ਪਟਿਆਲਾ:- ਅੱਜ ਮਿਤੀ 22 ਮਈ 2026 ਨੂੰ ਪੰਜਾਬ ਨਿਰਮਾਣ ਮਜਦੂਰ ਯੂਨੀਅਨ ਰਜਿ: ਪੰਜਾਬ ਜਿਲਾ ਪਟਿਆਲਾ ਦੀ ਮੀਟਿੰਗ ਲੇਬਰ ਦਫਤਰ ਪਟਿਆਲਾ ਵਿਖੇ ਹੋਈ। ਮੀਟਿੰਗ ਵਿੱਚ ਜਿਲੇ ਪਟਿਆਲੇ ਦੇ ਵੱਖ—ਵੱਖ ਪਿੰਡਾਂ ਤੋਂ ਨਿਰਮਾਣ ਮਜਦੂਰ ਯੂਨੀਅਨਾਂ ਦੇ ਆਗੂਆਂ ਅਤੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਮੀਟਿੰਗ ਵਿੰਚ ਵਿਸ਼ੇਸ਼ ਤੌਰ ਤੇ ਹਰੀ ਸਿੰਘ ਦੌਣ ਕਲਾਂ, ਅਮਰਜੀਤ ਸਿੰਘ ਘਨੌਰ, ਦਰਸ਼ਨ ਸਿੰਘ ਬੇਲੂਮਾਜਰਾ, ਸੁਖਪਾਲ ਸਿੰਘ ਕਾਦਰਾ ਬਾਦ, ਰਾਜ ਕਿਸ਼ਨ, ਰਣਧੀਰ ਸਿੰਘ ਕਾਦਰਾਬਾਦ ਤੋਂ ਇਲਾਵਾ ਜਿਲੇ ਭਰ ਤੋਂ ਸਾਥੀਆਂ ਨੇ ਭਾਗ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਹਰੀ ਸਿੰਘ ਦੌਣ ਕਲਾਂ, ਸਾਥੀ ਦਰਸ਼ਨ ਸਿੰਘ ਬੇਲੂਮਾਜਰਾ, ਸੁੱਚਾ ਸਿੰਘ ਕੌਲ ਨੇ ਮੋਦੀ ਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਨਿੰਦਾ ਕਰਦਿਆਂ ਆਖਿਆ ਕਿ ਸਰਕਾਰਾਂ ਪੰਜਾਬ ਅਤੇ ਸੈਂਟਰ ਦੀਆਂ ਮਜਦੂਰ ਵਿਰੋਧੀ ਸਿੱਧ ਹੋਈਆਂ ਹਨ। 
ਨਿਰਮਾਣ ਖੇਤਰ ਵਿੱਚ ਕੰਮ ਕਰਦੇ ਮਜਦੂਰਾਂ ਦੀ ਭਲਾਈ ਲਈ ਬਣੇ ਬਿਲਡਿੰਗ ਐਂਡ ਅਦਰ ਕੰਸਟਰਸ਼ਨ ਵਰਕ ਵੈਲ ਫੇਅਰ ਬੋਰਡ ਤੌੜ ਕੇ ਕੌਡ ਆਫ ਸ਼ੋਸ਼ਲ ਸਕਿਉਰਟੀ ਬਣਾ ਕੇ ਮਿਲ ਦੀਆਂ ਸਕੀਮਾਂ ਖਤਮ ਕਰਨ ਵਲ ਜਾ ਰਹੀ ਹੈ ਬੋਰਡ ਦੀ ਆਮਦਨ ਦਾ ਜਰੀਆ ਸੀ ਸੈਂਸ ਜ਼ੋ ਕਿ ਪਹਿਲਾਂ 10 ਲੱਖ ਦੀ ਉਸਾਰੀ ਤੇ 1 ਪ੍ਰਤੀਸ਼ਤ ਬਦਦਾ ਸੀ ਹੁਣ 50 ਲੱਖ ਤੱਕ ਲੇਬਰ ਸੈੱਸ ਫਰੀ ਕਰਕੇ ਉਸਾਰੀ ਬੋਰਡ ਨੂੰ ਖਤਮ ਕਰਨ ਵਲ ਜਾ ਰਹੀ ਹੈ। ਮਨਰੇਗਾ ਮਜਦੂਰਾਂ ਦੀਆਂ ਉਜਰਤਾਂ ਵੀ ਅਜੋਕੇ ਸਮੇਂ ਵਿੱਚ 60 ਤੋਂ 40 ਪ੍ਰਤੀਸ਼ਤ ਦੀ ਰੇਸ਼ੋ ਕਰਕੇ ਕਾਨੂੰਨ ਖਤਮ ਕਰਨ ਵਲ ਜਾ ਰਹੇ ਹਨ।
