ਪਟਿਆਲਾ 23 ਦਸੰਬਰ:- ਮਾਪਿਆਂ ਲਈ ਵਿਸੇ਼ਸ ਵਰਕਸਾਪ, ਆਪਣੇ ਬੱਚਿਆਂ ਦੀਆਂ ਪ੍ਰਾਪਤੀ ਆਂ ਦੀ ਖੁਸ਼ੀ ਮਿਲ ਕੇ ਮਨਾਇਏ, ਸਕੂਲ ਅਧਿਆਪਕ ਅਤੇ ਮਾਤਾ ਪਿਤਾ ਦੀ ਸਾਂਝ ਮਜਬੂਤ ਕਰਿਏ ਇਹ ਵਿਚਾਰ ਸਨ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਉਪਕਾਰ ਸਿੰਘ ਨੇ ਮੈਗਾ ਪੀ਼ ਟੀ਼ ਐਮਜ਼ ਸਲਕਾਰੀ ਐਲੀਮੈਂਟਰੀ ਸਕੂਲ ਨਿ. ਪਾ. ਹਾ. ਕਾ. ਨੇੜੇ ਗੁਰਬਖਸ ਕਾਲੋਨੀ ਵਿੱਚ ਦਿਤੇ। 
ਇਸ ਮੋਕੇ ਜਤਵਿੰਦਰ ਗਰੇਵਾਲ ਗਵਰਨਰ ਅਵਾਰਡੀ ਨੇ ਕਿਹਾ ਸਾਡੇ ਬੱਚੇ ਉਦੋਂ ਹੋਰ ਵੀ ਬਿਹਤਰੀਨ ਤਰੀਕੇ ਨਾਲ ਅੱਗੇ ਵੱਧਦੇ ਹਨ। ਜਦੋ ਉਨ੍ਹਾਂ ਨੂੰ ਸਕੂਲ ਅਤੇ ਘਰ ਦੋਵਾਂ ਥਾਵਾਂ ਤੋਂ ਸਹਿਯੋਗ ਮਿਲਦਾ ਹੈ। ਮਾਤਾ ਪਿਤਾ ਦੀ ਸਰਗਰਮ ਭੂਮਿਕਾ ਬੱਚਿਆਂ ਦੇ ਸੁਪਨੇ ਸਾਕਾਰ ਕਰਨ ਲਈ ਉਨ੍ਹਾਂ ਨੂੰ ਅ-ਵਿਸਵਾਸ਼, ਸਹੀ ਦਿਸਾ ਅਤੇ ਮਜਬੂਤੀ ਪ੍ਰਦਾਨ ਕਰਦੀ ਹੈ। ਮੈਗਾ ਮਾਤਾ ਪਿਤਾ ਮਿਲਣੀ ਸਾਡੇ ਬੱਚਿਆਂ ਦੇ ਭਵਿੱਖ ਲਈ ਇੱਕਜੁਟ ਹੋ ਕੇ ਚਲਣ ਦਾ ਸਾਂਝਾ ਯਤਨ ਹੈ। 
ਅਸੀ ਸਾਰੇ ਹਰੇਕ ਬੱਚੇ ਦੇ ਮਾਤਾ - ਪਿਤਾ ਨੂੰ ਇਸ ਸਾਂਝੇ ਯਤਨ ਵਿੱਛ ਸਮਿਲ ਹੋਣਾ ਚਾਹੀਦਾ ਹੈ। ਇਸ ਮੋਕੇ ਸਕੂਲ ਸਟਾਫ ਨੇ ਮਾਪਿਆਂ ਲਈ ਬੈਠਣ ਦਾ, ਚਾਹ, ਪਾਣੀ ਦਾ ਇੰਤਜਾਮ ਕੀਤਾ ਹੋਇਆ ਸੀ। ਸਟਾਫ ਵਲੋ ਮਾਪਿਆਂ ਨੂੰ ਜੀ ਆਇਆ ਨਾਲ ਸਵਾਗਤ ਕੀਤਾ। 
ਹਰਮੀਤ ਕੋਰ, ਗਗਨ ਲਤਾ, ਰੂਪਾਲੀ ਸ਼ਰਮਾ, ਅਮਨਦੀਪ ਕੋਰ, ਯੁਗੇਸ ਕੁਮਾਰ, ਗੁਰਪ੍ਰੀਤ ਕੋਰ ਅਤੇ ਸਮੂੰਹ ਸਟਾਫ ਹਾਜਰ ਸਨ ਪ੍ਰਮਿੰਦਰ ਭਲਵਾਨ ਨੇ ਵੀ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰ: ਭਗਵੰਤ ਸਿੰਘ ਮਾਨ ਤੇ ਸਿਖਿਆ ਮੰਤਰੀ ਜੀ ਦਾ ਨਿਵੇਕਲਾ ਉਪਰਾਲਾ ਹੈ ਇਸ ਨਾਲ ਮਾਪੇ ਅਧਿਆਪਕ ਆਪਸ ਵਿਚ ਮਿਲਕੇ ਇੱਕ ਰੰਗਲਾ ਪੰਜਾਬ ਬਣਾਉਣਾ ਹੈ।