ਰਤੀਆ, 2 ਸਤੰਬਰ:- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਮੌਕੇ ਸਿੱਖ ਸੇਵਾ ਸੁਸਾਇਟੀ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ, ਪੁਰਾਣਾ ਬਾਜ਼ਾਰ ਰਤੀਆ ਵਿਖੇ ਧਾਰਮਿਕ ਪ੍ਰਸ਼ਨੋਤਰੀ ਮੁਕਾਬਲੇ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਖੇਤਰ ਦੇ ਵੱਖ-ਵੱਖ ਵਿਦਿਆਲਿਆਂ ਦੇ ਸਟਾਫ ਦੀਆਂ ਕਰੀਬ 17 ਟੀਮਾਂ ਨੇ ਹਿੱਸਾ ਲਿਆ। ਪ੍ਰਸ਼ਨੋਤਰੀ ਮੁਕਾਬਲੇ ਦੀ ਸ਼ੁਰੂਆਤ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਕੀਤੀ ਗਈ।
ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਸੁਸਾਇਟੀ ਮੈਂਬਰ ਹੈਪੀ ਸਿੰਘ ਸੇਠੀ, ਰਣਜੀਤ ਸਿੰਘ ਬਿੱਟੂ, ਅਧਿਆਪਕਾ ਮੀਨਾ ਰਾਣੀ, ਹਰਨੇਕ ਸਿੰਘ ਸੰਧੂ, ਅਜੈਬ ਸਿੰਘ ਮੰਡੇਰ, ਐਡਵੋਕੇਟ ਹਰਜੀਵਨ ਸਿੰਘ ਸਿੱਧੂ, ਹਰਮਨਜੋਤ ਸਿੰਘ ਅਤੇ ਹੋਰ ਮੈਂਬਰਾਂ ਨੇ ਕਿਹਾ ਕਿ ਰਤੀਆ ਵਿੱਚ ਪਹਿਲੀ ਵਾਰ ਸੁਸਾਇਟੀ ਵੱਲੋਂ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਸਬੰਧਤ ਜਾਣਕਾਰੀ ਦੇਣ ਦੇ ਉਦੇਸ਼ ਨਾਲ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।
ਪ੍ਰੋਗਰਾਮ ਦੌਰਾਨ ਨਿਰਣਾਇਕ ਮੰਡਲ ਦੀ ਭੂਮਿਕਾ ਕ੍ਰਿਸ਼ਨ ਸਿੰਘ ਚਿੱਤਰਕਾਰ ਅਤੇ ਭਾਈ ਜਸਵੰਤ ਸਿੰਘ ਨੇ ਬਾਖੂਬੀ ਨਿਭਾਈ। ਇਸ ਮੁਕਾਬਲੇ ਵਿੱਚ ਵਿਦਿਆਰਥੀਆਂ ਵੱਲੋਂ ਉਤਸ਼ਾਹ ਨਾਲ ਹਿੱਸਾ ਲਿਆ ਗਿਆ। ਗ੍ਰੀਨ ਵੈਲੀ ਸਕੂਲ ਨੰਗਲ ਪਹਿਲੇ, ਸਟੈਂਡਰਡ ਹਾਈ ਸਕੂਲ ਹਡੌਲੀ ਦੂਜੇ ਅਤੇ ਗੁਰੂ ਨਾਨਕ ਇੰਟਰਨੈਸ਼ਨਲ ਸਕੂਲ ਰਤੀਆ ਤੀਜੇ ਸਥਾਨ ’ਤੇ ਰਿਹਾ।
ਪ੍ਰੋਗਰਾਮ ਮੌਕੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹਿਣ ਵਾਲੀਆਂ ਟੀਮਾਂ ਨੂੰ ਵਿਸ਼ੇਸ਼ ਤੌਰ ’ਤੇ ਯਾਦਗਾਰੀ ਚਿੰਨ੍ਹ, ਮੈਡਲ ਅਤੇ ਸਰਟੀਫਿਕੇਟ ਪ੍ਰਦਾਨ ਕੀਤੇ ਗਏ, ਜਦਕਿ ਹਿੱਸਾ ਲੈਣ ਵਾਲੀਆਂ ਬਾਕੀ ਟੀਮਾਂ ਦਾ ਵੀ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਪ੍ਰੋਗਰਾਮ ਵਿੱਚ ਮੌਜੂਦ ਸਰੋਤਿਆਂ ਨੂੰ ਸਵਾਲ-ਜਵਾਬ ਕਰਵਾਉਂਦਿਆਂ ਸਨਮਾਨਿਤ ਕੀਤਾ ਗਿਆ।
ਇਨ੍ਹਾਂ ਮੁਕਾਬਲਿਆਂ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਇਕਬਾਲ ਸਿੰਘ ਖੋਖਰ, ਕਾਕਾ ਸਿੰਘ ਲਧੂਵਾਸ, ਗੁਰਮੇਲ ਸਿੰਘ ਸਹਿਨਾਲ, ਕਰਮਜੀਤ ਸਿੰਘ ਸਲਾਮਖੇੜਾ, ਪ੍ਰਬੰਧਕ ਦਲਜੀਤ ਸਿੰਘ ਪੀਪਲਥੇ, ਜਰਨੈਲ ਸਿੰਘ ਭੂਨਾ, ਤੇਜਿੰਦਰ ਸਿੰਘ ਔਜਲਾ, ਡਾ. ਨੈਬ ਸਿੰਘ ਮੰਡੇਰ, ਸਵਰਨ ਸਿੰਘ, ਪ੍ਰੀਤਪਾਲ ਕੌਰ, ਭਾਈ ਹਾਕਮ ਸਿੰਘ, ਭਾਈ ਤ੍ਰਿਲੋਕ ਸਿੰਘ ਮਹਿਮੜਾ, ਬਲਜਿੰਦਰ ਸਿੰਘ ਪੰਸਾਰੀ, ਜਗਸੀਰ ਸਿੰਘ, ਕਮਲਜੀਤ ਸਿੰਘ, ਨਵਦੀਪ ਸਿੰਘ, ਦਵਿੰਦਰ ਸਿੰਘ, ਗਗਨਦੀਪ ਸਿੰਘ, ਮਨਜੀਤ ਸਿੰਘ, ਜੱਜ ਸਿੰਘ, ਸੰਦੀਪ ਅਰੋੜਾ, ਸੁਖਦੇਵ ਸਿੰਘ ਹਡੌਲੀ, ਬੁਲਾਰੇ ਜਗਵੰਤ ਸਿੰਘ ਹੁਕਮਾਵਲੀ, ਰਮੇਸ਼ ਕੁਮਾਰ ਸਮੇਤ ਵੱਖ-ਵੱਖ ਗੁਰਦੁਆਰਾ ਕਮੇਟੀਆਂ ਅਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦੇ ਸ਼ਾਮਲ ਹੋਏ।