ਪਟਿਆਲਾ 14 ਅਕਤੂਬਰ 2025- ਪੰਜਾਬ ਵਣ ਵਿਭਾਗ ਵਰਕਰਜ਼ ਯੂਨੀਅਨ ਰਜਿ: ਦੇ ਸੂਬਾ ਜਨਰਲ ਸਕਤਰ ਸ੍ਰੀ ਵੀਰਪਾਲ ਸਿੰਘ ਲੂੰਬਾ ਨੇ ਇੱਕ ਪ੍ਰੈਸ ਨੋਟ ਜਾਰੀ ਕਰਕੇ ਦੱਸਿਆ ਜੰਗਲਾਤ ਵਿਭਾਗ ਦੇ ਦਿਹਾੜੀ ਕਾਮਿਆਂ ਨੂੰ ਲੰਮੇ ਸਮੇਂ ਤੋਂ ਪੱਕੇ ਤੇ ਕੱਚੇ ਕਾਮਿਆਂ ਨੂੰ ਤਨਖਾਹਾਂ ਦੇਣ ਵਿੱਚ ਪੰਜਾਬ ਸਰਕਾਰ ਫੇਲ ਹੋ ਚੁੱਕੀ ਹੈ। ਪੰਜਾਬ ਗੌਰਮਿੰਟ ਨੇ ਜ਼ੋ ਆਪਣੀ ਪੋਲਿਸੀ ਬਣਾ ਕੇ ਲਗਭਗ 800 ਕਿਰਤੀ ਕਾਮਿਆਂ ਨੂੰ ਪੱਕਾ ਕੀਤਾ ਸੀ, ਉਹ ਕਾਮਿਆਂ ਨੂੰ ਵੀ ਨਿਗੁਣੀ ਤਨਖਾਹ ਜ਼ੋ ਨਿਰਧਾਰਤ ਕੀਤੀ ਸੀ 15000/— ਰੁਪਏ ਉਹ ਵੀ ਨਹੀਂ ਦਿੱਤੀ ਗਈ। 
ਜ਼ੋ ਪੁਰਾਣੇ ਵਰਕਰ ਹਨ, ਵਿਭਾਗੀ ਕੰਮ ਕਰ ਰਹੇ ਸਨ ਉਨ੍ਹਾਂ ਕੱਚੇ ਕਿਰਤੀ ਮਿਹਨਤ ਕਸ਼ ਕਾਮਿਆਂ ਨੂੰ ਵੀ ਤਨਖਾਹ ਨਹੀਂ ਦੇ ਸਕੀ। ਜਿਸ ਕਰਕੇ ਪੰਜਾਬ ਦੇ ਸਾਰੇ ਡੇਲੀਵੇਜਿਜ਼ ਕਾਮਿਆਂ ਵਿੱਚ ਬਹੁਤ ਜਿਆਦਾ ਰੋਸ ਪਾਇਆ ਜਾ ਰਿਹਾ ਹੈ। ਬਹੁਤੇ ਕਾਮਿਆਂ ਨਾਲ ਤਾਂ ਵਿਭਾਗੀ ਮੈਨੇਜਮੈਂਟ ਵਲੋਂ ਜਾਤੀ ਤੌਰ ਤੇ ਵਿਤਕਰੇ ਕਰਕੇ ਵੀ ਬਣਦੀ ਅਦਾਇਗੀ ਨਹੀਂ ਦਿੱਤੀ ਜਾਦੀ। 
ਜਦੋਂ ਕਿ ਪੰਜਾਬ ਦੇ ਸਮੁੱਚੇ ਕਿਰਤੀ ਕਾਮਿਆਂ ਨੂੰ ਸੜਕਾਂ ਤੇ ਆ ਕੇ ਇਜਲਾਸ ਕਰਕੇ ਮੁਜਾਹਰੇ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਸਾਥੀ ਆਗੂ ਹਰਪ੍ਰੀਤ ਸਿੰਘ ਲੋਚਮਾ, ਮੇਜਰ ਸਿੰਘ, ਲਾਜੋ, ਕੁਲਵੰਤ ਸਿੰਘ, ਗੁਰਪ੍ਰੀਤ ਨੇ ਜਾਣਕਾਰੀ ਦਿੱਤੀ ਕਿ ਆਪ ਦੀ ਸਰਕਾਰ ਵਿੱਚ ਮਜਦੂਰਾਂ ਦਾ ਘਾਣ ਹੋ ਰਿਹਾ ਹੈ। ਹਰ ਸਾਲ ਦੀ ਤਰ੍ਹਾਂ ਦਿਵਾਲੀ ਕਾਲੀ ਮਨਾਉਣ ਲਈ ਅਤੇ ਸੰਘਰਸ਼ ਦੇ ਰਾਹ ਤੌਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। 
ਮੰਗ ਕੀਤੀ ਹੈ ਕਿ ਸਾਰੇ ਕਾਮਿਆਂ ਨੂੰ ਦਿਵਾਲੀ ਤੋਂ ਪਹਿਲਾਂ ਲੰਮੇ ਸਮੇਂ ਰੋਕੀਆਂ ਤਨਖਾਹਾਂ ਤੁਰੰਤ ਜਾਰੀ ਕਰੇ। ਜਾਤੀ ਵਿਤਕਰੇ ਦੀ ਭਾਵਨਾਵਾਂ ਨਾਲ ਠੇਸ ਪਹੁੰਚਾਉਣ ਵਾਲੇ ਦੋਸ਼ੀ ਮੁਲਾਜਮਾਂ ਵਿਰੁੱਧ ਵੀ ਤੁਰੰਤ ਐਕਸ਼ਨ ਲਿਆ ਜਾਵੇ। ਇਸ ਬਾਰੇ ਸਰਕਾਰ ਨੂੰ ਗੱਭੀਰ ਹੋ ਕੇ ਨਿਪਟਾਰਾ ਕਰਨਾ ਚਾਹੀਦਾ ਹੈ।