ਸਮਾਜ, ਘਰ ਪਰਿਵਾਰਾਂ ਦੀ ਸੁਰੱਖਿਆ, ਖੁਸ਼ਹਾਲੀ, ਉਨਤੀ, ਭਾਈਚਾਰੇ ਲਈ ਇਸ ਤਰ੍ਹਾਂ ਦੀਆਂ ਗਤੀਵਿਧੀਆਂ, ਮੁਕਾਬਲੇ ਅਤੇ ਆਫ਼ਤ ਪ੍ਰਬੰਧਨ, ਫਸਟ ਏਡ, ਫਾਇਰ ਸੇਫਟੀ ਟ੍ਰੇਨਿੰਗਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ।
ਸ਼੍ਰੀ ਰਾਮ ਆਰੀਆਂ ਸਕੂਲ ਵਿਖੇ ਰਮਾਇਣ ਮਹਾਂਭਾਰਤ ਅਤੇ ਗੁਰੂਆਂ ਅਵਤਾਰਾਂ ਬਾਰੇ ਕੁਇਜ਼ ਮੁਕਾਬਲੇ ਕਰਵਾਏ