 ਪਿਛਲੇ ਸਮੇਂ ਤੋਂ ਆਨ ਲਾਇਨ ਕੰਮ ਹੋਣ ਕਰਕੇ ਲੱਖਾਂ ਉਸਾਰੀ ਮਜਦੂਰ ਖਜਲ ਖੁਆਰੀ ਦਾ ਸਾਹਮਣਾ ਕਰ ਰਹੇ ਹਨ। ਕਿਉ ਕਿ ਸੇਵਾ ਕੇਂਦਰਾਂ ਅੰਦਰ ਹਰ ਰੋਜ਼ ਸਰਵਰ ਡਾਊਣ ਹਨ ਸਾਇਟ ਨਹੀਂ ਚਲਦੀ ਦਾ ਬਹਾਨਾ ਬਣਾ ਕੇ ਹਰ ਰੋਜ਼ ਮਜਦੂਰਾਂ ਨੂੰ ਦਿਹਾੜੀਆਂ ਛੱਡ ਕੇ ਵੱਡਾ ਯੂਨੀਅਨ ਦੇ ਆਗੂਆਂ ਨੇ ਰੇਤਾ, ਬਜਰੀ, ਸੀਮਿੰਟ, ਸਰੀਏ ਦੇ ਰੇਟਾ ਵਿੱਚ ਰੋਜ਼ ਹੁੰਦੇ ਵਾਧੇ ਦੀ ਨਿਖੇਧੀ ਕੀਤੀ ਕਿਉਂ ਕਿ ਮਟੀਰੀਅਲ ਰੇਟਾਂ ਵਿੱਚ ਨਜਾਇਜ ਵਾਧਾ ਹੋਣ ਕਰਕੇ ਉਸਾਰੀ ਦਾ ਕੰਮ ਖੜੌਤ ਵਿੱਚ ਆ ਰਿਹਾ ਹੈ। 
ਮੰਗ ਕਰਦੇ ਹਾਂ ਕਿ ਰੇਤਾ ਬਜਰੀ ਦੇ ਰੇਟਾਂ ਜਾਂ ਖਾਨਾ ਦੇ ਕਬਜਿਆ ਦੇ ਨਾਮ ਤੇ ਵੋਟਾ ਲੈ ਕੇ ਸਤਾ ਵਿੱਚ ਆਈ ਆਮ ਆਦਮੀ ਪਾਰਟੀ ਅੱਜ ਉਨ੍ਹਾਂ ਹੀ ਨਕਸ਼ੇ ਕਦਮ ਤੇ ਚਲਦਿਆ ਉਸਾਰੀ ਮਟੀਰੀਅਲ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਸਾਥੀਆਂ ਨੇ ਬੋਲਦਿਆਂ ਆਖਿਆ ਕਿਮ ਨਰੇਗਾ ਮਜਦੂਰ ਨਿਰਮਾਣ ਦੇ ਕਾਮਿਆਂ ਨੇ ਆਉਣ ਵਾਲੇ ਸਮੇਂ ਵਿੱਚ ਸਾਝੇ ਸੰਘਰਸ਼ ਦੀ ਵਿਊਂਤਬੰਦੀ ਕਰਕੇ ਵੱਡੇ ਸੰਘਰਸ਼ਾਂ ਲਈ ਪ੍ਰੋਗਰਾਮ ਉਲੀਕੇ ਜਾਣਗੇ। ਸੈਂਟਰ ਅਤੇ ਪੰਜਾਬ ਸਰਕਾਰ ਦੇ ਲੀਡਰਾਂ ਦਾ ਪਿੰਡ ਵਿੱਚ ਵੜਨ ਤੇ ਡੱਟ ਕੇ ਵਿਰੋਧ ਕੀਤਾ ਜਾਵੇਗਾ ਅਤੇ ਪਿੰਡਾਂ ਵਿੱਚ ਸਵਾਲ ਕੀਤੇ ਜਾਣਗੇ।
ਜੇਕਰ ਸਰਕਾਰਾਂ ਨੂੰ ਮਜਦੂਰਾਂ ਦੇ ਮਸਲਿਆਂ ਵਿੱਚ ਧਿਆਨ ਨਾ ਦਿੱਤਾ ਤਾਂ ਵੱਡੇ ਵੱਡੇ ਸੰਘਰਸ਼ਾਂ ਰਾਹੀਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਮੋਦੀ ਅਤੇ ਭਗਵੰਤ ਮਾਨ ਦੇ ਪੁਤਲੇ ਫੂਕੇ ਜਾਣਗੇ। ਹੋਰਨਾਂ ਤੋਂ ਇਲਾਵਾ ਸਾਥੀ ਸੁੱਚਾ ਸਿੰਘ ਕੋਲ ਅਮਰਜੀਤ ਸਿੰਘ ਘਨੌਰ, ਹਰੀ ਸਿੰਘ ਦੌਣ ਕਲਾਂ, ਸਾਥੀ ਦਰਸ਼ਨ ਸਿੰਘ ਬੇਲੂਮਾਜਰਾ, ਸੁਖਪਾਲ ਸਿੰਘ ਕਾਦਰਾਬਾਦ, ਰਫੀਕ ਮੁਹੰਮਦ ਮਾਧੋਹੇੜੀ, ਪ੍ਰਲਾਦ ਸਿੰਘ ਨਿਆਲ, ਸੁਖਦੇਵ ਸਿੰਘ ਨਿਆਲ, ਮੱਘਰ ਸਿੰਘ ਬਾਬਰਪੁਰ, ਰਣਧੀਰ ਸਿੰਘ ਕਾਦਰਾਬਾਦ, ਬੀਬੀ ਨਰਿੰਦਰ ਕੌਰ ਜ਼ੋੜਾ ਮਾਜਰਾ ਅਤੇ ਅਨੇਕਾ ਆਗੂਆਂ ਨੇ ਮੀਟਿੰਗ ਨੂੰ ਸੰਬੋਧਨ ਕੀਤਾ।