ਗੜਸ਼ੰਕਰ,11 ਨਵੰਬਰ:- ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਪਿੰਡ ਫੂਲੇਵਾਲ (ਕਪੂਰਥਲਾ) ਦੇ ਸਵਰਗਵਾਸੀ ਦਲੀਪ ਸਿੰਘ ਬਾਜਵਾ ਦੇ ਪੋਤਰਾ- ਪੋਤਰੀ ਨੇ ਲਗਾਤਾਰ ਤੀਸਰੀ ਵਾਰ ਵਰਲਡ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਪ੍ਰਾਪਤ ਕੀਤਾ। ਜਰਮਨੀ ਦੇ ਸ਼ਹਿਰ ਰੁਜਨਹਾਈਮ ਵਿੱਚ ਰਹਿੰਦੇ ਗੁਰਦਾਨ ਸਿੰਘ ਬਾਜਵਾ ਅਤੇ ਜੈਸੀਕਾ ਕੌਰ ਬਾਜਵਾ ਨੇ ਜਰਮਨੀ ਦੇ ਸ਼ਹਿਰ ਟ੍ਰੀਅਰ ਵਿੱਚ ਆਯੋਜਿਤ ਮੁਕਾਬਲਿਆਂ ਦੌਰਾਨ ਹੋਏ ਕਿੱਕ ਬਾਕਸਿੰਗ ਵਰਲਡ ਚੈਂਪੀਅਨਸ਼ਿਪ ਮੁਕਾਬਲੇ ਵਿੱਚ ਗੋਲਡ ਮੈਡਲ ਨੂੰ ਜਿੱਤ ਕੇ ਪੰਜਾਬ ਦਾ ਨਾਮ ਰੋਸ਼ਨ ਕੀਤਾ।
ਇਹਨਾਂ ਦੋਨਾਂ ਭੈਣ ਭਰਾ ਨੇ 2023 ਵਿੱਚ ਕਨੇਡਾ ਦੇ ਕੈਲਗਰੀ ਵਿੱਚ, 2024 ਵਿੱਚ ਗਰੀਸ ਦੇ ਰੋਡਜ਼ ਵਿੱਚ ਅਤੇ ਹੁਣ 2025 ਵਿੱਚ ਜਰਮਨੀ ਦੇ ਰੁਜਨਹਾਈਮ ਸ਼ਹਿਰ ਵਿੱਚ ਵਧੀਆ ਪ੍ਰਦਰਸ਼ਨ ਅਤੇ ਡੱਟ ਕੇ ਮੁਕਾਬਲਾ ਕਰਕੇ ਜਿੱਤ ਪ੍ਰਾਪਤ ਕੀਤੀ ਅਤੇ ਗੋਲਡ ਮੈਡਲ ਜਿੱਤ ਕੇ ਪੰਜਾਬ ਅਤੇ ਜਰਮਨੀ ਦਾ ਨਾਂ ਰੋਸ਼ਨ ਕੀਤਾ।
ਇਹਨਾਂ ਬੱਚਿਆਂ ਦੇ ਪਿਤਾ ਮੇਜਰ ਸਿੰਘ ਬਾਜਵਾ ਅਤੇ ਮਾਤਾ ਰੁਪਿੰਦਰ ਕੌਰ ਬਾਜਵਾ ਨੇ ਦੱਸਿਆ ਕਿ ਵਰਲਡ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਪ੍ਰਾਪਤ ਕਰਕੇ ਬੱਚਿਆਂ ਨੇ ਲਗਾਤਾਰ ਤੀਸਰੀ ਵਾਰ ਪੰਜਾਬ ਅਤੇ ਜਰਮਨੀ ਦਾ ਨਾਮ ਰੋਸ਼ਨ ਕੀਤਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਮਿਹਨਤ ਕਰਕੇ ਪੂਰੇ ਦੇਸ਼ ਦਾ ਨਾਮ ਰੋਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਇਹ ਜਿੱਤ ਬੱਚਿਆ ਦੀ ਹੀ ਨਹੀਂ ਬਲਕਿ ਉਨ੍ਹਾਂ ਦੇ ਕੋਚ ਦੀ ਵੀ ਜਿੱਤ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਤੇ ਬਹੁਤ ਮਾਣ ਹੈ ਅਤੇ ਉਨ੍ਹਾਂ ਵਲੋਂ ਸਾਰੇ ਪੰਜਾਬੀ ਭਾਈਚਾਰੇ ਨੂੰ ਵਧਾਈ ਦਿੱਤੀ ਗਈ। ਸਾਨੂੰ ਇਨ੍ਹਾਂ ਬੱਚਿਆ ਤੇ ਬਹੁਤ ਮਾਣ ਹੈ।
ਪੰਜਾਬ ਦੇ ਬੱਚਿਆਂ ਨੇ ਜਰਮਨ ਵਿੱਚ ਤੀਜੀ ਵਾਰ ਵਰਲਡ ਚੈਂਪੀਅਨਸ਼ਿਪ ਕਿੱਕ ਬਾਕਸਿੰਗ ਵਿੱਚ ਜਿੱਤ ਪ੍ਰਾਪਤ ਕੀਤੀ
